ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 21 ਨਵੰਬਰ:
ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਸਕੱਤਰੇਤ ਵਿਖੇ ਤੈਨਾਤ ਨਿੱਜੀ ਸਕੱਤਰ ਕਾਡਰ ਦੇ ਅਧਿਕਾਰੀਆਂ ਸਰਵਸ੍ਰੀ ਰਣਜੀਤ ਸਿੰਘ ਪੁੱਤਰ ਸ੍ਰੀ ਚਰਨ ਸਿੰਘ, ਬਲਜਿੰਦਰ ਸਿੰਘ ਪੁੱਤਰ ਸ੍ਰੀ ਅਮਰ ਸਿੰਘ ਅਤੇ ਪਰਮਜੀਤ ਸਿੰਘ ਪੁੱਤਰ ਸ੍ਰੀ ਅਮਰ ਸਿੰਘ ਨੂੰ ਚਿਰ ਤੋਂ ਖਾਲੀ ਪਈਆਂ ਆਸਾਮੀਆਂ ਵਿਰੁੱਧ ਬਤੌਰ ਸਕੱਤਰ/ਮੰਤਰੀ ਪਦ-ਉਨਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਨਿੱਜੀ ਸਹਾਇਕ ਕਾਡਰ ਦੇ ਅਧਿਕਾਰੀਆਂ ਸ੍ਰੀਮਤੀ ਸਵੀਟੀ ਪੁੱਤਰੀ ਸ੍ਰੀ ਵਲੈਤੀ ਰਾਮ, ਗੁਰਵਿੰਦਰ ਕੌਰ ਪੁੱਤਰੀ ਸ੍ਰੀ ਮੋਹਨ ਸਿੰਘ, ਉਮਾ ਰਾਣੀ ਪੁੱਤਰੀ ਸ਼੍ਰੀ ਦਵਿੰਦਰ ਨਾਥ, ਪੰਕਜ ਬਾਲਾ ਪੁੱਤਰੀ ਸ੍ਰੀ ਸਤਪਾਲ ਸ਼ਰਮਾ ਅਤੇ ਜਰਨੈਲ ਸਿੰਘ ਪੁੱਤਰ ਸ੍ਰੀ ਗੁਰਦੇਵ ਸਿੰਘ ਨੂੰ ਖਾਲੀ ਹੋਈਆਂ ਆਸਾਮੀਆਂ ਵਿਰੁੱਧ ਬਤੌਰ ਨਿੱਜੀ ਸਕੱਤਰ ਪਦ-ਉਨਤ ਕੀਤਾ ਗਿਆ ਹੈ।
ਇਸ ਸਬੰਧੀ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਪੰਜਾਬ ਸਿਵਲ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਔਜਲਾ ਵੱਲੋਂ ਖੁਸ਼ੀ ਜ਼ਾਹਿਰ ਕਰਦਿਆਂ ਇਹ ਪਦ-ਉਨਤੀਆਂ ਹੋਣ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੰਬੇ ਅਰਸੇ ਤੋਂ ਉਡੀਕੀਆਂ ਜਾ ਰਹੀਆਂ ਇਨ੍ਹਾਂ ਪਦ-ਉਨਤੀਆਂ ਨਾਲ਼ ਨਿੱਜੀ ਅਮਲਾ ਕਾਡਰ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪਦ-ਉਨਤ ਹੋਏ ਇਨ੍ਹਾਂ ਅਧਿਕਾਰੀਆਂ ਨੂੰ ਸਾਥੀ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਸ਼ੁਭ-ਇੱਛਾਵਾਂ ਭੇਟ ਕੀਤੀਆਂ ਗਈਆਂ ਹਨ।