ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 20 ਨਵੰਬਰ:
ਪੰਜਾਬੀ ਸਾਹਿਤ ਸਭਾ (ਰਜਿ.) ਮੁਹਾਲ਼ੀ ਵੱਲੋਂ ਦੂਜਾ ਪ੍ਰੋ. ਦੀਪਕ ਪੰਜਾਬੀ ਸਭਿਆਚਾਰਕ ਮੇਲਾ ਅੱਜ ਮਿਤੀ 23 ਨਵੰਬਰ 2024 ਨੂੰ ਸਵੇਰੇ 10.30 ਵਜੇ ਤੋਂ ਸ਼ਾਮ 6.00 ਵਜੇ ਤੱਕ ਸਿਲਵੀ ਪਾਰਕ, ਫੇਜ਼ 10, ਮੁਹਾਲ਼ੀ ਵਿਖੇ ਕਰਵਾਇਆ ਜਾ ਰਿਹਾ ਹੈ।
ਸਭਾ ਦੇ ਪ੍ਰਧਾਨ ਡਾ. ਸ਼ਿੰਦਰਪਾਲ ਸਿੰਘ ਅਤੇ ਜਨਰਲ ਸਕੱਤਰ ਸਵੈਰਾਜ ਸੰਧੂ ਨੇ ਦੱਸਿਆ ਕਿ ਪੰਜਾਬ, ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਪੰਜਾਬੀਅਤ ਨਾਲ਼ ਪਰਣਾਏ ਡਾ. ਦੀਪਕ ਮਨਮੋਹਨ ਸਿੰਘ ਦੇ ਨਾਮ ਉੱਤੇ ਕਰਵਾਏ ਜਾ ਰਹੇ ਇਸ ਦੂਜੇ ਪ੍ਰੋ. ਦੀਪਕ ਪੰਜਾਬੀ ਸਭਿਆਚਾਰਕ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ੍ਰ. ਬਲਵਿੰਦਰ ਸਿੰਘ ਧਨੋਆ (ਲਾਲੀ ਘੜੂੰਆਂ), ਵਿਸ਼ੇਸ਼ ਮਹਿਮਾਨ ਵਜੋਂ ਸ੍ਰ. ਦਵਿੰਦਰ ਸਿੰਘ ਗਰੇਵਾਲ ਉਰਫ ਡੇਵਿਡ ਗਰੇਵਾਲ ਵੈਨਕੂਨਵਰ ਸ਼ਿਰਕਤ ਕਰਨਗੇ।
ਇਸ ਮੌਕੇ ਹਰਭਜਨ ਕੌਰ ਢਿੱਲੋਂ, ਅਮਰਜੀਤ ਕੌਰ, ਹਰਪ੍ਰੀਤ ਕੌਰ, ਬਬੀਤਾ ਸਾਗਰ, ਸੁਚੇਤ ਬਾਲਾ, ਮੈਡਮ ਸੁੱਖੀ ਬਰਾੜ, ਪੰਮੀ ਬਾਈ, ਆਰ.ਦੀਪ ਰਮਨ, ਸਰਦਾਰ ਅਲੀ, ਪੰਮਾ ਡੁਮੇਵਾਲ ਅਤੇ ਹਰਦੀਪ ਚੰਡੀਗੜ੍ਹ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੁਸ਼ੀਲ ਦੁਸਾਂਝ ਅਤੇ ਪ੍ਰਿੰ. ਬਰਿੰਦਰ ਕੌਰ ਨਿਭਾਉਣਗੇ।
ਉਨ੍ਹਾਂ ਇਸ ਮੇਲੇ ਵਿੱਚ ਚੋਟੀ ਦੇ ਪੰਜਾਬੀ ਕਲਾਕਾਰਾਂ, ਬੁੱਧੀਜੀਵੀਆਂ ਅਤੇ ਦਾਨਿਸ਼ਵਰਾਂ ਦੇ ਨਾਲ਼ ਨਾਲ਼ ਸਭ ਸਨੇਹੀਆਂ ਨੁੰ ਪਰਿਵਾਰ ਸਮੇਤ ਸਮਾਗਮ ਦੀ ਸ਼ੋਭਾ ਵਧਾਉਣ ਲਈ ਬੇਨਤੀ ਕੀਤੀ ਹੈ।