www.sursaanjh.com > ਅੰਤਰਰਾਸ਼ਟਰੀ > ਪੰਜਾਬੀ ਸਹਿਤ ਸਭਾ ਖਰੜ ਵੱਲੋਂ ਕਵਿਤਾ ਉਚਾਰਨ ਮੁਕਾਬਲੇ ਦੇ ਜੇਤੂ ਬੱਚਿਆਂ ਦਾ ਸਨਮਾਨ ਤੇ ਗਾਇਕ ਬਿੱਲ ਸਿੰਘ ਨਾਲ ਕਰਵਾਇਆ ਰੂਬਰੂ

ਪੰਜਾਬੀ ਸਹਿਤ ਸਭਾ ਖਰੜ ਵੱਲੋਂ ਕਵਿਤਾ ਉਚਾਰਨ ਮੁਕਾਬਲੇ ਦੇ ਜੇਤੂ ਬੱਚਿਆਂ ਦਾ ਸਨਮਾਨ ਤੇ ਗਾਇਕ ਬਿੱਲ ਸਿੰਘ ਨਾਲ ਕਰਵਾਇਆ ਰੂਬਰੂ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 8 ਦਸੰਬਰ:
ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਬੈਠਕ ਖ਼ਾਲਸਾ ਸੀਨੀਅਰ ਸੈਕਡਰੀ ਸਕੂਲ ਖਰੜ  ਵਿਖੇ ਹੋਈ। ਇਹ ਇਕੱਤਰਤਾ ਵਿਸ਼ੇਸ਼ ਤੌਰ ‘ਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਸੀ। ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊ, ਡਾ.ਜਸਪਾਲ ਜੱਸੀ, ਉੱਘੇ ਗਾਇਕ ਬਿੱਲ ਸਿੰਘ ਤੇ ਐਡਵੋਕੇਟ ਜੀ ਸੀ ਨਾਰੰਗ ਸੁਸ਼ੋਭਿਤ ਸਨ। ਸਤਵਿੰਦਰ ਸਿੰਘ ਮੜੌਲਵੀ ਵੱਲੋਂ ਸਭ ਨੂੰ ਜੀ ਆਇਆ ਆਖਿਆ।
ਇਸ ਇਕੱਤਰਤਾ ਵਿੱਚ ਵਿਸ਼ੇਸ਼ ਤੌਰ ‘ਤੇ ਸਭਾ ਦੇ ਸਹਿਯੋਗ ਨਾਲ ਐਡਵੋਕੇਟ ਨੀਲਮ ਨਾਰੰਗ ਦੁਆਰਾ ਆਪਣੇ ਪਤੀ ਰਾਕੇਸ਼ ਨਾਰੰਗ ਦੀ ਯਾਦ ਵਿੱਚ ਕਰਵਾਏ ਗਏ ਕਵਿਤਾ ਉਚਾਰਨ ਮੁਕਾਬਲੇ ਦੇ ਜੇਤੂ ਸਕੂਲੀ ਵਿਦਿਆਰਥੀਆਂ ਨੂੰ ਸਰਟੀਫਿਕੇਟ, ਸਨਮਾਨ ਚਿੰਨ੍ਹ, ਰਾਸ਼ੀ ਅਤੇ ਬਾਲ ਸਾਹਿਤ ਦੀਆਂ ਪੁਸਤਕਾਂ  ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਭਾ ਵੱਲੋਂ ਅੰਤਰਰਾਸ਼ਟਰੀ ਗਾਇਕ ਬਿੱਲ ਸਿੰਘ ਦਾ ਰੂਬਰੂ ਕਰਵਾਇਆ ਗਿਆ, ਜਿਸ ਵਿੱਚ ਉਹਨਾਂ ਨੇ ਜਿੱਥੇ ਆਪਣੇ ਗਾਇਕੀ ਦੇ ਸੰਘਰਸ਼ ਭਰੇ ਸਫ਼ਰ ਬਾਰੇ ਜਾਣਕਾਰੀ ਦਿੱਤੀ, ਉੱਥੇ ਆਪਣੇ ਕੁਝ ਚੋਣਵੇਂ ਗੀਤ ਵੀ ਸਰੋਤਿਆਂ ਨਾਲ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਉਹਨਾਂ ਨੂੰ ਸਭ ਤੋਂ ਵੱਧ ਪ੍ਰਸਿੱਧੀ ਬੋਲੀਆਂ ਦੇ ਗਾਉਣ ਨਾਲ ਮਿਲੀ ਹੈ।  ਜਸਪਾਲ ਸਿੰਘ ਕੰਵਲ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਰੇ ਖ਼ੂਬਸੂਰਤ ਰਚਨਾ ਪੇਸ਼ ਕਰਕੇ ਕਾਵਿ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕੀਤੀ। ਬੀਬੀ ਦਲਜੀਤ ਕੌਰ ਦਾਊਂ, ਮੰਦਰ ਗਿੱਲ ਸਾਹਿਬਚੰਦੀਆ, ਦਲਵੀਰ ਸਰੋਆ, ਡਾਕਟਰ ਸਿਮਰਨਜੀਤ ਕੌਰ, ਡਾਕਟਰ ਰੁਪਿੰਦਰ ਕੌਰ, ਰੀਤੂ ਗੁਪਤਾ, ਜਗਤਾਰ ਜੋਗ, ਐਡਵੋਕੇਟ ਨੀਲਮ ਨਾਰੰਗ, ਡਾਕਟਰ ਸੁਨੀਤਾ ਰਾਣੀ, ਚਾਰਵੀ, ਨਵਦੀਪ ਕੌਰ, ਖੁਸ਼ੀ ਰਾਮ ਨਿਮਾਣਾ, ਸੁਰਜਣ ਸਿੰਘ ਜੱਸਲ ਅਤੇ ਸੰਜੀਵ ਟੋਨੀ  ਆਦਿ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਤੇ ਵਿਚਾਰ ਪੇਸ਼ ਕੀਤੇ।
ਪ੍ਰੋਗਰਾਮ ਵਿੱਚ ਸੀਆ ਕੁਮਾਰੀ, ਮਨਪ੍ਰੀਤ ਕੌਰ, ਵਿਵੇਕ, ਜਸਮੀਨ ਕੌਰ, ਮਨਪ੍ਰੀਤ ਕੌਰ ਤੇ ਸਿਮਰਨਜੀਤ ਸਿੰਘ ਵੀ ਹਾਜ਼ਰ ਸਨ। ਸਭਾ ਵੱਲੋਂ ਬਿੱਲ ਸਿੰਘ ਅਤੇ ਮੁੱਖ ਮਹਿਮਾਨ ਐਡਵੋਕੇਟ ਜੀ ਸੀ ਨਾਰੰਗ ਦਾ ਸਨਮਾਨ ਵੀ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਮਨਮੋਹਨ ਸਿੰਘ ਦਾਊਂ ਨੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਆਪਣੇ ਖ਼ੂਬਸੂਰਤ ਵਿਚਾਰ ਪੇਸ਼ ਕੀਤੇ ਅਤੇ ਆਪਣੀ ਰਚਨਾ ਵੀ ਸੁਣਾਈ। ਡਾਕਟਰ ਜਸਪਾਲ ਜੱਸੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਮੜੌਲਵੀ ਵੱਲੋਂ ਕੀਤਾ ਗਿਆ।

Leave a Reply

Your email address will not be published. Required fields are marked *