www.sursaanjh.com > ਅੰਤਰਰਾਸ਼ਟਰੀ > ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਿਲਵਰ ਜੁਬਲੀ ਰੈੱਸਟ ਹਾਊਸ ਵਿਖੇ ਪਰਮ ਸੇਵਾ ਵੈਲਫੇਅਰ ਸੁਸਾਇਟੀ (ਰਜਿ.) ਦੀ ਜਨਰਲ ਬਾਡੀ ਦੀ ਹੋਈ ਭਰਵੀ ਇਕੱਤਰਤਾ – ਸੋਮ ਨਾਥ ਭੱਟ

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਿਲਵਰ ਜੁਬਲੀ ਰੈੱਸਟ ਹਾਊਸ ਵਿਖੇ ਪਰਮ ਸੇਵਾ ਵੈਲਫੇਅਰ ਸੁਸਾਇਟੀ (ਰਜਿ.) ਦੀ ਜਨਰਲ ਬਾਡੀ ਦੀ ਹੋਈ ਭਰਵੀ ਇਕੱਤਰਤਾ – ਸੋਮ ਨਾਥ ਭੱਟ

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਿਲਵਰ ਜੁਬਲੀ ਰੈੱਸਟ ਹਾਊਸ ਵਿਖੇ ਪਰਮ ਸੇਵਾ ਵੈਲਫੇਅਰ ਸੁਸਾਇਟੀ (ਰਜਿ.) ਦੀ ਜਨਰਲ ਬਾਡੀ ਦੀ ਹੋਈ ਭਰਵੀ ਇਕੱਤਰਤਾ – ਸੋਮ ਨਾਥ ਭੱਟ

ਮਨੁੱਖਤਾ ਦੀ ਸੇਵਾ ਲਈ ਹੋਰ ਵਧ-ਚੜ੍ਹ ਕੇ ਕੰਮ ਕੀਤਾ ਜਾਵੇ – ਪ੍ਰਿੰ. ਸੰਤ ਸੁਰਿੰਦਰਪਾਲ ਸਿੰਘ

ਸੁਸਾਇਟੀ ਦਾ ਤਨੋਂ-ਮਨੋਂ-ਧਨੋਂ ਸਹਿਯੋਗ ਕਰਨ ਵਾਲ਼ੇ ਬੀਬੀ ਸਵਰਨ ਕੌਰ ਦਾ ਕੀਤਾ ਗਿਆ ਸਨਮਾਨ

ਇਕੱਤਰਤਾ ਮੌਕੇ ਦੋ ਕੈਂਸਰ ਮਰੀਜ਼ਾਂ ਦੀ ਕੀਤੀ ਗਈ ਮਾਲੀ ਮਦਦ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਸਤੰਬਰ:

ਪਰਮ ਸੇਵਾ ਵੈਲਫੇਅਰ ਸੁਸਾਇਟੀ (ਰਜਿ.) ਦੀ ਜਨਰਲ ਬਾਡੀ ਦੀ ਇਕੱਤਰਤਾ ਕੱਲ੍ਹ ਮਿਤੀ 29.9.2024 ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸੁਰਜੀਤ ਸਿੰਘ ਮੰਡ ਵੱਲੋਂ ਕੀਤੀ ਗਈ। ਇਕੱਤਰਤਾ ਵਿੱਚ ਸੁਸਾਇਟੀ ਦੇ ਵਿੱਤ ਸਕੱਤਰ ਬਹਾਦਰ ਸਿੰਘ ਵੱਲੋਂ ਮਿਤੀ ਅੰਤ ਤੱਕ ਸੁਸਾਇਟੀ ਦੀ ਆਮਦਨ ਅਤੇ ਖਰਚ ਸਬੰਧੀ ਮੁਕੰਮਲ ਰਿਪੋਰਟ ਪੇਸ਼ ਕੀਤ। ਉਨ੍ਹਾਂ ਸੁਸਾਇਟੀ ਦੇ ਮਿਤੀ 31.1.2024 ਤੱਕ ਕੀਤੇ ਆਡਿਟ ਬਾਰੇ ਵੀ ਚਾਨਣਾ ਪਾਇਆ ਗਿਆ। 

ਇਕੱਤਰਤਾ ਦੌਰਾਨ ਪ੍ਰਿੰਸੀਪਲ ਸੰਤ ਸੁਰਿੰਦਰਪਾਲ ਸਿੰਘ, ਬਹਾਦਰ ਸਿੰਘ, ਸੋਮ ਨਾਥ ਭੱਟ ਅਤੇ ਸੁਰਜੀਤ ਸੁਮਨ ਤੋਂ ਇਲਾਵਾ ਹੋਰ ਮੈਂਬਰਾਂ ਵੱਲੋਂ ਸੰਬੋਧਨ ਕਰਦੇ ਹੋਏ ਆਪਣੇ ਆਪਣੇ ਵਿਚਾਰ ਰੱਖੇ ਗਏ ਤਾਂ ਜੋ ਸੁਸਾਇਟੀ ਦੀਆਂ ਗਤੀਵਿਧੀਆਂ ਨੂੰ ਹੋਰ ਸੁਚਾਰੂ ਢੰਗ ਨਾਲ਼ ਚਲਾਇਆ ਜਾ ਸਕੇ। ਇਸ ਮੌਕੇ ਪਹੁੰਚੇ ਦੋ ਕੈਂਸਰ ਮਰੀਜ਼ਾਂ ਨੂੰ ਨਕਦ 30,000/- ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ।

ਇਸ ਭਰਵੀਂ ਇਕੱਤਰਤਾ ਦੌਰਾਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਮੋਹਾਲ਼ੀ ਨਿਵਾਸੀ ਬੀਬੀ ਸਵਰਨ ਕੌਰ ਨੂੰ ਸੁਸਾਇਟੀ ਵੱਲੋਂ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ। ਵਰਨਣਯੋਗ ਹੈ ਕਿ ਉਹ ਸਮੇਂ ਸਮੇਂ ਸੁਸਾਇਟੀ ਦੀ ਮਦਦ ਕਰਦੇ ਹਨ। ਉਨ੍ਹਾਂ ਵੱਲੋਂ ਹੁਣ ਤੱਕ ਅੱਸੀ ਹਜ਼ਾਰ ਰੁਪਏ ਦੇ ਕਰੀਬ ਸਹਿਯੋਗ ਰਾਸ਼ੀ ਪ੍ਰਦਾਨ ਕਰ ਚੁੱਕੇ ਹਨ। 

ਸੁਸਾਇਟੀ ਦੇ ਸਮੂਹ ਸਰਗਰਮ ਮੈਂਬਰਾਂ ਜਿਨ੍ਹਾਂ ਵਿੱਚ ਚੰਦਰਕਾਂਤਾ, ਪ੍ਰਵੀਨ ਭੱਟ, ਮੀਨੂੰ, ਡਾ. ਸੰਤ ਸੁਰਿੰਦਰਪਾਲ ਸਿੰਘ, ਸੁਰਜੀਤ ਸੁਮਨ, ਬਹਾਦਰ ਸਿੰਘ, ਗੁਰਸ਼ਰਨਜੀਤ ਸਿੰਘ, ਹਰਬੰਸ ਸਿੰਘ, ਸਮਰੱਥ ਸਿੰਘ, ਲਖਵੀਰ ਸਿੰਘ, ਵਲੈਤੀ ਰਾਮ, ਅਸ਼ੀਸ਼ ਕੁਮਾਰ, ਹਰਮੇਸ਼ ਚੰਦਰ ਭੱਲਾ, ਸੁਨੀਲ ਕੁਮਾਰ ਸ਼ਰਮਾ ਅਤੇ ਅਨਿਲ ਕੁਮਾਰ ਹਾਜ਼ਰ ਸਨ। ਇਕੱਤਰਤਾ ਦੇ ਅੰਤ ਵਿੱਚ ਸੁਸਾਇਟੀ ਦੇ ਪ੍ਰਧਾਨ ਸੋਮ ਨਾਥ ਭੱਟ ਨੇ ਆਏ ਸਮੂਹ ਮੈਂਬਰਾਨ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸੁਸਾਇਟੀ ਦੇ ਜਨਰਲ ਸਕੱਤਰ ਸੁਰਜੀਤ ਸੁਮਨ ਵੱਲੋਂ ਬਾਖੂਬੀ ਨਿਭਾਇਆ ਗਿਆ।

Leave a Reply

Your email address will not be published. Required fields are marked *