ਚੰਡੀਗੜ੍ਹ 24 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਦੇ ਪਿੰਡ ਗੋਚਰ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ 16 ਟੀਮਾਂ ਨੇ ਭਾਗ ਲਿਆ। ਸੈਮੀਫਾਈਨਲ ਮੈਚ ਲਈ ਤਖਤਗੜ੍ਹ, ਗੋਚਰ, ਪੜਛ ਅਤੇ ਮਾਜਰਾ ਦੀਆ ਟੀਮਾਂ ਪੁੱਜੀਆ ਅਤੇ ਫਾਈਨਲ ਮੈਚ ਗੋਚਰ ਅਤੇ ਤਖਤਗੜ੍ਹ ਦੀਆ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ ਗੋਚਰ ਦੀ ਟੀਮ ਜੇਤੂ ਰਹੀ। ਮੈਨ ਆਫ ਦੀ ਸੀਰੀਜ਼ ਪਿੰਡ ਗੋਚਰ ਦਾ ਨੌਜਵਾਨ ਰਮਨ ਅਤੇ ਬੈਸਟ ਬੌਲਰ ਰਮਨ ਪੜਛ, ਵਿੱਕੀ ਗੋਚਰ ਅਤੇ ਬੈਸਟ ਬੈਟਸਮੈਨ ਮੰਨਾ ਬੀਰੋਕੇ ਰਹੇ।
ਇਸ ਟੂਰਨਾਮੈਂਟ ਵਿੱਚ ਖੇਡ ਪ੍ਰਮੋਟਰ ਤੇ ਕਾਂਗਰਸੀ ਯੂਥ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਦੀ ਟੀਮ ਪੁੱਜੀ ਅਤੇ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅੱਜ ਕੱਲ੍ਹ ਨਸ਼ਿਆਂ ਦੇ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਕੱਢਣ ਲਈ ਵੱਧ ਤੋਂ ਵੱਧ ਖੇਡਾਂ ਵੱਲ ਜੁੜਨਾਂ ਚਾਹੀਦਾ ਹੈ। ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣ ਮੇਵਾ ਰਾਮ, ਰਾਮ ਪਾਲ, ਓਮਪ੍ਰਕਾਸ਼, ਅਮਰੀਕ, ਸੰਜੀਵ ਕੁਮਾਰ ਵਿੱਕੀ, ਅਮਨਦੀਪ, ਗੋਲਡੀ, ਸੁੱਖਾ, ਮੀਤ ਪੰਚ, ਛਿੰਦਾ ਪੰਚ, ਹਰਵਿੰਦਰ ਸਿੰਘ ਛਿੰਦੂ, ਪੰਮਾ ਪੰਚ ਬੜੌਦੀ, ਪਲਵਿੰਦਰ ਗੁੰਨੋਂਮਾਜਰਾ ਆਦਿ ਹਾਜ਼ਰ ਸਨ।

