ਪਹਿਲਵਾਨਾਂ ਨੇ ਦੋ ਸੋਨੇ ਦੇ ਤਗਮਿਆਂ ਸਮੇਤ ਜਿੱਤੇ ਦੇਸ਼ ਲਈ ਕੁੱਲ 9 ਮੈਡਲ
ਚੰਡੀਗੜ੍ਹ 2 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਜਿਹੜੇ ਪਹਿਲਵਾਨ ਪਹਿਲਾਂ ਪਹਿਲਵਾਨਾਂ ਦੀਆਂ ਮੰਗਾਂ ਨੂੰ ਕੇ ਧਰਨੇ-ਮੁਜ਼ਾਹਰੇ ਕਰਦੇ ਸਨ, ਪਤਾ ਨਹੀਂ ਕਿਉਂ ਉਹ ਹੀ ਅੱਜ ਪਹਿਲਵਾਨਾਂ ਦੇ ਵੈਰੀ ਬਣੇ ਹਨ ਅਤੇ ਪਹਿਲਵਾਨਾਂ ਦਾ ਭਵਿੱਖ ਖਰਾਬ ਕਰਨ ਦੀਆਂ ਸਾਜ਼ਸ਼ਾਂ ਘੜ ਰਹੇ ਹਨ, ਇਸ ਗੱਲ ਦਾ ਪ੍ਰਗਟਾਵਾ ਭਾਰਤੀ ਕੁਸ਼ਤੀ ਸੰਘ ਦੇ ਨੁਮਾਇੰਦੇ, ਸਮਾਜ ਸੇਵੀ, ਖੇਡ ਪ੍ਰਮੋਟਰ ਅਤੇ ਦਾਸ ਐਸੋਸੀਏਟ ਦੇ ਸੰਚਾਲਕ ਪਹਿਲਵਾਨ ਸ੍ਰੀ ਰਵੀ ਸ਼ਰਮਾ ਨੇ ਪਿਛਲੇ ਦਿਨਾਂ ਤੋਂ ਪਹਿਲਵਾਨਾਂ ਨੂੰ ਲੈ ਕੇ ਚੱਲ ਰਹੇ ਇਕ ਵਿਵਾਦ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪਹਿਲਾਂ ਦੇਸ਼ ਲਈ ਮੈਡਲ ਜਿੱਤਣ ਵਾਲੇ ਪਹਿਲਵਾਨਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਸਾਖਸ਼ੀ ਮਲਿਕ, ਬਜਰੰਗ ਪੂਨੀਆ, ਵਿਨੇਸ਼ ਫੋਗਟ ਅਤੇ ਸੱਤਿਆ ਵਰਤ ਕਦਿਆਨ ਨੇ ਦਿੱਲੀ ਦੀ ਵੱਡੀ ਕੋਰਟ ਵਿੱਚ ਇੱਕ ਪਟੀਸ਼ਨ ਪਾ ਕੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਕੁਸ਼ਤੀ ਟੀਮ ਦੇ ਅੰਡਰ 23 ਅਤੇ ਸੀਨੀਅਰ ਪਹਿਲਵਾਨਾਂ ਦੇ ਹਿੱਸਾ ਲੈਣ ਤੇ ਰੋਕ ਲਗਵਾਈ ਹੈ। ਆਖਰਕਾਰ ਖੇਡ ਮੰਤਰਾਲਾ ਦੀਆਂ ਕੋਸ਼ਿਸ਼ਾਂ ਨੇ ਰੰਗ ਲਿਆਂਦਾ ਅਤੇ ਭਾਰਤ ਦੇ ਪਹਿਲਵਾਨਾਂ ਦੀ ਟੀਮ ਅਲਬਾਨੀਆ ਵਿੱਚ ਹੋ ਰਹੀ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਗ ਲੈਣ ਪੁੱਜੀ ਅਤੇ ਜਾਂਦਿਆਂ ਹੀ ਵਧੀਆ ਪ੍ਰਦਰਸ਼ਨ ਕਰਦਿਆਂ ਮੈਡਲਾਂ ਦੀ ਝੜੀ ਲਾ ਦਿੱਤੀ।
ਉਨ੍ਹਾਂ ਕਿਹਾ ਕਿ ਭਾਰਤ ਦੀ ਕੁਸ਼ਤੀ ਟੀਮ ਨੇ ਕੁੱਲ 9 ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਪਾਏ ਹਨ, ਜਿਨ੍ਹਾਂ ਵਿੱਚ ਚਿਰਾਗ ਪਹਿਲਵਾਨ ਨੇ ਕਿਲੋਗ੍ਰਾਮ ਵਰਗ ਭਾਰਤ ਵਰਗ ਫ੍ਰੀ ਸਟਾਇਲ ਵਿੱਚ ਦੇਸ਼ ਲਈ ਦੂਸਰਾ ਸੋਨੇ ਦਾ ਤਗਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਮੈਡਲ ਜਿੱਤਣ ਦਾ ਕਾਰਨਾਮਾ ਅਮਨ ਪਹਿਲਵਾਨ ਨੇ ਕੀਤਾ ਹੈ। ਏਥੇ ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਆਖਰ ਇਹ ਧਰਨਾ ਜੀਵੀ ਪਹਿਲਵਾਨ ਨਵੇਂ ਪਹਿਲਵਾਨਾਂ ਨੂੰ ਖੇਲਣ ਕਿਉਂ ਨਹੀਂ ਦੇ ਰਹੇ? ਸ਼ਾਇਦ ਇਹ ਨਹੀਂ ਚਾਹੁੰਦੇ ਕਿ ਦੇਸ਼ ਵਿੱਚ ਉਨ੍ਹਾਂ ਵਰਗਾ ਕੋਈ ਹੋਰ, ਬਜਰੰਗ, ਵਿਨੇਸ਼, ਸਾਖਸ਼ੀ ਜਾਂ ਸੱਤਿਆ ਵਰਤ ਵਰਗਾ ਬਣੇ।
ਉਨ੍ਹਾਂ ਦੱਸਿਆ ਕਿ ਅੱਜ ਦੁਨੀਆਂ ਵਿੱਚ ਕੁਸ਼ਤੀ ਹੀ ਇੱਕ ਏਸੀ ਖੇਡ ਹੈ ਜਿਸ ਵਿੱਚ ਓਲੰਪਿਕ ਖੇਡਾਂ ਵਿੱਚ ਮੈਡਲ ਜਿੱਤਣ ਦੀ ਆਸ ਨੂੰ ਲੈ ਪਹਿਲਵਾਨਾਂ ਵੱਲੋਂ ਸਖ਼ਤ ਅਭਿਆਸ ਕੀਤਾ ਜਾ ਰਿਹਾ ਹੈ। ਬਹੁਤ ਸਪਨੇ ਪਹਿਲਵਾਨਾਂ ਨੇ, ਉਨ੍ਹਾਂ ਦੇ ਪਰਿਵਾਰ ਅਤੇ ਉਸਤਾਦਾਂ ਨੇ ਸੰਜੋਏ ਹੁੰਦੇ ਹਨ, ਜਿਨਾਂ ਨੂੰ ਇਹ ਧਰਨਾ ਜੀਵੀ ਹਰ ਵਾਰ ਤੋੜਨ ਦੀਆਂ ਪੂਰਜੋਰ ਕੋਸ਼ਿਸ਼ਾਂ ਕਰ ਰਹੇ ਹਨ। ਕੁਸ਼ਤੀ ਖੇਤਰ ਪਿਛਲੇ ਮਹੀਨਿਆਂ ਤੋਂ ਵਿਵਾਦਾਂ ਵਿੱਚ ਹੈ, ਜਿਸ ਦੇ ਜ਼ਿੰਮੇਵਾਰ ਇਹ ਧਰਨਾ ਜੀਵੀ ਪਹਿਲਵਾਨ ਹਨ। ਜੇਕਰ ਇਨ੍ਹਾਂ ਵੱਲੋਂ ਕੋਈ ਅੜਚਨ ਨਾ ਪੈਦਾ ਕੀਤੀ ਹੁੰਦੀ ਤਾਂ ਦੇਸ ਲਈ ਓਲੰਪਿਕ ਖੇਡਾਂ ਵਿੱਚ ਇਕੱਲੀ ਕੁਸ਼ਤੀ ਦੇ 3 ਤੋਂ 4 ਮੈਡਲ ਆਉਂਦੇ। ਰਵੀ ਸ਼ਰਮਾ ਨੇ ਕਿਹਾ ਕਿ ਆਉਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਭਾਰਤੀ ਪਹਿਲਵਾਨ ਮੈਡਲਾਂ ਦੀ ਝੜੀ ਲਾ ਦੇਣਗੇ ਕਿਉਂਕਿ ਵਿਸ਼ਵ ਪੱਧਰ ਦੇਸ਼ ਨੂੰ ਮੈਡਲ ਦੇ ਰਹੇ ਹਨ। ਉਹੀ ਪਹਿਲਵਾਨ ਓਲੰਪਿਕ ਖੇਡਾਂ ਵਿੱਚ ਮੈਡਲਾਂ ਦੇ ਦਾਅਵੇਦਾਰ ਹਨ। ਪਰ ਸ਼ਾਇਦ ਧਰਨਾ ਜੀਵੀ ਪਹਿਲਵਾਨ ਨਹੀਂ ਚਾਹੁੰਦੇ ਕਿ ਕੋਈ ਹੋਰ ਪਹਿਲਵਾਨ ਦੇਸ਼ ਲਈ ਮੈਡਲ ਜਿੱਤ ਕੇ ਲਿਆਵੇ। ਸ਼ਾਇਦ ਸਾਖਸ਼ੀ ਮਲਿਕ ਇਸ ਦੇਸ਼ ਦੀ ਪਹਿਲੀ ਤੇ ਆਖਰੀ ਓਲੰਪਿਕ ਤਗਮਾ ਜੇਤੂ ਪਹਿਲਵਾਨ ਬਣੀ ਰਹਿਣਾ ਚਾਹੁੰਦੀ ਹੈ ਤਾਂ ਹੀ ਉਹ ਇਸ ਤਰ੍ਹਾਂ ਦੀਆਂ ਕੁਸਤੀ ਤੇ ਰੋਕਾਂ ਲਵਾ ਕੇ ਆਉਣ ਵਾਲੀ ਪਹਿਲਵਾਨ ਪੀੜ੍ਹੀ ਨੂੰ ਖਤਮ ਕਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਸੰਨ 1952 ਤੋਂ ਬਾਅਦ ਕੁਸ਼ਤੀ ਵਿੱਚ ਓਲੰਪਿਕ ਵਿਚ ਭਾਰਤ ਨੂੰ ਮੈਡਲ ਲਿਆਉਣ ਲਈ 56 ਸਾਲ ਲੱਗੇ ਹਨ ਅਤੇ ਸ਼ਾਇਦ ਸਾਖਸ਼ੀ ਇਹ ਹੀ ਚਾਹੁਦੀ ਹੋਵੇ ਕਿ ਮਹਿਲਾ ਕੁਸ਼ਤੀ ਵਿੱਚ ਓਲੰਪਿਕ ਖੇਡਾਂ ਵਿੱਚ ਮੈਡਲ ਜਿੱਤਣ ਲਈ ਇਸੇ ਤਰ੍ਹਾਂ ਦਹਾਕੇ ਲੱਗ ਜਾਣ ਤਾਂ ਕਿ ਉਹ ਇਸ ਦੇਸ਼ ਦੀ ਪਹਿਲੀ ਓਲੰਪਿਕ ਤਗਮਾ ਜੇਤੂ ਬਣੀ ਰਹੇ।ਇਸ ਮੌਕੇ ਸ੍ਰੀ ਰਵੀ ਸ਼ਰਮਾ ਤੋਂ ਇਲਾਵਾ ਮੁੱਲਾਂਪੁਰ ਗਰੀਬਦਾਸ ਕੁਸ਼ਤੀ ਅਖਾੜਾ ਦੇ ਸੰਚਾਲਕ ਗੋਲੂ ਪਹਿਲਵਾਨ ਮੈਂਬਰ ਧਰਮਿੰਦਰ ਸਿੰਘ ਮੁੱਲਾਂਪੁਰ, ਸ਼ੇਰ ਸਿੰਘ ਮੱਲ,ਸਿਤਾਰ ਮੁਹੰਮਦ, ਗੁਰਜੀਤ ਪੂਨੀਆ, ਸਰਬਜੀਤ, ਪ੍ਰਿੰਸ,ਗੁਰੀ ਅਤੇ ਪਿੰਡ ਦੇ ਮੋਹਤਬਰਾਂ ਤੋਂ ਇਲਾਵਾ ਹੋਰ ਵੀ ਖੇਡ ਪ੍ਰੇਮੀਆਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਖੇਡ ਮੰਤਰਾਲਾ ਨੂੰ ਅਪੀਲ ਕੀਤੀ ਤਾਂ ਜ਼ੋ ਭਵਿੱਖ ਵਿੱਚ ਪਹਿਲਵਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।