Breaking
www.sursaanjh.com > ਅੰਤਰਰਾਸ਼ਟਰੀ > ਡਾ. ਸੁਰਜੀਤ ਲਾਲ ਸਹੋਤਾ, ਅੰਬੇਡਕਰ ਮਿਸ਼ਨ ਦੀ ਵਿਚਾਰਧਾਰਾ ਪਾਵਰ ਆਫ ਯੂਨਿਟੀ ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਨਿਯੁਕਤ ਕੀਤੇ ਗਏ – ਇੰਜ. ਐਫ.ਸੀ. ਜੱਸਲ 

ਡਾ. ਸੁਰਜੀਤ ਲਾਲ ਸਹੋਤਾ, ਅੰਬੇਡਕਰ ਮਿਸ਼ਨ ਦੀ ਵਿਚਾਰਧਾਰਾ ਪਾਵਰ ਆਫ ਯੂਨਿਟੀ ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਨਿਯੁਕਤ ਕੀਤੇ ਗਏ – ਇੰਜ. ਐਫ.ਸੀ. ਜੱਸਲ 

ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 30 ਅਕਤੂਬਰ:

ਪਾਵਰ ਆਫ਼ ਸੋਸ਼ਲ ਯੂਨਿਟੀ (ਪੋਸੂ) ਵੱਲੋਂ ਪਿਛਲੇ ਦਿਨੀਂ ਡਾ. ਸੁਰਜੀਤ ਲਾਲ ਸਹੋਤਾ ਨੂੰ ਅੰਬੇਡਕਰ ਮਿਸ਼ਨ ਦੀ ਵਿਚਾਰਧਾਰਾ ਨੂੰ ਪਹਿਲ ਦਿੰਦੇ ਹੋਏ ਪਾਵਰ ਆਫ ਯੂਨਿਟੀ ਲਈ ਜ਼ਿਲ੍ਹਾ ਜਲੰਧਰ ਦਾ ਜਨਰਲ ਸਕੱਤਰ ਪਾਵਰ ਆਫ ਸੋਸ਼ਲ ਯੂਨਿਟੀ ਨਿਯੁਕਤ ਕੀਤਾ ਗਿਆ ਹੈ।

ਇਸ ਦੇ ਨਾਲ਼ ਹੀ ਪਾਵਰ ਆਫ ਸੋਸ਼ਲ ਯੂਨਿਟੀ (ਪੋਸੂ) ਦੇ ਪ੍ਰਧਾਨ ਇੰਜ. ਐਫ.ਸੀ. ਜੱਸਲ ਅਤੇ ਜਨਰਲ ਸਕੱਤਰ ਇੰਜ. ਨਿਰਮਲ ਸਿੰਘ ਨੇ ਡਾ. ਸੁਰਜੀਤ ਲਾਲ ਸਹੋਤਾ ਨੂੰ ਇਸ ਸੰਸਥਾ ਦਾ ਮੀਡੀਆ ਇੰਚਾਰਜ ਅਤੇ ਜਲੰਧਰ ਜ਼ੋਨ, ਜਿਸ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲ਼ਾ ਆਉਂਦੇ ਹਨ, ਦਾ ਸਕੱਤਰ ਜਨਰਲ ਵੀ ਨਿਯੁਕਤ ਕੀਤਾ ਗਿਆ ਹੈ।

ਪਾਵਰ ਆਫ ਸੋਸ਼ਲ ਯੂਨਿਟੀ (ਪੋਸੂ) ਦੇ ਪ੍ਰਧਾਨ ਇੰਜ. ਐਫ.ਸੀ. ਜੱਸਲ ਵੱਲੋਂ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਡਾ. ਸੁਰਜੀਤ ਲਾਲ ਸਹੋਤਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਡਾ. ਅੰਬੇਡਕਰ ਦੇ ਤਿਆਗ ਤੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਂਦਿਆਂ ਸਦੀਆਂ ਤੋਂ ਸ਼ੋਸ਼ਿਤ ਸਮਾਜ ਦੇ ਚੰਗੇਰੇ ਤੇ ਰੌਸ਼ਨ ਭਵਿੱਖ ਲਈ ਸੁਹਿਰਦਤਾ ਨਾਲ਼ ਅੱਗੇ ਆਉਣ ਦੀ ਬੇਹੱਦ ਜ਼ਰੂਰਤ ਹੈ।

Leave a Reply

Your email address will not be published. Required fields are marked *

English Hindi Punjabi