ਬੇਦਰਦ
ਕੁਝ ਰੁੱਖ ਲਗਾਏ
ਕੁਝ ਪਾਣੀ ਪਾ ਕੀਤੇ ਵੱਡੇ ਜਿਸਨੇ
ਕੁਝ ਪਾ ਰੂੜੀ ਵੱਡੇ ਕੀਤੇ
ਕੁਝ ਨੂੰ ਅੱਗ ਲਪਟਾਂ ਵਿੱਚੋਂ
ਬਚਾਇਆ ਜਿਸਨੇ।


ਕੁਝ ਸੜਕ ਕਿਨਾਰੇ
ਕੁਝ ਲਗਾਏ ਵਿੱਚ ਸਮਸ਼ਾਨ
ਕੁਝ ਹਸਪਤਾਲ
ਕੁਝ ਲਗਵਾਏ ਅਮੇੈਰਿਕਾ-ਕੈਨੇਡਾ
ਭੇਜ ਪਰਵਾਨੇ।
ਇਕ ਦਿਨ ਚੱਲੀ ਹਨ੍ਹੇਰੀ
ਰੁੱਖ ਡਿੱਗਾ ਸ਼ਮਸ਼ਾਨ ਵਾਲਾ
ਜਿਹੜਾ ਸੀ ਉਸ ਨੇ ਲਗਾਇਆ।
ਸ਼ਾਹਾਂ ਦੀ ਪੂੰਜੀ ਖ਼ਤਮ ਹੋਈ
ਜਿਸ ਨੇ ਸੀ ਇਹ ਰੁੱਖ ਲਗਾਇਆ
ਰੁੱਖ ਨੂੰ ਰਤਾ ਤਰਸ ਨਾ ਆਇਆ
ਉਸੇ ਰੁੱਖ ਨੇ ਉਸਨੂੰ ਅਪਣੀ ਅੱਗ ਵਿੱਚ
ਅੰਤ ਨੂੰ ਜਲ਼ਾਇਆ।
ਵਾਹ ! ਕਿੰਨਾ ਬੇਦਰਦ ਨਿਕਲਿਆ ਰੁੱਖ
ਚੱਲ ਛੱਡ ਓ ‘ਰਾਜਨ’ ਰੁੱਖ ਤਾਂ ਕੀ
ਇਹ ਤਾਂ ਦੁਨੀਆ ਹੀ ਹੈ ਬੇਦਰਦ।

