ਚੰਡੀਗੜ੍ਹ 29 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਅਧੀਨ ਕਸਬਾਨੁਮਾ ਪਿੰਡ ਖਿਜਰਾਬਾਦ ਵਿਖੇ ਰਾਜਪੂਤ ਧਰਮਸ਼ਾਲਾ ਚ ਡਾਇਰੈਕਟਰ ਆਯੁਰਵੇਦਾ ਪੰਜਾਬ ਡਾਕਟਰ ਰਵੀ ਕੁਮਾਰ ਡੂਮਰਾ ਅਤੇ ਜਿਲਾ ਤੇ ਯੂਨਾਨੀ ਅਫਸਰ ਮੋਹਾਲੀ ਡਾਕਟਰ ਸਰਬਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਯੁਰਵੇਦ ਮੈਡੀਕਲ ਅਫਸਰ ਖਿਜਰਾਬਾਦ ਡਾਕਟਰ ਅੰਜੂ ਗਿੱਲ ਵੱਲੋਂ ਮੁਫਤ ਆਯੁਰਵੈਦਿਕ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਪ ਦੇ ਸੀਨੀਅਰ ਆਗੂ ਰਾਣਾ ਕੁਸ਼ਲਪਾਲ ਖਿਜਰਾਬਾਦ ਨੇ ਦੱਸਿਆ ਕਿ ਕੈਂਪ ਵਿੱਚ 172 ਮਰੀਜ਼ਾਂ ਦੀ ਜਾਂਚ ਕਰਕੇ ਉਹਨਾਂ ਨੂੰ ਮੁਫਤ ਆਯੁਰਵੈਦਿਕ ਦਵਾਈ ਦਿੱਤੀ ਗਈ।
ਇਸ ਮੌਕੇ ਪਿੰਡ ਵਾਸੀਆਂ ਨੂੰ ਆਪਣੇ ਰੋਜਮਰਾ ਦੇ ਜੀਵਨ ਵਿੱਚ ਆਯੁਰਵੈਦਿਕ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਡਾਕਟਰ ਅੰਜੂ ਗਿੱਲ ਨੇ ਦੱਸਿਆ ਕਿ ਆਯੁਰਵੈਦਿਕ ਦੁਆਰਾ ਸਾਰੀਆਂ ਬਿਮਾਰੀਆਂ ਦਾ ਇਲਾਜ ਸੰਭਵ ਹੈ ਤੇ ਆਯੁਰਵੈਦਿਕ ਦਵਾਈਆਂ ਦਾ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਇਸ ਮੌਕੇ ਡਾਕਟਰ ਮੁਹੰਮਦ ਆਵੇਸ਼, ਸਰਪੰਚ ਨਿਰਪਾਲ ਰਾਣਾ, ਹਰਜਿੰਦਰ ਸਿੰਘ ਆਸ਼ੂ, ਮੰਗਲ ਨੰਬਰਦਾਰ ਤੋਂ ਇਲਾਵਾ ਗ੍ਰਾਮ ਪੰਚਾਇਤ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ।

