www.sursaanjh.com > ਅੰਤਰਰਾਸ਼ਟਰੀ > ਗਣਿਤ ਜ਼ਿੰਦਗੀ ਦੇ ਹਰੇਕ ਪਹਿਲੂ ਲਈ ਜ਼ਰੂਰੀ

ਗਣਿਤ ਜ਼ਿੰਦਗੀ ਦੇ ਹਰੇਕ ਪਹਿਲੂ ਲਈ ਜ਼ਰੂਰੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਦਸੰਬਰ:
ਕੌਮੀ ਗਣਿਤ ਦਿਵਸ ਬੱਚਿਆਂ ਨੇ ਗਣਿਤ ਦੀਆਂ ਔਕੜਾਂ ਨੂੰ ਹੱਲ ਕਰਨ ਦੇ ਗੁਰ ਸਿੱਖੇ। ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਪੰਜਾਬ ਸਟੇਟ ਕੌਂਸਲ ਫ਼ਾਰ ਵਿਗਿਆਨ ਤੇ ਤਕਨਾਲੌਜੀ ਵਲੋਂ ਕੌਮੀ ਗਣਿਤ ਦਿਵਸ ਦੇ ਮੌਕੇ ਭਾਰਤ ਦੇ ਮਹਾਨ ਗਣਿਤ ਸਾਸ਼ਤਰੀ ਸ੍ਰੀਨਵਾਸ ਰਾਮਾਨੁਜਨ ਦੀ ਯਾਦ ਵਿਚ ਗਣਿਤ ਦੀਆਂ ਗਤੀਵਿਧੀਆਂ ਦਾ ਸੈਸ਼ਨ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨ ਵਿਦਿਆਰਥੀਆਂ ਦੀ ਗਣਿਤ ਦੇ ਵਿਸ਼ੇ ਵਿਚ ਉਤਸੁਕਤਾ ਅਤੇ ਦਿਲਚਸਪੀ ਪੈਦਾ ਕਰਨਾ ਸੀ ਤਾਂ ਜੋ ਉਹ ਗਣਿਤ ਦੇ ਖੇਤਰ ਵਿਚ ਆਪਣਾ ਕੈਰੀਅਰ ਬਣਾਉਣ। ਗਣਿਤ ਦਿਵਸ ਮਨਾਉਣ ਦਾ ਇਸ ਵਾਰ ਸਿਰਲੇਖ “ਨੀਵਨਤਾ ਤੇ ਵਿਕਾਸ ਦਾ ਪੁੱਲ ਗਣਿਤ ਸੀ।“
ਇਸ ਮੌਕੇ ਸੰਬੋਧਨ ਕਰਦਿਆਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ  ਨੇ ਕਿਹਾ ਕਿ ਗਣਿਤ ਜ਼ਿੰਦਗੀ ਦੇ ਹਰ ਪਹਿਲੂ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਦੇਖਿਆ ਗਿਆ ਹੈ ਕਿ ਕਿਤਾਬਾਂ ਰਾਹੀਂ ਗਣਿਤ ਨੂੰ ਸਮਝਣ ਤੇ ਸਿੱਖਣ ਵਿਚ ਆਉਂਦੀਆਂ ਮੁਸ਼ਕਲਾਂ ਦੇ ਕਾਰਨ ਵਿਦਿਆਰਥੀਆਂ ਨੂੰ ਗਣਿਤ ਦਾ ਫ਼ੋਬੀਆਂ ਵੀ ਹੋ ਜਾਂਦਾ ਹੈ ਅਤੇ ਉਹ ਗਣਿਤ ਤੋਂ ਡਰਨ ਲੱਗਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਗਣਿਤ ਦੀਆਂ ਮੁਸ਼ਕਲਾਂ ਨੂੰ ਗੈਰ-ਰਸਮੀ ਸਿੱਖਿਆ ਰਾਹੀਂ ਸਮਝਾਉਣ ਸਮੇਂ ਦੀ ਅਹਿਮ ਲੋੜ ਹੈ।
ਉਨ੍ਹਾਂ ਅੱਗੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਇੰਸ ਸਿਟੀ ਵਿਖੇ ਹੱਥੀ ਚਲਾਉਣ ਵਾਲੀਆਂ ਪ੍ਰਦਰਸ਼ਨੀਆਂ  ਵਾਲੀ ਗਣਿਤ ਵਿਗਿਆਨ ਦੀ ਗੈਲਰੀ ਸਥਾਪਿਤ ਕਰਕੇ ਇਸ ਪਾਸੇ ਵੱਲ ਪਹਿਲਕਦਮੀ ਕੀਤੀ ਗਈ ਹੈ। ਗਣਿਤ ਦੇ ਵੱਖ-ਵੱਖ ਸਿਧਾਂਤਾਂ ਤੇ ਅਧਾਰਤ ਇਹ ਪ੍ਰਦਰਸ਼ਨੀਆਂ ਵਿਦਿਆਰਥੀਆਂ ਨੂੰ ਗਣਿਤ ਦੀਆਂ ਮੁਸ਼ਕਲਾਂ ਹੱਲ ਕਰਨ ਦਾ ਇਕ ਅਨੋਖਾ ਅਨੁਭਵ ਦਿੰਦੀਆਂ ਹਨ ਅਤੇ ਇਹ ਗੈਲਰੀ  ਵਿਦਿਆਰਥੀਆਂ ਦੀ ਵਿਸ਼ੇ ਤੇ ਆਪਣੀ ਪਕੜ ਮਜ਼ਬੂਤ ਕਰਨ ਵਿਚ ਮਦਦਗਾਰ ਸਾਬਤ ਹੋ ਰਹੀ ਹੈ।
ਸਟੇਟ ਐਵਾਰਡੀ ਗਣਿਤ ਮਾਹਿਰ ਸ੍ਰੀਮਤੀ ਰੁਮਾਨੀ ਅਹੂਜਾ ਇਸ ਮੌਕੇ  ਮੁੱਖ ਵਕਤਾ ਵਜੋਂ ਹਾਜ਼ਰ ਹੋਈ।ਉਨ੍ਹਾਂ ਨੇ ਆਪਣੇ ਸੈਸ਼ਨ ਦੌਰਾਨ ਗਣਿਤ ਦੇ ਮਾਡਲਾਂ, ਕਿੱਟਾਂ ਅਤੇ ਖੇਡਾਂ ਰਾਹੀਂ ਗਣਿਤ ਦੇ ਸਿਧਾਂਤਾਂ ਨੂੰ ਬੜੇ ਹੀ ਆਸਾਨ ਕਰਕੇ ਸਮਝਾਇਆ ਗਿਆ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਗਣਿਤ ਦੇ ਮੁੱਢਲੇ ਸਿਧਾਂਤਾਂ ‘ਤੇ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੁੱਢਲੇ ਪੱਧਰ ਮਜ਼ਬੂਤ ਪਕੜ ਨਾਲ ਉਨਤ ਪੱਧਰ ਦੇ ਸਿਧਾਂਤਾਂ ਨੂੰ ਬੜੀ ਅਸਾਨੀ ਤੇ ਪ੍ਰਭਾਵਸ਼ਲੀ ਢੰਗ ਨਾਲ  ਸਮਝਿਆ ਜਾ ਸਕਦਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਬੜੀ ਦਿਲਚਸਪੀ ਨਾਲ ਗਣਿਤ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਢੰਗ ਤਰੀਕੇ ਸਿੱਖੇ।

Leave a Reply

Your email address will not be published. Required fields are marked *