ਜੇਕਰ ਭਗਵੰਤ ਮਾਨ ਨੇ ਆਉਂਦੇ ਦਿਨਾਂ ਵਿੱਚ ਝੋਨੇ ਦੀ ਖ੍ਰੀਦ, ਲਿਫਟਿੰਗ ਤੇ ਡੀ ਏ ਪੀ ਖਾਦ ਦਾ ਪ੍ਰਬੰਧ ਨਾ ਕੀਤਾ ਤਾ ਸ਼੍ਰੋਮਣੀ ਅਕਾਲੀ ਦਲ ਕਰੇਗਾ ਵੱਡਾ ਪ੍ਰਦਰਸ਼ਨ – ਰਾਜੂ ਖੰਨਾ, ਭਾਈ ਖਾਲਸਾ
ਕਿਸਾਨੀ ਸਮੱਸਿਆਂਵਾਂ ਨੂੰ ਲੈਕੇ ਰਾਜੂ ਖੰਨਾ ਦੀ ਅਗਵਾਈ ਵਿੱਚ ਰਾਜਪਾਲ ਦੇ ਨਾਂਅ ਦਿੱਤਾ ਹਲਕੇ ਦੇ ਕਿਸਾਨਾਂ ਤੇ ਲੀਡਰਸ਼ਿਪ ਨੇ ਐਸ ਡੀ ਐਮ ਅਮਲੋਹ ਨੂੰ ਮੰਗ ਪੱਤਰ
ਅਮਲੋਹ (ਸੁਰ ਸਾਂਝ ਡਾਟ ਕਾਮ ਬਿਊਰੋ) ,5 ਨਵੰਬਰ:
ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਕਿਸਾਨ ਤੇ ਕਿਸਾਨੀ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕੇਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਵੱਡਾ ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਅੰਦਰ ਐਸ ਡੀ ਐਮ ਦਫ਼ਤਰਾਂ ਅੱਗੇ ਧਰਨੇ ਦੇ ਕਿ ਪੰਜਾਬ ਦੇ ਰਾਜਪਾਲ ਦੇ ਨਾਂਅ ਤੇ ਐਸ ਡੀ ਐਮ ਨੂੰ ਮੰਗ ਪੱਤਰ ਦਿੱਤੇ ਗਏ। ਇਸੇ ਕੜੀ ਤਹਿਤ ਹਲਕਾ ਅਮਲੋਹ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੀ ਅਗਵਾਈ ਵਿੱਚ ਕਿਸਾਨਾਂ ਦੀ ਮੰਡੀਆਂ ਵਿੱਚ ਪਿਛਲੇ 15– 15 ਦਿਨਾਂ ਤੋਂ ਬਿਨਾਂ ਖ੍ਰੀਦ ਪਈ ਝੋਨੇ ਦੀ ਫ਼ਸਲ ਤੇ ਲਿਫਟਿੰਗ ਦੀ ਵੱਡੀ ਸਮੱਸਿਆ ਤੇ ਡੀ ਏ ਪੀ ਖਾਦ ਦਾ ਨਾ ਮਿਲਣਾ ਤੇ ਹੋਰ ਰਹੀ ਕਾਲਾਬਾਜ਼ਾਰੀ ਨੂੰ ਲੈ ਕੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਹ ਰੋਸ ਪ੍ਰਦਰਸ਼ਨ ਰਾਜੂ ਖੰਨਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਤੋਂ ਸ਼ੁਰੂ ਹੋ ਕਿ ਅਮਲੋਹ ਦੇ ਮੁੱਖ ਬਾਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਐਸ ਡੀ ਐਮ ਅਮਲੋਹ ਦੇ ਦਫ਼ਤਰ ਅੱਗੇ ਧਰਨੇ ਉਪਰੰਤ ਐਸ ਡੀ ਐਮ ਅਮਲੋਹ ਨੂੰ ਮੰਗ ਪੱਤਰ ਦੇਣ ਉਪਰੰਤ ਸਮਾਪਿਤ ਹੋਇਆ। ਰੋਸ ਪ੍ਰਦਰਸ਼ਨ ਦੌਰਾਨ ਸਮੁੱਚੇ ਅਕਾਲੀ ਵਰਕਰਾਂ, ਆਗੂਆਂ ਤੇ ਕਿਸਾਨਾਂ ਵੱਲੋਂ ਆਪ ਸਰਕਾਰ ਦੀ ਲਾਪਰਵਾਹੀ ਨੂੰ ਲੈਕੇ ਕਿ ਜਿੱਥੇ ਜੰਮ ਕੇ ਪੰਜਾਬ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ, ਉਥੇ ਐਸ ਡੀ ਐਮ ਦਫ਼ਤਰ ਅੱਗੇ ਲਗਾਏ ਗਏ ਧਰਨੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ,ਕਿਸਾਨ ਆਗੂ ਸ਼ਰਧਾ ਸਿੰਘ ਛੰਨਾ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ,ਕਰਮਜੀਤ ਸਿੰਘ ਭਗੜਾਣਾ ਤੇ ਜਥੇਦਾਰ ਹਰਿੰਦਰ ਸਿੰਘ ਦੀਵਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾਂ।
ਰਾਜੂ ਖੰਨਾ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਜਿਸ ਕਾਰਨ ਪੰਜਾਬ ਦੇ ਲੋਕ ਮੁੜ ਸ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਨ ਲੱਗੇ ਹਨ। ਰਾਜੂ ਖੰਨਾ ਨੇ ਕਿਹਾ ਕਿ ਜੋ ਹਾਲ ਆਪ ਸਰਕਾਰ ਵਿੱਚ ਕਿਸਾਨਾਂ ਦਾ ਮੰਡੀਆਂ ਵਿੱਚ ਹੋ ਰਿਹਾ ਹੈ ਉਸ ਤੋਂ ਹਰ ਵਰਗ ਭਲੀ ਭਾਂਤ ਜਾਣੂੰ ਹੈ, ਕਿਉਂਕਿ ਕਿਸਾਨਾਂ ਦਾ 14 ਪ੍ਰਤੀਸ਼ਤ ਨਮੀ ਵਾਲਾ ਝੋਨਾਂ ਵੀ ਮੰਡੀਆਂ ਵਿੱਚ ਰੁੱਲ ਰਿਹਾ ਹੈ। ਇਸ ਤੋਂ ਇਲਾਵਾ ਹਲਕਾ ਅਮਲੋਹ ਆਲੂਆਂ ਦੀ ਬੈਲਟ ਹੋਣ ਕਾਰਨ ਇੱਥੇ ਡੀ ਏ ਪੀ ਖਾਦ ਦੀ ਵਧੇਰੇ ਲੋੜ ਹੁੰਦੀ ਹੈ ਜੋ ਕਿ ਕਾਲਾਬਜ਼ਾਰੀ ਹੋਣ ਕਾਰਨ ਖਾਦ ਕਿਸਾਨਾਂ ਨੂੰ ਨਹੀਂ ਮਿਲ ਰਹੀ, ਜਿਸ ਕਾਰਨ ਜਿਥੇ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ, ਉਥੇ ਡੀ ਏ ਪੀ ਖਾਦ ਕਾਰਨ ਆਲੂਆਂ ਦੀ ਬਿਜਾਈ ਤੇ ਕਣਕ ਦੀ ਬਿਜਾਈ ਵੀ ਲੇਟ ਹੋ ਰਹੀ ਹੈ। ਰਾਜੂ ਖੰਨਾ ਨੇ ਸਰਕਾਰ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਮੰਡੀਆਂ ਅੰਦਰ ਝੋਨੇ ਦੀ ਖ੍ਰੀਦ, ਲਿਫਟਿੰਗ ਤੇ ਕਿਸਾਨਾਂ ਨੂੰ ਡੀ ਏ ਪੀ ਖਾਦ ਮੁਹੱਇਆ ਨਾ ਕਰਵਾਇਆ ਗਿਆ ਤਾ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਆਪ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਵੱਡਾ ਸਘੰਰਸ਼ ਕਰਨ ਲਈ ਮਜਬੂਰ ਹੋਵਾਂਗਾ।
ਇਸ ਮੌਕੇ ਤੇ ਹਲਕਾ ਅਮਲੋਹ ਦੇ ਸਮੁੱਚੇ ਅਕਾਲੀ ਆਗੂਆਂ ਤੇ ਕਿਸਾਨਾਂ ਵੱਲੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ,ਭਾਈ ਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਵਿੱਚ ਪੰਜਾਬ ਦੇ ਰਾਜਪਾਲ ਦੇ ਨਾਂਅ ਐਸ ਡੀ ਐਮ ਅਮਲੋਹ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਮਛਰਾਈ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਜਥੇਦਾਰ ਗੁਰਬਖਸ਼ ਸਿੰਘ ਬੈਣਾ, ਕੈਪਟਨ ਜਸਵੰਤ ਸਿੰਘ ਬਾਜਵਾ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਸੋਮਨਾਥ ਅਜਨਾਲੀ ਕੌਂਸਲਰ, ਜਥੇਦਾਰ ਕਰਮ ਸਿੰਘ ਘੁਟੀਡ, ਡਾ ਅਰੁਜਨ ਸਿੰਘ ਅਮਲੋਹ, ਅਮਨਦੀਪ ਸਿੰਘ ਭੱਦਲਥੂਹਾ, ਗੁਰਮੁਖ ਸਿੰਘ,ਮੁਕੰਦ ਸਿੰਘ ਲੁਹਾਰਮਾਜਰਾ, ਹਰਦੀਪ ਸਿੰਘ ਗੋਰਾ ਅਜਨਾਲੀ, ਐਸ ਓ ਆਈ ਦੇ ਜੋਨਲ ਪ੍ਰਧਾਨ ਹਰਕੀਰਤ ਸਿੰਘ ਪਨਾਗ, ਗੁਰਜੀਤ ਸਿੰਘ ਕਿਸਾਨ ਆਗੂ, ਜਥੇਦਾਰ ਸੁਰਜੀਤ ਸਿੰਘ ਬਰੌਗਾ, ਰੇਸਮ ਸਿੰਘ ਛੰਨਾ, ਸਵਰਨ ਸਿੰਘ ਸੋਨੀ, ਚਰਨਜੀਤ ਚੰਨਾ, ਸੁਖਵਿੰਦਰ ਸਿੰਘ ਕਾਲਾ ਅਰੌੜਾ, ਜਸਵਿੰਦਰ ਸਿੰਘ ਗਰੇਵਾਲ, ਪ੍ਰਧਾਨ ਬਹਾਦਰ ਸਿੰਘ ਹੈਬਤਪੁਰ, ਬਲਵੀਰ ਸਿੰਘ ਕਪੂਰਗੜ੍ਹ, ਰਾਜਿੰਦਰ ਬਿੱਟੂ ਘੁਟੀਡ, ਯਾਦਵਿੰਦਰ ਸਿੰਘ ਸਲਾਣਾ, ਗੁਰਪ੍ਰੀਤ ਸਿੰਘ ਨੋਨੀ, ਮਹਿੰਦਰ ਸਿੰਘ ਕੁੰਭ, ਰਾਮ ਸਿੰਘ ਮੰਡੀ, ਕਰਮਜੀਤ ਸਿੰਘ ਗਾਂਧੀ, ਦਸਵਿੰਦਰ ਸਿੰਘ ਰੋਡਾ, ਪਾਲ ਸਿੰਘ ਖੁੰਮਣਾ, ਤਰਸੇਮ ਸਿੰਘ ਤੂਫਾਨ, ਸ਼ਿੰਗਾਰਾ ਸਿੰਘ ਮਾਲੋਵਾਲ, ਗੁਰਪ੍ਰੀਤ ਸਿੰਘ ਮਾਲੋਵਾਲ, ਹਰਚੰਦ ਸਿੰਘ ਕਪੂਰਗੜ, ਸਾਮਾ ਸਰਪੰਚ ਕਪੂਰਗੜ੍ਹ, ਜਗਮੇਲ ਸਿੰਘ ਛੰਨਾ, ਸ਼ੇਰ ਸਿੰਘ ਮਹਿਮੂਦਪੁਰ, ਬਲਵੀਰ ਰਾਮ ਭਗਵਾਨਪੁਰਾ, ਪਰਮਿੰਦਰ ਸਿੰਘ ਨੀਟਾ ਸੰਧੂ, ਸੁਖਵਿੰਦਰ ਸਿੰਘ ਕਾਲਾ ਅਰੌੜਾ, ਅਵਿੰਦਰ ਸਿੰਘ ਨੰਬਰਦਾਰ, ਕਸ਼ਮੀਰਾ ਸਿੰਘ ਸੋਨੀ, ਮੇਜ਼ਰ ਸਿੰਘ ਥਾਣੇਦਾਰ, ਨਾਜ਼ਰ ਸਿੰਘ ਕਲਾਲਮਾਜਰਾ, ਸੰਤੋਖ ਸਿੰਘ ਖਨਿਆਣ, ਮਹਿੰਦਰ ਸਿੰਘ, ਅਵਤਾਰ ਸਿੰਘ ਖਨਿਆਣ, ਹਰਪਾਲ ਸਿੰਘ ਪਾਲੀ ਸਮਸ਼ਪੁਰ, ਸੱਜਣ ਸਿੰਘ ਚੌਬਦਾਰਾ, ਬਲਵੀਰ ਸਿੰਘ ਹਿੰਮਤਗੜ ਛੰਨਾ, ਪ੍ਰਕਾਸ਼ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ ਤਾਰੀ, ਬੱਬੀ ਅਮਲੋਹ, ਨਿਸ਼ਾਨ ਸਿੰਘ ਗੁਰਧਨਪੁਰ, ਗੁਰਪ੍ਰੀਤ ਸਿੰਘ ਲੱਲੋ, ਨਿਸ਼ਾਨ ਸਿੰਘ ਚੋਬਦਾਰਾ, ਪਰਮਜੀਤ ਸਿੰਘ ਔਜਲਾ, ਬਲਤੇਜ ਸਿੰਘ ਸਾਬਕਾ ਕੌਂਸਲਰ, ਸੁਰਿੰਦਰ ਸਿੰਘ ਜੇ ਈ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ, ਆਗੂ ਤੇ ਹਲਕੇ ਦੇ ਕਿਸਾਨ ਵੱਡੀ ਗਿਣਤੀ ਵਿੱਚ ਮੌਜੂਦ ਰਹੇ।
ਫੋਟੋ ਕੈਪਸ਼ਨ (1) ਕਿਸਾਨਾਂ ਦੀਆਂ ਸਮੱਸਿਆਂਵਾਂ ਨੂੰ ਲੈਕੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਮਲੋਹ ਦੇ ਮੁੱਖ ਬਾਜ਼ਾਰਾਂ ਵਿੱਚ ਆਪ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਆਗੂਆਂ ਨਾਲ।
ਫੋਟੋ ਕੈਪਸ਼ਨ (2) ਕਿਸਾਨਾਂ ਦੀਆਂ ਸਮੱਸਿਆਂਵਾਂ ਨੂੰ ਲੈਕੇ ਪੰਜਾਬ ਦੇ ਰਾਜਪਾਲ ਨਾ ਐਸ ਡੀ ਐਮ ਅਮਲੋਹ ਮਨਦੀਪ ਸਿੰਘ ਰਾਜਲਾ ਨੂੰ ਮੰਗ ਪੱਤਰ ਦੇਣ ਸਮੇਂ ਗੁਰਪ੍ਰੀਤ ਸਿੰਘ ਰਾਜੂ ਖੰਨਾ,ਭਾਈ ਰਵਿੰਦਰ ਸਿੰਘ ਖਾਲਸਾ ਤੇ ਹਲਕੇ ਦੀ ਸੀਨੀਅਰ ਲੀਡਰਸ਼ਿਪ।
ਫੋਟੋ ਕੈਪਸ਼ਨ (3) ਕਿਸਾਨੀ ਸਮੱਸਿਆਂਵਾਂ ਨੂੰ ਲੈਕੇ ਐਸ ਡੀ ਐਮ ਦਫ਼ਤਰ ਅਮਲੋਹ ਅੱਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਗਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ।