www.sursaanjh.com > ਚੰਡੀਗੜ੍ਹ/ਹਰਿਆਣਾ > ਸੁਸ਼ਮਾ ਗਰੁੱਪ ਦਾ ਗ੍ਰਾਂਡੇ ਨੇਕਸਟ ਦਾ ਪਹਿਲਾ ਟਾਵਰ ਤਿਆਰ, ਦੀਵਾਲੀ ‘ਤੇ ਖੁਸ਼ੀਆਂ ਦੀ ਸੌਗਾਤ ਦਿੱਤੀ

ਸੁਸ਼ਮਾ ਗਰੁੱਪ ਦਾ ਗ੍ਰਾਂਡੇ ਨੇਕਸਟ ਦਾ ਪਹਿਲਾ ਟਾਵਰ ਤਿਆਰ, ਦੀਵਾਲੀ ‘ਤੇ ਖੁਸ਼ੀਆਂ ਦੀ ਸੌਗਾਤ ਦਿੱਤੀ

ਸੁਸ਼ਮਾ ਗਰੁੱਪ ਦਾ ਗ੍ਰਾਂਡੇ ਨੇਕਸਟ ਦਾ ਪਹਿਲਾ ਟਾਵਰ ਤਿਆਰ, ਦੀਵਾਲੀ ‘ਤੇ ਖੁਸ਼ੀਆਂ ਦੀ ਸੌਗਾਤ ਦਿੱਤੀ
ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 29 ਅਕਤੂਬਰ:
ਸੁਸ਼ਮਾ ਗਰੁੱਪ ਨੇ ਆਪਣੇ 15ਵੇਂ ਪ੍ਰੋਜੈਕਟ, ਗ੍ਰਾਂਡੇ ਨੇਕਸਟ ਦਾ ਪਹਿਲਾ ਟਾਵਰ ਤਿਆਰ ਕਰ ਲਿਆ ਹੈ। ਇਸ ਮੌਕੇ ‘ਤੇ ਗਰੁੱਪ ਨੇ ਪਹਿਲੇ ਟਾਵਰ ਵਿੱਚ 62 ਘਰਾਂ ਦੀਆਂ ਚਾਬੀਆਂ ਸੌਂਪੀਆਂ, ਜਿਸ ਨਾਲ ਰਹਿਣ ਵਾਲਿਆਂ ਨੂੰ ਆਪਣੇ ਨਵੇਂ ਘਰਾਂ ਵਿੱਚ ਦੀਵਾਲੀ ਮਨਾਉਣ ਦਾ ਸੁਨਹਿਰਾ ਮੌਕਾ ਮਿਲਿਆ।
ਸੁਸ਼ਮਾ ਗਰੁੱਪ ਦੇ ਕਾਰਜਕਾਰੀ ਡਾਇਰੈਕਟਰ ਪ੍ਰਤੀਕ ਮਿੱਤਲ ਨੇ ਦੱਸਿਆ ਕਿ ਸੁਸ਼ਮਾ ਗਰਾਂਡੇ ਨੇਕਸਟ, ਸੁਸ਼ਮਾ ਚੰਡੀਗੜ੍ਹ ਗਰਾਂਡੇ ਦਾ ਇੱਕ ਵਿਆਪਕ ਪ੍ਰੋਜੈਕਟ ਹੈ, ਜੋ ਚੰਡੀਗੜ੍ਹ-ਦਿੱਲੀ ਰਾਸ਼ਟਰੀ ਮਾਰਗ ‘ਤੇ, ਬੈਸਟ ਪ੍ਰਾਈਸ, ਜੀਰਕਪੁਰ ਦੇ ਨੇੜੇ ਸਥਿਤ ਹੈ। ਇਹ ਪ੍ਰੋਜੈਕਟ 3.5 ਏਕੜ ਭੂਮੀ ‘ਤੇ ਫੈਲਿਆ ਹੋਇਆ ਹੈ ਅਤੇ ਇਸ ਵਿੱਚ ਜੀ+12 ਮੰਜ਼ਿਲਾਂ ਵਾਲੇ ਅਪਾਰਟਮੈਂਟ ਹਨ ਜੋ ਸਾਰੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹਨ।
ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਚੰਡੀਗੜ੍ਹ, ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਨਵੀਂ ਦਿੱਲੀ ਨਾਲ ਬਿਹਤਰ ਕੁਨੈਕਸ਼ਨ ਪ੍ਰਦਾਨ ਕਰਦਾ ਹੈ। ਇੱਥੇ ਪਾਵਰ ਬੈਕਅੱਪ, ਬੱਚਿਆਂ ਲਈ ਖੇਡਣ ਦੀ ਥਾਂ, ਬੱਚਿਆਂ ਲਈ ਕਲੱਬ ਅਤੇ ਫੁੱਲਾਂ ਦੇ ਬਾਗ਼ ਵਰਗੀਆਂ ਸਹੂਲਤਾਂ ਵੀ ਉਪਲਬਧ ਹਨ। ਉਹਨਾਂ ਕਿਹਾ ਕਿ ਦੀਵਾਲੀ ਦਾ ਇਹ ਮੌਕਾ ਸਿਰਫ਼ ਨਵੇਂ ਘਰਾਂ ਦਾ ਨਹੀਂ, ਸਗੋਂ ਨਵੀਆਂ ਖ਼ੁਸ਼ੀਆਂ ਅਤੇ ਨਵੇਂ ਸੁਪਨਿਆਂ ਦਾ ਪ੍ਰਤੀਕ ਹੈ।

Leave a Reply

Your email address will not be published. Required fields are marked *