ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 24 ਮਾਰਚ:
ਬੌਲੀਵੁੱਡ ਦੇ ਸੁਨਹਿਰੀ ਯੁੱਗ ਦੇ ਮਸਤ ਗੀਤਾਂ ਦਾ ਪ੍ਰੋਗਰਾਮ ‘ਯੇਹ ਸ਼ਾਮ ਮਤਸਾਨੀ’ ਗਲੋਅ ਬੱਲ ਆਰਟ ਕ੍ਰੀਏਸ਼ਨਜ਼ ਦੇ ਬੈਨਰ ਹੇਠ, ਪੰਜਾਬ ਕਲਾ ਭਵਨ ਸੈਕਟਰ 16 ਵਿਚ ਮੁਨੱਕਦ ਕੀਤਾ ਗਿਆ। ਆਰਟ ਕ੍ਰੀਏਸ਼ਨਜ਼ ਦੇ ਪ੍ਰਧਾਨ ਡਾ. ਮਨਜੀਤ ਸਿੰਘ ਬੱਲ ਨੇ ਦੱਸਿਆ ਕਿ ਭਾਗ ਲੈ ਰਹੇ ਐਮਿਿਚਓਰ ਗਾਇਕਾਂ ‘ਚ ਮੁੱਖ ਤੌਰ ‘ਤੇ ਕਾਰਡੀਓਲੋਜਿਸਟ ਡਾ. ਸੰਨਜੀਤ ਸਿੰਘ ਸੋਢੀ, ਗਾਇਨੇਕਾਲੋਜਿਸਟ ਡਾ. ਲਵਲੀਨ ਕੌਰ ਸੋਢੀ, ਸਿਿਵਲ ਸਰਜਨ ਡਾ. ਰਾਜੂ ਧੀਰ ਤੇ ਜਨਰਲ ਪ੍ਰੈਕਟੀਸ਼ਨਰ ਡਾ. ਭਾਰਤ ਭੂਸ਼ਨ ਆਦਿ ਡਾਕਟਰ ਹੀ ਸ਼ਾਮਿਲ ਸਨ ਅਤੇ ਬਾਕੀ ਗਾਇਕਾਂ ਵਿੱਚੋਂ ਲਿਲੀ ਗੁਪਤਾ, ਆਰ.ਸੀ. ਦਾਸ, ਬਲਵਿੰਦਰ ਲੂਥਰਾ, ਭਰਪੂਰ ਸਿੰਘ, ਆਸ਼ਾ ਲੂਥਰਾ, ਕਿਸ਼ੋਰ ਸ਼ਰਮਾ, ਲਾਭ ਸਿੰਘ ਲਹਿਲੀ, ਵੇਦ ਬਾਗੜੀ ਵੀ ਸ਼ਾਮਿਲ ਹੋਏ।


ਸ਼ੁਰੂਆਤ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਡਾ. ਬੱਲ ਨੇ ਗੀਤ ‘ਵਤਨ ਪੇ ਜੋ ਫਿਦਾ ਹੋਗਾ ਅਮਰ ਵੋ ਨੌ-ਜਵਾਂ ਹੋਗਾ’ ਗਾ ਕੇ ਕੀਤੀ। ਬਾਕੀ ਗਾਣੇ ਯੇ ਸ਼ਾਮ ਮਸਤਾਨੀ ਮਦਹੋਸ਼ ਕੀਏ ਜਾਏ, ਏਕ ਤੇਰਾ ਸਾਥ ਹਮ ਕੋ ਦੋ ਜਹਾਂ ਸੇ ਪਿਆਰਾ ਹੈ, ਉਨਸੇ ਮਿਲੀ ਨਜ਼ਰ ਤੋ ਮੇਰੇ ਹੋਸ਼ ਉੜ ਗਏ, ਚਾਂਦ ਸੀ ਮਹਿਬੂਬਾ ਹੋ ਮੇਰੀ ਕਬ ਐਸਾ ਮੈਨੇ ਸੋਚਾ ਥਾ, ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ (ਆਸਾ ਸਿੰਘ ਮਸਤਾਨਾ), ਯਾਦ ਕੀਆ ਦਿਲ ਨੇ ਜਹਾਂ ਹੋ ਤੁਮ, ਤੁਮਹਾਰੀ ਨਜ਼ਰ ਕਿਓਂ ਖ਼ਫਾ ਹੋ ਗਈ, ਜੀਵਨ ਸੇ ਭਰੀ ਤੇਰੀ ਆਂਖੈ, ਕੀ ਪੁੱਛਦੇ ਓ ਹਾਲ ਫਕੀਰਾਂ ਦਾ (ਸ਼ਿਵ ਬਟਾਲਵੀ) ਮਾੜੀ ਗੱਲ ਨੂੰ ਦਿਲ ਚੋਂ ਕੱਢਣਾ, ਯਾਦ ਕੀਆ ਦਿਲ ਨੇ ਕਹਾਂ ਹੋ ਤੁਮ ਆਦਿ ਗੀਤ ਗਾਏ ਗਏ ਤੇ ਸਰੋਤੇ ਮਸਤੀ ਨਾਲ਼ ਝੂਮਦੇ ਰਹੇ।
ਪਤਵੰਤੇ ਸੱਜਣ ਦੀਪਕ ਸ਼ਰਮਾ ਚਨਾਰਥਲ ਪ੍ਰਧਾਨ ਪੰਜਾਬੀ ਲੇਖਕ ਸਭਾ, ਪਾਲ ਅਜਨਬੀ ਸੀਨੀਅਰ ਮੀਤ ਪ੍ਰਧਾਨ ਪੰਜਾਬੀ ਲੇਖਕ ਸਭਾ, ਸ਼੍ਰੀਮਤੀ ਇੰਦਰਜੀਤ ਕੌਰ ਬੱਲ, ਪਰਮਜੀਤ ਕੌਰ ਪਰਮ ਕਾਰਜਕਾਰੀ ਪ੍ਰਧਾਨ ਸਾਹਿਤ ਵਿਿਗਆਨ ਕੇਂਦਰ, ਅਵਤਾਰ ਸਿੰਘ ਪਤੰਗ ਸੀਨੀਅਰ ਸਲਾਹਕਾਰ ਸਾਹਿਤ ਵਿਿਗਆਨ ਕੇਂਦਰ ਵੀ ਸਰੋਤਿਆਂ ‘ਚ ਸ਼ਾਮਲ ਹੋਏ। ਹਰੇਕ ਗਾਇਕ ਨੂੰ ਮੋਮੈਂਟੋ ਤੇ ਸ਼ਾਲ ਭੇਟ ਕੀਤੇ ਗਏ।
ਗਲੋਅ ਬੱਲ ਆਰਟ ਕ੍ਰੀਏਸ਼ਨਜ਼ ਗਾਇਕਾਂ, ਡਾਂਸਰਾਂ, ਕਵੀਆਂ ਤੇ ਕਲਾਕਾਰਾਂ ਨੂੰ ਮੰਚ ਪ੍ਰਦਾਨ ਕਰਨ ਦੇ ਨਾਲ ਨਾਲ ਸੋਸ਼ਲ ਵਰਕ ਵੀ ਕਰਦੀ ਹੈ। ਇਸ ਤੋਂ ਪਹਿਲਾਂ ਜਨਰਲ ਸੱਕਤਰ ਅਰਵਿੰਦ ਗਰਗ ਨੇ ਸਭ ਦਾ ਸਵਾਗਤ ਕੀਤਾ। ਰਮੇਸ਼ਵਰ ਗੁਪਤਾ ਨੇ ਫੁੱਲਾਂ ਦੇ ਗ਼ੁਲਦਸਤੇ ਭੇਂਟ ਕੀਤੇ। ਮੁੱਖ ਪ੍ਰਬੰਧਕਾਂ ਪਾਲ ਸਿੰਘ ਤੇ ਅਰਵਿੰਦ ਸਿੰਘ ਅਰੋੜਾ ਸ਼ਾਮਿਲ ਸਨ। ਡਾਕਟਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਨਾਲ ਤਣਾਅ ਘਟਦਾ ਹੈ, ਬਲੱਡ ਪ੍ਰੈਸ਼ਰ ਤੇ ਹਿਰਦੈ ਰੋਗ ਦੀ ਦਰ ਵੀ ਘਟਦੀ ਹੈ।

