ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜਨਵਰੀ:


ਹਿਮਾਚਲ ਹਾਈਕੋਰਟ ਦੀ ‘ਲਾਇਰਜ਼ ਸਪੋਰਟਸ ਐਂਡ ਕਲਚਰਲ ਸੋਸਾਇਟੀ’ ਵੱਲੋਂ ਇਕ ਨਿਵੇਕਲਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਮਾਣਯੋਗ ਜੱਜਾਂ ਦਰਮਿਆਨ ਹੋਏ ਇਕ ਮੈਚ ਨਾਲ ਹੋਈ।
ਇਸ ਮੌਕੇ ਸੁਪਰੀਮ ਕੋਰਟ ਦੇ ਜੱਜ ਜਸਟਿਸ ਸੂਰਿਆਕਾਂਤ ਮੌਜੂਦ ਸਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਟਰਾਫ਼ੀ ਦਾ ਉਦਘਾਟਨ ਕੀਤਾ। ਹੋਰਨਾਂ ਤੋਂ ਇਲਾਵਾ ਨੈਸ਼ਨਲ ਇਨਸ਼ੋਰੈਂਸ ਦੇ ਡਿਪਟੀ ਜਨਰਲ ਮੈਨੇਜਰ ਕੇ. ਜੀ. ਸ਼ਰਮਾ ਨੇ ਵੀ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਮੁੱਖ ਬਿਜ਼ਨਸ ਮੈਨੇਜਰ ਸਮੀਰ ਧਵਨ ਨੇ ਆਪਣੇ ਅਦਾਰੇ ਦੀਆਂ ਪ੍ਰਾਪਤੀਆਂ ਅਤੇ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

