ਚੰਡੀਗੜ੍ਹ 25 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬੀਤੇ ਦਿਨੀ ਹਿੰਦੁਸਤਾਨ ਦਾ ਦਿਲ ਕਸ਼ਮੀਰ ਵਿਖੇ ਬੁਜਦਿਲ ਅੱਤਵਾਦੀਆਂ ਦੁਆਰਾ ਮਾਰੇ ਗਏ ਭਾਰਤੀਆਂ ਨੂੰ ਵਿਸ਼ਵਕਰਮਾ ਮਹਾਂਵੀਰ ਕੁਸ਼ਤੀ ਅਖਾੜਾ ਮੁੱਲਾਂਪੁਰ ਗਰੀਬਦਾਸ ਦੇ ਪ੍ਰਬੰਧਕਾਂ ਅਤੇ ਪਹਿਲਵਾਨਾ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਹੈ। ਇਸ ਮੌਕੇ ਪਹਿਲਵਾਨ ਰਵੀ ਸ਼ਰਮਾ ਤੇ ਗੋਲੂ ਪਹਿਲਵਾਨ ਨੇ ਪਾਕਿਸਤਾਨ ਦੀ ਘਿਨਾਉਣੀ ਹਰਕਤ ਤੇ ਅਫਸੋਸ ਜ਼ਾਹਿਰ ਕਰਦਿਆਂ ਸ਼ਿਕਵਾ ਪ੍ਰਗਟ ਕੀਤਾ ਹੈ ਕਿ ਸਾਡੇ ਦੇਸ਼ ਨੇ ਹਮੇਸ਼ਾ ਹੀ ਗੁਆਂਢੀ ਦੇਸ਼ ਨਾਲ ਮਿੱਤਰਤਾ ਵਾਲਾ ਰਿਸ਼ਤਾ ਨਿਭਾਇਆ ਹੈ, ਪਰ ਗੁਆਂਢੀ ਦੇਸ਼ ਦੀ ਹਮੇਸ਼ਾ ਹੀ ਫਿਤਰਤ ਰਹੀ ਹੈ ਕਿ ਉਸਨੇ ਭਾਰਤੀ ਲੋਕਾਂ ਨੂੰ ਚੋਟ ਪਹੁੰਚਾਈ ਹੈ।
ਪਹਿਲਵਾਨਾਂ ਨੇ ਕਿਹਾ ਕਿ ਇਸ ਦੇ ਕਾਰਨਾਮਿਆ ਕਾਰਨ ਜਿੱਥੇ ਰਿਸ਼ਤੇ ਖਰਾਬ ਹੁੰਦੇ ਹਨ, ਉੱਥੇ ਹੀ ਖਿਡਾਰੀਆ ਵਿੱਚ ਵੀ ਨਿਰਾਸ਼ਾ ਪੈਦਾ ਹੁੰਦੀ ਹੈ। ਇਸ ਮੌਕੇ ਅਖਾੜੇ ਦੇ ਪਹਿਲਵਾਨਾਂ ਨੇ ਮੋਮਬੱਤੀਆਂ ਜਗਾ ਕੇ ਕਸ਼ਮੀਰ ਵਿੱਚ ਮਾਰੇ ਗਏ ਨਿਹੱਥਿਆਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਜਿੱਥੇ ਉਹਨਾਂ ਨੂੰ ਸਵਰਗ ਵਿੱਚ ਵਾਸਾ ਮਿਲੇ, ਉੱਥੇ ਹੀ ਸਾਡੇ ਦੇਸ਼ ਦੇ ਲੋਕਾਂ ਨੂੰ ਇੱਕਜੁੱਟਤਾ, ਹਿੰਮਤ ਤੇ ਜਜ਼ਬਾ ਬਣਾਈ ਰੱਖਣ ਦਾ ਬਲ ਬਖਸ਼ੇ। ਇਸ ਮੌਕੇ ਸਮਾਜ ਸੇਵੀ ਗੁਰਦਾਸ ਰਾਮ, ਪੰਚ ਗੌਰਵ ਕੁਮਾਰ ਮੁੱਲਾਂਪੁਰ ਸਮੇਤ ਅਖਾੜੇ ਦੇ ਸਮੂਹ ਪਹਿਲਵਾਨ ਹਾਜ਼ਰ ਸਨ।

