ਡਾ. ਮਹਿਲ ਸਿੰਘ ਵਾਈਸ ਚਾਂਸਲਰ ਬਣੇ, ਜਗਤ ਪੰਜਾਬੀ ਸਭਾ, ਕੈਨੇਡਾ ਵਲੋਂ ਦਿੱਤੀਆਂ ਗਈਆਂ ਵਧਾਈਆਂ
ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 23 ਅਕਤੂਬਰ:
ਡਾ. ਮਹਿਲ ਸਿੰਘ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਨਿਯੁਕਤ ਹੋਏ ਹਨ। ਅਜੈਬ ਸਿੰਘ ਚੱਠਾ, ਚੇਅਰਮੈਨ ਜਗਤ ਪੰਜਾਬੀ ਸਭਾ, ਕੈਨੇਡਾ ਵਲੋਂ ਡਾ. ਮਹਿਲ ਸਿੰਘ ਨੂੰ ਵਿਦਿਆ ਦੇ ਖੇਤਰ ਵਿਚ ਸਭ ਤੋਂ ਉੱਚੀ ਪਦਵੀ ਹਾਸਲ ਕਰਨ ਲਈ ਮੁਬਾਰਕਾਂ ਦਿਤੀਆਂ ਗਈਆਂ। ਸਰਦੂਲ ਸਿੰਘ ਥਿਆੜਾ, ਪ੍ਰਧਾਨ, ਜਗਤ ਪੰਜਾਬੀ ਸਭਾ ਨੇ ਦਸਿਆ ਕਿ ਡਾ. ਮਹਿਲ ਸਿੰਘ ਲੰਮੇ ਸਮੇ ਤੋਂ ਸਿੱਖਿਆ ਜਗਤ ਅਤੇ ਜਗਤ ਪੰਜਾਬੀ ਸਭਾ ਦੀ ਅਗਵਾਈ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਉਹ ਸਾਲ 2015 ਤੋਂ ਹੀ ਵਰਲਡ ਪੰਜਾਬੀ ਕਾਨਫਰੰਸਾਂ ਦੇ ਸਫਲ ਪ੍ਰਬੰਧ ਕਰਨ ਵਿਚ ਮਦਦ ਕਰਦੇ ਰਹੇ ਹਨ। ਸੰਤੋਖ ਸਿੰਘ ਸੰਧੂ, ਪ੍ਰਧਾਨ ਉਨਟਾਰੀਓ ਫ਼ਰੈਂਡ ਕਲੱਬ ਨੇ ਕਿਹਾ ਕਿ ਡਾ. ਮਹਿਲ ਸਿੰਘ ਹਮੇਸ਼ਾ ਜਗਤ ਪੰਜਾਬੀ ਸਭਾ ਦੇ ਕੰਮਾਂ ਨੂੰ ਉਤਸ਼ਾਹਤ ਕਰਦੇ ਹਨ। ਉਨਾਂ ਕਾਇਦਾ-ਏ-ਨੂਰ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਰਲੀਜ਼ ਕੀਤਾ ਸੀ। ਸਾਨੂੰ ਉਨਾਂ ਦੇ ਵਾਈਸ ਚਾਂਸਲਰ ਬਣਨ ਉਪਰ ਸਾਨੂੰ ਸਾਰਿਆਂ ਨੂੰ ਮਾਣ ਹੈ।