ਚੰਡੀਗੜ੍ਹ 10 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਅਧੀਨ ਆਉਂਦੇ ਪਿੰਡ ਸਿਆਲਬਾ ਦੇ ਹੋਣਹਾਰ ਨੌਜਵਾਨ ਖਿਡਾਰੀ ਰਣਯੋਧ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਪਰਿਵਾਰ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਰਣਯੋਧ ਸਿੰਘ ਕਿੱਕ ਬਾਕਸਿੰਗ ਵਿਚ ਸਟੇਟ ਚੈਂਪੀਅਨ ਬਣਿਆ ਹੈ। ਮਾਨਸਾ ਵਿਖੇ ਹੋਏ 69 ਕਿਲੋ ਵਜ਼ਨ ਮੁਕਾਬਲੇ ‘ਚ ਜੇਤੂ ਰਹਿਣ ਵਾਲੇ ਰਣਯੋਧ ਨੂੰ ਨੈਸ਼ਨਲ ਖੇਡਣ ਦਾ ਮੌਕਾ ਮਿਲ ਗਿਆ ਹੈ। ਕੋਚ ਵਰਿੰਦਰ ਕੁਮਾਰ ਦੀ ਅਗਵਾਈ ‘ਚ ਖੇਡਣ ਵਾਲਾ ਰਣਯੋਧ ਆਪਣੇ ਪਰਿਵਾਰ ਚੋਂ ਇਕੱਲਾ ਹੈ, ਜੋ ਖੇਡਾਂ ਵਾਲੇ ਪਾਸੇ ਜੁੜਿਆ ਹੈ।
ਜ਼ਿਕਰਯੋਗ ਹੈ ਕਿ 20 ਸਾਲਾ ਇਹ ਖਿਡਾਰੀ ਸਿਆਲਬਾ ਦੇ ਸਰਕਾਰੀ ਸਕੂਲ ਵਿਚ ਹੀ ਪੜ੍ਹਿਆ ਹੈ। ਰਣਯੋਧ ਦਾ ਅਗਲਾ ਮੁਕਾਬਲਾ ਨੈਸ਼ਨਲ ਵਾਸਤੇ ਛਤੀਸ਼ਗੜ ਵਿਖੇ ਹੋਵੇਗਾ ‘ਤੇ ਇਹ ਵਿਸ਼ਵ ਪੱਧਰ ਤੇ ਖੇਡਣਾ ਚਾਹੁੰਦਾ ਹੈ। ਅੱਜ ਪਿੰਡ ਪੁੱਜਣ ‘ਤੇ ਨੰਬਰਦਾਰ ਰਾਜ ਕੁਮਾਰ ਸਿਆਲਬਾ, ਸਰਪੰਚ ਦਿਲਵਰ ਕੁਮਾਰ, ਸਾਬਕਾ ਸਰਪੰਚ ਕੁਲਦੀਪ ਮੁੰਗੀਆਂ, ਰਾਣਾ ਰਵਿੰਦਰ ਸਿੰਘ ਰਵੀ, ਪੰਚ ਗੁਰਵਿੰਦਰ ਸਿੰਘ ਮੰਗੂ, ਸਾਬਕਾ ਸਰਪੰਚ ਰਣਧੀਰ ਸਿੰਘ ਰਾਣਾ, ਟੀਟੂ ਰਾਣਾ ਸਾਧੂ ਰਾਮ, ਦਰਸ਼ਨ ਸਿੰਘ, ਦਵਿੰਦਰ ਕੁਮਾਰ ਤੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ ਹੈ।

