ਟਰੱਸਟ ਵੱਲੋਂ ਅੱਖਾਂ ਤੇ ਹੋਰ ਬਿਮਾਰੀਆਂ ਸਬੰਧੀ ਕੈਂਪ ਲਗਾਇਆ
ਚੰਡੀਗੜ੍ਹ 19 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਮਾਜਰੀ ਬਲਾਕ ਸਥਿਤ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਵਿਖੇ ਅੱਖਾਂ ਅਤੇ ਹੋਰ ਬਿਮਾਰੀਆਂ ਸਬੰਧੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸਦਾ ਉਦਘਾਟਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਜੋਤਇੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਕੈਂਪ ਦੌਰਾਨ ਜਿੱਥੇ ਮਾਹਿਰ ਡਾਕਟਰਾਂ ਵੱਲੋਂ ਅੱਖਾਂ, ਕੰਨਾਂ, ਹੱਡੀਆਂ ਅਤੇ ਜਨਰਲ ਬਿਮਾਰੀਆਂ ਨਾਲ ਪੁੱਜੇ 150 ਮਰੀਜ਼ਾਂ ਦਾ ਚੈਕਅਪ ਕੀਤਾ ਗਿਆ, ਉਥੇ ਅੱਖਾਂ ਦੀ ਨਿਗਾਹ ਨਾਲ ਸਬੰਧਿਤ 30 ਦੇ ਕਰੀਬ ਮਰੀਜ਼ਾਂ ਦੇ ਮੁਫ਼ਤ ਲੈਂਜ ਵੀ ਪਾਏ ਗਏ। ਕੈਂਪ ਪ੍ਰਬੰਧਕ ਬਲਵੀਰ ਸਿੰਘ ਤੇ ਹਰਵਿੰਦਰ ਸਿੰਘ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਫਰੀ ਪੋਲੀਕਲੀਨਿਕ ਟਰੱਸਟ ਦੀਆਂ ਮੈਡੀਕਲ ਖੇਤਰ ‘ਚ ਕੀਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।
ਡਾ. ਅਲਕਜੋਤ ਕੌਰ ਐਸ ਐਮ ਓ ਬੂਥਗੜ੍ਹ ਨੇ ਸੰਸਥਾ ਤੇ ਗੁਰਦੁਆਰਾ ਕਮੇਟੀ ਦੀਆਂ ਸੇਵਾਵਾਂ ਲਈ ਜ਼ਿਕਰ ਕੀਤਾ। ਗੁਰੂ ਪ੍ਰਬੰਧਕ ਭਾਈ ਹਰਜੀਤ ਸਿੰਘ ਹਰਮਨ ਤੇ ਰਵਿੰਦਰ ਸਿੰਘ ਵਜੀਦਪੁਰ ਨੇ ਸੰਸਥਾ ਦਾ ਵਿਸ਼ੇਸ ਧੰਨਵਾਦ ਕੀਤਾ। ਸ਼ਹੀਦ ਲੈਫ਼ਟੀਡੈਂਟ ਬਿਕਰਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਵੱਲੋਂ ਵੀ ਵਿਸ਼ੇਸ ਸੇਵਾ ਨਿਭਾਈ ਗਈ। ਇਸ ਮੌਕੇ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਸ ਮੌਕੇ ਅੱਛਰ ਸਿੰਘ ਕੰਨਸਾਲਾ, ਬਲਵਿੰਦਰ ਸਿੰਘ ਰੰਗੂਆਣਾ, ਛੋਟਾ ਸਿੰਘ ਮਾਜਰਾ, ਅਵਤਾਰ ਸਿੰਘ ਹੁਸ਼ਿਆਰਪੁਰ, ਦਾਰਾ ਸਿੰਘ ਮਾਜਰੀ ਵੀ ਹਾਜ਼ਰ ਸਨ।