ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 23 ਦਸੰਬਰ:


ਉੱਘੇ ਗਾਇਕ ਲੱਖੀ ਦਾ ਗਾਇਆ ਤੇ ਚਰਚਿਤ ਗੀਤਕਾਰ ਸਾਈਂ ਸਕੱਤਰੇੜੀ ਦਾ ਲਿਖਿਆ ਗੀਤ ‘ਖਾਲਸੇ ਦੀ ਸ਼ਾਨ ਪੱਗ’ ਦਾ ਪੋਸਟਰ ਅੱਜ ਇੱਥੇ ਪੰਜਾਬ ਸਕੱਤਰੇਤ ਸਾਹਿਤ ਸਭਾ, ਚੰਡੀਗੜ੍ਹ ਵੱਲੋਂ ਰਲੀਜ਼ ਕੀਤਾ ਗਿਆ।
ਪ੍ਰਸਿੱਧ ਲੇਖਕ ਤੇ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਨੇ ਕਿਹਾ ਕਿ ਸਭਾ ਦੇ ਦਿਨ ਚੱਲ ਰਹੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਗੀਤ ਨੂੰ ਭਰਵਾਂ ਹੁੰਗਾਰਾ ਦੇਣਾ ਚਾਹੀਦਾ ਹੈ। ਇਸ ਮੌਕੇ ਗਾਇਕ ਲੱਖੀ ਸਿੰਘ, ਗੀਤਕਾਰ ਸਾਈਂ ਸਕੇਤੜੀ ਦੇ ਨਾਲ਼ ਸਕੱਤਰੇਤ ਦੀਆਂ ਉੱਘੀਆਂ ਸ਼ਖਸੀਅਤਾਂ ਜਿਨ੍ਹਾਂ ਵਿੱਚ ਮਲਕੀਤ ਔਜਲਾ, ਦਵਿੰਦਰ ਜੁਗਨੀ, ਸੁਸ਼ੀਲ ਕੁਮਾਰ ਫੌਜੀ, ਬਲਵਿੰਦਰ ਸਿੰਘ, ਹਰਪ੍ਰੀਤ ਬਲੱਗਣ, ਦਿਲਬਰ ਸਿੰਘ, ਸਾਹਿਲ ਸ਼ਰਮਾ, ਪ੍ਰਦੀਪ ਕੁਮਾਰ ਅਤੇ ਹੋਰ ਹਾਜ਼ਰ ਸਨ।

