ਢਾਡੀ ਸੁਖਜਿੰਦਰ ਸਿੰਘ ਚੰਗਿਆੜਾ ਦਾ ਢਾਡੀ ਜਥਾ ਇੰਗਲੈਂਡ ਦੀ ਧਰਤੀ ਤੇ ਕਰ ਰਿਹਾ ਸਿੱਖੀ ਦਾ ਪ੍ਰਚਾਰ
ਚੰਡੀਗੜ੍ਹ 23 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੰਥ ਪ੍ਰਸਿੱਧ ਇੰਟਰਨੈਸ਼ਨਲ ਗੋਲਡ ਲਿਸਟ ਢਾਡੀ ਸੁਖਜਿੰਦਰ ਸਿੰਘ ਚੰਗਿਆੜਾ 5 ਜੁਲਾਈ ਤੋਂ ਇੰਗਲੈਡ ਵਿਚ ਸਿੱਖ ਸੰਗਤਾਂ ਦੀ ਸੇਵਾ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੁਖਜਿੰਦਰ ਸਿੰਘ ਚੰਗਿਆੜਾ ਨੇ ਦੱਸਿਆ ਕਿ ਵੱਖ ਵੱਖ ਸ਼ਹਿਰ ਡਰਬੀ, ਲੀਡ, ਬਰਮਿੰਘਮ, ਸਾਊਥਾਲ, ਲੈਸਟਰ, ਕਵੈਂਟਰੀ, ਸਕਾਟਲੈਂਡ, ਬਾਰਕਿੰਗ ਬਹੁਤ ਵਧੀਆ ਸਿੱਖ ਸੰਗਤਾਂ ਦਾ ਪਿਆਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਤੋਂ ਪੜ੍ਹਨ ਆਏ ਵਿਦਿਆਰਥੀਆਂ ਦੀ ਬਹੁਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਹੁਤ ਮਦਦ ਕਰਦੀਆਂ ਹਨ। ਦਿਨ ਰਾਤ ਲੰਗਰ ਦੀਆਂ ਸੇਵਾਵਾਂ ਚਲ ਦੀਆਂ ਹਨ। ਇੰਗਲੈਂਡ ਦੇ ਬਹੁਤ ਸਾਰੇ ਗੁਰੂ ਘਰਾਂ ਵਿਚ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਤੋਂ ਜਥੇ, ਕਵੀਸ਼ਰੀ ਜਥੇ, ਕਥਾ ਵਾਚਕ ਸਿੰਘ ਵੀ ਹਾਜ਼ਰੀ ਭਰਦੇ ਹਨ।
ਸਿੱਖ ਸੰਗਤਾਂ ਹਰੇਕ ਦਾ ਮਾਣ ਸਨਮਾਨ ਕਰਦੀਆਂ ਹਨ। ਢਾਡੀ ਸੁਖਜਿੰਦਰ ਸਿੰਘ ਚੰਗਿਆੜਾ ਦੇ ਢਾਡੀ ਜਥੇ ਵਿਚ ਉਨ੍ਹਾਂ ਦੇ ਸਕੇ ਭਰਾ ਢਾਡੀ ਗੁਰਜੀਤ ਸਿੰਘ, ਸਾਰੰਗੀ ਮਾਸਟਰ ਗੁਰਜੰਟ ਸਿੰਘ ਉਨ੍ਹਾਂ ਦੇ ਪਿਤਾ ਜੀ ਢਾਡੀ ਲਖਮੀਰ ਸਿੰਘ ਸੇਵਾ ਕਰ ਰਹੇ ਹਨ। 2005 ਤੋ ਸਿੱਖ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹਨ। ਪੰਥ ਪ੍ਰਸਿੱਧ ਢਾਡੀ ਦਿਆ ਸਿੰਘ ਦਿਲਬਰ, ਢਾਡੀ ਕੁਲਜੀਤ ਸਿੰਘ ਦਿਲਬਰ ਜੀ ਦੇ ਸ਼ਾਗਿਰਦ ਹਨ। ਬਹੁਤ ਸਾਰੇ ਕਾਲਜ ਫੈਸਟੀਵਲ ਵਿਚ ਇਨ੍ਹਾਂ ਨੇ ਢਾਡੀ ਵਾਰਾਂ ਰਾਹੀਂ ਪਹਿਲਾ ਇਨਾਮ ਹਾਸਲ ਕੀਤਾ। ਵੀਰ ਮੰਗਾ ਸਿੰਘ ਸਮਰਾ, ਜਤਿੰਦਰ ਸਿੰਘ ਬਾਸੀ, ਬਰਵਿੰਦਰ ਸਿੰਘ ਬਵੀ, ਪ੍ਰਧਾਨ ਜੀ ਕੁਲਦੀਪ ਸਿੰਘ ਦਿਓਲ, ਹਰਮਿੰਦਰ ਸਿੰਘ ਲੈਸਟਰ, ਜਥੇ ਨੂੰ ਬਹੁਤ ਪਿਆਰ ਕਰਦੇ ਹਨ। ਜ਼ਿਕਰਯੋਗ ਹੈ ਕਿ ਢਾਡੀ ਸੁਖਜਿੰਦਰ ਸਿੰਘ ਚੰਗਿਆੜਾ ਦਾ ਜੱਥਾ ਨਵੰਬਰ ਵਿਚ ਪੰਜਾਬ ਵਾਪਸੀ ਕਰੇਗਾ।