ਚੰਡੀਗੜ (ਸੁਰ ਸਾਂਝ ਬਿਊਰੋ), 24 ਫਰਵਰੀ:
ਕੇਂਦਰੀ ਸਿਵਲ ਸੇਵਾਵਾਂ ਸੱਭਿਆਚਾਰਕ ਅਤੇ ਖੇਡ ਬੋਰਡ ਵੱਲੋਂ 10 ਤੋਂ 15 ਮਾਰਚ, 2022 ਤੱਕ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਫੁੱਟਬਾਲ (ਪੁਰਸ਼), ਸ਼ਤਰੰਜ (ਪੁਰਸ਼/ਮਹਿਲਾ) ਅਤੇ ਕ੍ਰਿਕਟ (ਪੁਰਸ਼) ਵਰਗ ਲਈ ਆਲ ਇੰਡੀਆ ਸਿਵਲ ਸੇਵਾਵਾਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡਾਇਰੈਕਟਰ ਸਪੋਰਟਸ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਫੁੱਟਬਾਲ (ਪੁਰਸ਼ਾਂ) ਦੀ ਟੀਮ ਦੀ ਚੋਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਫੇਜ਼ 3ਬੀ-1 ਐਸ.ਏ.ਐਸ. ਨਗਰ, ਮੋਹਾਲੀ, ਪੁਰਸ਼ਾਂ ਦੀ ਕ੍ਰਿਕਟ ਟੀਮ ਲਈ ਪ੍ਰੈਕਟਿਸ ਗਰਾਊਂਡ ਪੀ.ਸੀ.ਏ ਸਟੇਡੀਅਮ, ਸੈਕਟਰ-63, ਮੋਹਾਲੀ ਅਤੇ ਸ਼ਤਰੰਜ (ਪੁਰਸ਼ ਅਤੇ ਮਹਿਲਾ) ਲਈ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 2 ਮਾਰਚ ਨੂੰ ਸਵੇਰੇ 10 ਵਜੇ ਟਰਾਇਲ ਕਰਵਾਏ ਜਾਣਗੇ।
ਉਨਾਂ ਨੇ ਅੱਗੇ ਦੱਸਿਆ ਕਿ ਚਾਹਵਾਨ ਖਿਡਾਰੀ ਜੇਕਰ ਉਹ ਰੈਗੂਲਰ ਸਰਕਾਰੀ ਕਰਮਚਾਰੀ ਹਨ ਤਾਂ ਉਹ ਆਪੋ-ਆਪਣੇ ਵਿਭਾਗਾਂ ਤੋਂ ਐਨ.ਓ.ਸੀ. ਪ੍ਰਾਪਤ ਕਰਕੇ ਇਸ ਟੂਰਨਾਂਮੈਂਟ ਵਿੱਚ ਭਾਗ ਲੈ ਸਕਦੇ ਹਨ। ਖਿਡਾਰੀਆਂ ਨੂੰ ਆਉਣ-ਜਾਣ, ਰਹਿਣ-ਸਹਿਣ ਦਾ ਖਰਚਾ ਖੁਦ ਚੁੱਕਣਾ ਪੈਂਦਾ ਹੈ। ਇਹ ਦੱਸਣਾ ਜ਼ਰੂਰੀ ਹੈ ਕਿ ਫੁੱਟਬਾਲ (ਪੁਰਸ਼) ਦੇ ਨਾਲ-ਨਾਲ ਸ਼ਤਰੰਜ (ਪੁਰਸ਼/ਮਹਿਲਾ) ਦੇ ਮੈਚ ਨਵੀਂ ਦਿੱਲੀ ਦੇ ਛਤਰਸਾਲ ਸਟੇਡੀਅਮ, ਨਵੀਂ ਦਿੱਲੀ ਵਿਚ ਕਰਵਾਏ ਜਾਣਗੇ ਜਦਕਿ ਕਿ੍ਰਕਟ (ਪੁਰਸ਼) ਦੇ ਮੁਕਾਬਲੇ ਭਾਰਤ ਨਗਰ ਸਪੋਰਟਸ ਕੰਪਲੈਕਸ ਅਤੇ ਵਿਨੈ ਮਾਰਗ ਸਪੋਰਟਸ ਕੰਪਲੈਕਸ, ਚਾਣਕਿਆਪੁਰੀ, ਨਵੀਂ ਦਿੱਲੀ ਵਿਖੇ ਕਰਵਾਏ ਜਾਣਗੇ।