ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 31 ਦਸੰਬਰ:


ਸ੍ਰ. ਗੁਰਦੀਪ ਸਿੰਘ, ਸਕੱਤਰ/ਮੰਤਰੀ ਜੀ ਦੀ ਵਿਦਾਇਗੀ ਦੀਆਂ ਕੁਝ ਤਸਵੀਰਾਂ ਦੇਖਦਾ ਹਾਂ। ਨਵਾਂ ਵਰ੍ਹਾ 2025 ਬਰੂਹਾਂ ‘ਤੇ ਆਣ ਢੁੱਕਾ ਹੈ। ਬੀਤੇ ਦੀਆਂ ਬਹੁਤ ਯਾਦਾਂ ਪ੍ਰਗਟ ਹੋਣ ਲਗਦੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਸਿਵਲ ਸਕੱਤਰੇਤ ਦੀਆਂ ਮੋਹਵੰਤੀਆਂ ਸ਼ਖਸੀਅਤਾਂ ਦੇ ਮੁਖੜਿਆਂ ਦਾ ਜਲੌਅ ਤੱਕਦਾ ਹਾਂ। ਮਾਣ ਦੀ ਅਸੀਮ ਖੁਸ਼ੀ ਨਾਲ਼ ਭਰ ਜਾਂਦਾ ਹਾਂ। ਇਨ੍ਹਾਂ ਗਿਆਨਵਾਨ ਲੋਕਾਂ ਦਾ ਗੌਰਵਮਈ ਸੰਗ ਮੈਂ ਵੀ ਮਾਣਿਆਂ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਦਫਤਰ ਵਿਖੇ ਸੇਵਾਵਾਂ ਨਿਭਾਉਂਦਿਆਂ ਮੈਨੂੰ ਸ੍ਰ. ਗੁਰਦੀਪ ਸਿੰਘ ਜੀ ਦੇ ਸਾਥ ਦਾ ਨਿੱਘ ਮਾਣਨ ਦਾ ਵੀ ਮੌਕਾ ਮਿਲ਼ਿਆ। ਉਨ੍ਹਾਂ ਦੀ ਸ਼ਖਸੀਅਤ ਦੀ ਜ਼ੁਬਜ਼ ਕਮਾਲ ਦੀ ਹੈ। ਅਧਿਆਤਮਵਾਦੀ।
ਉਂਝ ਸ੍ਰ. ਗੁਰਦੀਪ ਸਿੰਘ ਮੇਰੇ ਗੁਰਭਾਈ ਵੀ ਹਨ। ਦਰਅਸਲ ਅਸਾਂ ਜ਼ਿਲ੍ਹਾ ਭਾਸ਼ਾ ਅਫ਼ਸਰ, ਰੂਪਨਗਰ ਵਿਖੇ ਮਰਹੁੂਮ ਸ੍ਰ. ਗੁਰਿੰਦਰ ਸਿੰਘ ਪ੍ਰੀਤ ਜੀ ਪਾਸੋਂ ਪੰਜਾਬੀ ਸਟੈਨੋਗ੍ਰਾਫੀ ਦਾ ਕੋਰਸ ਕੀਤਾ ਸੀ। ਉਹ ਮੇਰੇ ਤੋਂ ਇੱਕ-ਦੋ ਸਾਲ ਸੀਨੀਅਰ ਸਨ। ਅਦਾਰਾ ਸੁਰ ਸਾਂਝ ਡਾਟ ਕਾਮ, ਸ੍ਰ. ਗੁਰਦੀਪ ਸਿੰਘ, ਸਕੱਤਰ/ਮੰਤਰੀ ਜੀ ਨੂੰ ਉਨ੍ਹਾਂ ਦੀ ਸੇਵਾ-ਨਵਿਰਤੀ ਮੌਕੇ ਜ਼ਿੰਦਗੀ ਦੇ ਅਗਲੇ ਹੁਸੀਨ ਤੇ ਸੁਹਾਵਣੇ ਸਫ਼ਰ ਲਈ ਵਧਾਈ ਪੇਸ਼ ਕਰਦਾ ਹੈ। ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਵੱਲੋਂ ਅਜਿਹੇ ਪਲਾਂ ਨੂੰ ਯਾਦਗਾਰੀ ਬਣਾਉਣ ਲਈ ਕੀਤੇ ਜਾਂਦੇ ਮੇਲ਼-ਮਿਲਾਪ ਦੇ ਉਪਰਾਲੇ ਲਈ ਦੁਆਵਾਂ।
ਨਵਾਂ ਵਰ੍ਹਾ 2025 ਮੁਬਾਰਕ ਹੋਵੇ; ਸੁਰਜੀਤ ਸੁਮਨ।

