ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਦਸੰਬਰ:
ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਪੰਜਾਬੀ ਲੇਖਕ ਸਭਾ, ਸਾਹਿਤ ਵਿਗਿਆਨ ਕੇਂਦਰ ਤੇ ਬੇਗਮ ਇਕਬਾਲ ਬਾਨੋ ਫਾਊਂਡੇਸ਼ਨ, ਚੰਡੀਗੜ੍ਹ ਦੇ ਸਹਿਯੋਗ ਨਾਲ਼ ਪੰਜਾਬ ਕਲਾ ਭਵਨ, ਸੈਕਟਰ 16 ਵਿਖੇ 26 ਤੋਂ 30 ਦਸੰਬਰ ਤੱਕ ਪੰਜ ਰੋਜ਼ਾ ਕਵਿਤਾ ਵਰਕਸ਼ਾਪ ਕਰਵਾਈ ਜਾ ਰਹੀ ਹੈ।


ਇਸ ਸਬੰਧੀ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਕੋਆਰਡੀਨੇਟਰ ਜਗਦੀਪ ਸਿੱਧੂ ਅਤੇ ਕਨਵੀਨਰ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਕਵਿਤਾ ਵਰਕਸ਼ਾਪ ਦੇ ਚੌਥੇ ਦਿਨ 29 ਦਸੰਬਰ ਨੂੰ ਸਵੇਰੇ 11.00 ਵਜੇ ਕਵਿਤਾ ਵਰਕਸ਼ਾਪ ਦਾ ਵਿਸ਼ਾ; ਗੀਤ ਨੂੰ ਸਮਝਦਿਆਂ ਹੋਵੇਗਾ, ਜਿਸ ਦੇ ਮੁੱਖ ਵਕਤਾ ਡਾ. ਪ੍ਰਵੀਨ ਕੁਮਾਰ, ਵਿਸ਼ੇਸ਼ ਮਹਿਮਾਨ ਡਾ. ਕੁਲਦੀਪ ਸਿੰਘ, ਵਿਸ਼ੇਸ਼ ਸ਼ਾਇਰ ਧਰਮ ਕੰਮੇਆਣਾ ਅਤੇ ਖੋਜਾਰਥੀ ਅਮਨ, ਗੁਰਮਨ ਵਿਰਸਾ ਸ਼ਾਮਿਲ ਹੋ ਰਹੇ ਹਨ।
ਇਸ ਸਮਾਗਮ ਵਿੱਚ ਡਾ. ਸੁਰਿੰਦਰ ਗਿੱਲ,ਦਰਸ਼ਨ ਤਿਉਣਾ, ਪਵਨਦੀਪ, ਸਿਮਰਨਜੀਤ ਕੌਰ, ਸੁਰਜੀਤ ਸੁਮਨ, ਗੁਰਜੋਧ ਕੌਰ, ਬਲਵਿੰਦਰ ਢਿੱਲੋਂ, ਦਵਿੰਦਰ ਕੌਰ ਢਿੱਲੋਂ, ਭਰਪੂਰ ਸਿੰਘ, ਲਾਭ ਸਿੰਘ ਲਹਿਲੀ, ਸੁਧਾ ਮਹਿਤਾ ਵੱਲੋਂ ਆਪਣੇ ਆਪਣੇ ਗੀਤ ਪੇਸ਼ ਕੀਤੇ ਜਾਣਗੇ।

