www.sursaanjh.com > ਚੰਡੀਗੜ੍ਹ/ਹਰਿਆਣਾ > ਦੁਰਗਾ ਰੰਗੀਲਾ ਨੂੰ ਸੁਣਨ ਲਈ ਵੱਡੀ ਗਿਣਤੀ ‘ਚ ਪੁੱਜੇ ਦਰਸ਼ਕ

ਦੁਰਗਾ ਰੰਗੀਲਾ ਨੂੰ ਸੁਣਨ ਲਈ ਵੱਡੀ ਗਿਣਤੀ ‘ਚ ਪੁੱਜੇ ਦਰਸ਼ਕ

ਚੰਡੀਗੜ੍ਹ 15 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪਿੰਡ ਮਾਣਕਪੁਰ ਸ਼ਰੀਫ਼ 198ਵਾਂ ਸਲਾਨਾ ਉਰਸ ਮੁਬਾਰਕ ਤੇ ਸੱਭਿਆਚਾਰਕ ਮੇਲਾ ਪੰਜਾਬੀ ਲੋਕ ਗਾਇਕ ਦੁਰਗਾ ਰੰਗੀਲਾ ਵੱਲੋਂ ਆਪਣੇ ਫਨ ਦਾ ਮੁਜ਼ਾਹਰਾ ਕਰਦੇ ਹੋਏ ਵੱਡੇ ਤਦਾਦ ਵਿੱਚ ਹੋਏ ਇਕੱਠ ਨੂੰ ਕੀਲ ਕੇ ਰੱਖ ਦਿੱਤਾ। ਇਹ ਪ੍ਰੋਗਰਾਮ ਸ਼ਹੀਦ ਭਗਤ ਸਿੰਘ ਯੂਥ ਕਲੱਬ ਅਤੇ ਜ਼ਿਲ੍ਹਾ ਮੁਸਲਿਮ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸੱਭਿਆਚਾਰਕ ਮੇਲੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਸ਼ਿਰਕਤ ਕੀਤੀ। ਖਵਾਜਾ ਖਾਨ ਬੂਟਾ (ਚੇਅਰਮੈਨ ਟਰਾਈਸਿਟੀ ਮੁਸਲਿਮ ਵੈਲਫੇਅਰ ਐਸੋਸੀਏਸ਼ਨ), ਮੰਗਤ ਖਾਨ (ਪ੍ਰਧਾਨ ਮੁਸਲਿਮ ਡਿਸਟਿਕ ਕਮੇਟੀ), ਕਲੱਬ ਦੇ ਪ੍ਰਧਾਨ ਧਰਮਿੰਦਰ ਸਿੰਘ ਮਾਣਕਪੁਰ ਸ਼ਰੀਫ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਸਰਦਾਰ ਮਾਲਵਿੰਦਰ ਸਿੰਘ ਕੰਗ ਜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਮੰਗ ਰੱਖੀ ਕਿ ਸਲਾਨਾ ਉਰਸ ਮੌਕੇ ਵਰਤੀਆਂ ਜਾਣ ਵਾਲੀਆਂ ਸਟੇਜਾਂ ਉੱਤੇ ਸ਼ੈੱਡ ਪੁਆਇਆ ਜਾਵੇ।
ਐਮ .ਪੀ ਸਾਹਿਬ ਨੇ ਸ਼ੈੱਡ ਬਣਾਉਣ ਲਈ ਮੌਕੇ ਤੇ ਐਲਾਨ ਕਰ ਦਿੱਤਾ। ਸੱਭਿਆਚਾਰਕ ਮੇਲੇ ਵਿੱਚ ਪਹੁੰਚੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ ਰਣਜੀਤ ਸਿੰਘ ਗਿੱਲ, ਚੌਧਰੀ ਅਰਜਨ ਕਾਂਸਲ, ਕਮਲਦੀਪ ਚਾਵਲਾ, ਪਰਵਿੰਦਰ ਗੋਲਡੀ, ਸੁੱਖਾ ਕੰਸਾਲਾ, ਦੀਪ ਰਾਣਾ ਮਾਜਰੀ, ਵਿੱਕੀ ਸਰਪੰਚ ਸਿਸਮਾ, ਕੁਲਵਿੰਦਰ ਸਿੰਘ ਐਡਵੋਕੇਟ , ਪਰਮਜੀਤ ਸਿੰਘ ਪੰਮਾ, ਗੁਰਨਾਮ ਸਿੰਘ ਬਾਵਾ ਅਤੇ ਕਲੱਬ ਮੈਂਬਰ ਸੁਰਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਜਸਵਿੰਦਰ ਸਿੰਘ ਕਾਲਾ, ਜਸਵਿੰਦਰ ਸਿੰਘ ਰਿੰਕੂ, ਕੁਲਵਿੰਦਰ ਸਿੰਘ ਪੰਚ, ਕਿਰਪਾਲ ਸਿੰਘ, ਰੋਜ਼ਾ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਰਹੇ।

One thought on “ਦੁਰਗਾ ਰੰਗੀਲਾ ਨੂੰ ਸੁਣਨ ਲਈ ਵੱਡੀ ਗਿਣਤੀ ‘ਚ ਪੁੱਜੇ ਦਰਸ਼ਕ

  1. ਇਹ ਨਿਊਜ਼ ਪੋਰਟਲ ਵਾਕਈ ਹੀ ਪੱਤਰਕਾਰੀ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ। ਖੋਜੀ ਪੱਤਰਕਾਰੀ ਅਤੇ ਸਭਿਆਚਾਰਕ ਪਰਿਪੇਖ ਦੇ ਮੇਲ ਨਾਲ ਇਹ ਪੋਰਟਲ ਆਪਣੀ ਵਿਲੱਖਣ ਪਹਿਚਾਣ ਬਣਾ ਰਿਹਾ ਹੈ। ਪ੍ਰਸ਼ਨ ਇਹ ਹੈ ਕਿ ਕੀ ਇਹ ਪੋਰਟਲ ਆਪਣੇ ਮਕਸਦ ਵਿੱਚ ਸਫਲ ਹੋਇਆ ਹੈ? ਮੇਰੇ ਖਿਆਲ ਵਿੱਚ, ਇਹ ਪੋਰਟਲ ਨਿਰੰਤਰ ਨਵੀਨਤਾ ਅਤੇ ਗੁਣਵੱਤਾ ਨੂੰ ਮੁੱਖ ਰੱਖਦਾ ਹੈ, ਜੋ ਕਿ ਦਰਸ਼ਕਾਂ ਲਈ ਬਹੁਤ ਮਹੱਤਵਪੂਰਨ ਹੈ। ਕੀ ਤੁਸੀਂ ਮੰਨਦੇ ਹੋ ਕਿ ਇਹ ਪੋਰਟਲ ਪੱਤਰਕਾਰੀ ਦੇ ਮੈਦਾਨ ਵਿੱਚ ਇੱਕ ਕ੍ਰਾਂਤੀ ਲਿਆ ਸਕਦਾ ਹੈ? ਤੁਹਾਡੇ ਖਿਆਲ ਵਿੱਚ, ਇਸ ਪੋਰਟਲ ਦਾ ਸਭ ਤੋਂ ਵੱਡਾ ਯੋਗਦਾਨ ਕੀ ਹੈ?

Leave a Reply

Your email address will not be published. Required fields are marked *