ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 15 ਮਈ:


ਸਾਹਿਤਕ ਸੱਥ ਖਰੜ ਦੀ ਮਾਸਿਕ ਇਕੱਤਰਤਾ ਮਿਤੀ 18.5.25 (ਐਤਵਾਰ) ਨੂੰ ਸਵੇਰੇ 10 ਵਜੇ ਸਥਾਨਕ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ, ਖਰੜ ਵਿਖੇ ਹੋਵੇਗੀ। ਇਸ ਇਕੱਤਰਤਾ ਵਿੱਚ ਪੰਜਾਬੀ ਦੀ ਬਹੁ-ਵਿਧਾਵੀ ਲੇਖਿਕਾ ਅਤੇ ਬਹੁਪੱਖੀ ਸ਼ਖਸੀਅਤ ਸ੍ਰੀਮਤੀ ਗੁਰਪ੍ਰੀਤ ਕੌਰ ਸੈਣੀ ਪ੍ਰੀਤ (ਹਿਸਾਰ) ਦਾ ਰੂ-ਬ-ਰੂ ਸਮਾਗਮ ਹੋਵੇਗਾ।
ਉਨ੍ਹਾਂ ਬਾਰੇ ਪੰਜਾਬੀ ਦੇ ਨਾਮਵਰ ਗ਼ਜ਼ਲਗੋ ਅਤੇ ‘ਸੂਲ ਸੁਰਾਹੀ’ ਦੇ ਸੰਪਾਦਕ ਸ. ਬਲਬੀਰ ਸਿੰਘ ਸੈਣੀ ਪੇਪਰ ਪੜ੍ਹਨਗੇ। ਸਵਾਲ ਜਵਾਬ ਵੀ ਹੋਣਗੇ। ਹਾਜ਼ਰ ਸ਼ਾਇਰਾਂ ਦੀਆਂ ਕਾਵਿ-ਰਚਨਾਵਾਂ ਦਾ ਅਨੰਦ ਵੀ ਮਾਣਿਆ ਜਾਵੇਗਾ। ਸੱਥ ਵੱਲੋਂ ਛਾਪੀ ਜਾ ਰਹੀ ਮਿੰਨੀ ਕਹਾਣੀਆਂ ਦੀ ਸਾਂਝੀ ਪੁਸਤਕ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਸੱਥ ਵੱਲੋਂ ਇਸ ਸਮਾਗਮ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਪਿਆਰਾ ਸਿੰਘ ‘ਰਾਹੀ’, ਜਨਰਲ ਸਕੱਤਰ।
ਜਸਵਿੰਦਰ ਸਿੰਘ ਕਾਈਨੌਰ, ਪ੍ਰਧਾਨ-ਮੋ.ਨੰ.94638 37388

