ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 15 ਦਸੰਬਰ:
ਸਾਹਿਤਕ ਸੱਥ ਖਰੜ ਵੱਲੋਂ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਡਾ. ਜਲੌਰ ਸਿੰਘ ਖੀਵਾ, ਫੈਸਲ ਖਾਨ ਅਤੇ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਦੀ ਪ੍ਰਧਾਨਗੀ ਹੇਠ ਆਯੋਜਿਤ ਪ੍ਰੋਗਰਾਮ ਵਿੱਚ ਅਮਰਜੀਤ ਕੌਰ ਮੋਰਿੰਡਾ ਦੇ ਗ਼ਜ਼ਲ ਸੰਗ੍ਰਹਿ “ਅਹਿਸਾਸਾਂ ਦੀ ਖੁਸ਼ਬੂ” ਬਾਰੇ ਪੰਜਾਬੀ ਦੇ ਨਾਮਵਰ ਸ਼ਾਇਰ ਤੇ ਸਮੀਖਿਅਕ ਸ੍ਰੀ ਫੈਸਲ ਖਾਨ ਨੇ ਪੇਪਰ ਪੜ੍ਹਿਆ। ਉਨ੍ਹਾਂ ਨੇ ਕਿਹਾ ਕਿ ਅਮਰਜੀਤ ਦੇ ਸ਼ਿਅਰ ਤੀਖਣ ਚਿੰਤਨ ਦੇ ਨਾਲ ਨਾਲ ਗ਼ਜ਼ਲਾਂ ਵਿੱਚ ਵਿਸ਼ਿਆਂ ਦੀ ਵੰਨ- ਸੁਵੰਨਤਾ ਅਤੇ ਖਿਆਲਾਂ ਦੀ ਪਰਵਾਜ਼ ਕਮਾਲ ਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਤਕਨੀਕੀ ਪੱਖ ਤੋਂ ਹੋਰ ਸੁਚੇਤ ਹੋਣ ਵੱਲ ਇਸ਼ਾਰਾ ਕੀਤਾ। ਲੇਖਿਕਾ ਵੱਲੋਂ ਆਪਣੇ ਵਿਚਾਰ ਪੇਸ਼ ਕਰਦਿਆਂ ਸਮੀਖਿਅਕ ਦਾ ਧੰਨਵਾਦ ਕੀਤਾ।
ਉਪਰੰਤ ਸਾਹਿਬਜ਼ਾਦਿਆਂ ਅਤੇ ਹੋਰ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਚੱਲੇ ਕਵੀ ਦਰਬਾਰ ਵਿੱਚ ਅਮਰਜੀਤ ਕੌਰ ਮੋਰਿੰਡਾ, ਮਲਕੀਤ ਸਿੰਘ ਨਾਗਰਾ, ਇੰਦਰਜੀਤ ਕੌਰ ਵਡਾਲਾ, ਜਗਦੇਵ ਸਿੰਘ ਰਡਿਆਲਾ, ਮੰਦਰ ਗਿੱਲ ਸਾਹਿਬਚੰਦੀਆ, ਰਾਜਵਿੰਦਰ ਸਿੰਘ ਗੱਡੂ, ਜੀਤੇਸ਼ ਤਾਂਗੜੀ, ਤਰਸੇਮ ਸਿੰਘ ਕਾਲੇਵਾਲ, ਪਰਮ ਸਿਆਣ, ਕੁਲਵਿੰਦਰ ਖੈਰਾਬਾਦ, ਬਲਵਿੰਦਰ ਸਿੰਘ ਢਿੱਲੋਂ, ਮੋਹਨ ਸਿੰਘ ਪ੍ਰੀਤ, ਪ੍ਰਤਾਪ ਪਾਰਸ ਗੁਰਦਾਸਪੁਰੀ, ਨੀਲਮ ਨਾਰੰਗ, ਸੁਰਿੰਦਰ ਕੌਰ ਵਾੜਾ, ਗੁਰਸ਼ਰਨ ਸਿੰਘ ਕਾਕਾ, ਧਿਆਨ ਸਿੰਘ ਕਾਹਲੋਂ, ਰਤਨ ਬਾਬਕਵਾਲਾ, ਹਾਕਮ ਸਿੰਘ ਨੱਤਿਆਂ, ਪ੍ਰੋ.ਕੇਵਲਜੀਤ ਸਿੰਘ ਕੰਵਲ, ਦਲਬੀਰ ਸਿੰਘ ਸਰੋਆ, ਬੰਤ ਸਿੰਘ ਦੀਪ, ਪਿਆਰਾ ਸਿੰਘ ਰਾਹੀ, ਸੁਰਜੀਤ ਸੁਮਨ, ਸੁਖਦੀਪ ਸਿੰਘ ਨਇਆ ਸ਼ਹਿਰ, ਕੇਸਰ ਸਿੰਘ, ਹਿਤ ਅਭਿਲਾ਼ਸ਼ੀ ਹਿੱਤ ਅਤੇ ਜਸਵਿੰਦਰ ਸਿੰਘ ਕਾਈਨੌਰ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਮੰਚ ਸੰਚਾਲਨ ਪਿਆਰਾ ਸਿੰਘ ਰਾਹੀ ਵੱਲੋਂ ਕੀਤਾ ਗਿਆ। ਪ੍ਰਧਾਨਗੀ ਕਰ ਰਹੇ ਡਾ. ਜਲੌਰ ਸਿੰਘ ਖੀਵਾ ਨੇ ਸਾਰੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਪੰਜਾਬੀ ਭਾਸ਼ਾ ਦੀ ਵਿਆਕਰਣ ਸੰਬੰਧੀ ਅਤੇ ਸ਼ਬਦਾਂ ਦੀ ਸੰਰਚਨਾ ਬਾਰੇ ਜਾਣਕਾਰੀ ਸਾਂਝੀ ਕੀਤੀ। ਸੱਥ ਵੱਲੋਂ ਪਰਚਾ ਲੇਖਕ ਫੈਸਲ ਖਾਨ ਨੂੰ ਲੋਈ ਅਤੇ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।
ਪਿਆਰਾ ਸਿੰਘ ‘ਰਾਹੀ’, ਜਨਰਲ ਸਕੱਤਰ।
ਜਸਵਿੰਦਰ ਸਿੰਘ ਕਾਈਨੌਰ, ਪ੍ਰਧਾਨ।