www.sursaanjh.com > ਅੰਤਰਰਾਸ਼ਟਰੀ > ਸ਼ਾਇਰ ਹਰਵਿੰਦਰ ਸਿੰਘ, ਡਾ. ਅਵਤਾਰ ਸਿੰਘ ਪਤੰਗ ਅਤੇ ਡਾ. ਸਵੈਰਾਜ ਸੰਧੂ ਵੱਲੋਂ ਪੜ੍ਹੀਆਂ ਗਈਆਂ ਰਚਨਾਵਾਂ – ਇੰਦਰਜੀਤ ਸਿੰਘ ਜਾਵਾ

ਸ਼ਾਇਰ ਹਰਵਿੰਦਰ ਸਿੰਘ, ਡਾ. ਅਵਤਾਰ ਸਿੰਘ ਪਤੰਗ ਅਤੇ ਡਾ. ਸਵੈਰਾਜ ਸੰਧੂ ਵੱਲੋਂ ਪੜ੍ਹੀਆਂ ਗਈਆਂ ਰਚਨਾਵਾਂ – ਇੰਦਰਜੀਤ ਸਿੰਘ ਜਾਵਾ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੂਨ:
ਪੰਜਾਬੀ ਸਾਹਿਤ ਸਭਾ (ਰਜਿ .), ਮੁਹਾਲੀ ਦੀ ਮਾਸਿਕ ਇਕੱਤਰਤਾ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ ਸੈਕਟਰ 69, ਮੁਹਾਲੀ ਵਿਖੇ ਇੰਜੀਨੀਅਰ ਸਰਦਾਰਾ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਆਰੰਭ ਵਿਚ ਸ਼ਾਇਰ ਹਰਵਿੰਦਰ ਸਿੰਘ ਨੇ ਆਪਣੀਆਂ ਚੋਣਵੀਆਂ ਪੰਜ ਨਜ਼ਮਾਂ ਸੁਣਾਈਆਂ। ਇਨ੍ਹਾਂ ਨਜ਼ਮਾਂ ਵਿਚ ਜੀਵਨ ਦੇ ਵਿਸ਼ੇਸ਼ ਪੈਂਡੇ ਉਲੀਕੇ ਗਏ ਹਨ। ਮਨੁੱਖ ਦੀ ਜੁਸਤਜੂ ਬਿਆਨਦੇ ਸਨ। ਸਰੋਤਿਆਂ ਵੱਲੋਂ ਇਨ੍ਹਾਂ ਕਵਿਤਾਵਾਂ ਨੂੰ ਭਰਭੂਰ ਦਾਦ‌ ਮਿਲੀ।
ਦੂਜੇ ਪੜਾਅ ਵਿੱਚ ਡਾ. ਅਵਤਾਰ ਸਿੰਘ ਪਤੰਗ ਨੇ ਆਪਣੀ ਕਹਾਣੀ “ਮਾਨਵ ਹਾਜ਼ਰ ਹੋ” ਪੜ੍ਹੀ। ਵਿਅੰਗ ਦੀ ਸ਼ੈਲੀ ਵਿਚ ਲਿਖੀ ਇਹ‌ ਕਹਾਣੀ, ਜਿਸ ਵਿਚ ਧਰਤੀ ਦੇ ਜਾਨਵਰ ਆਪਣੇ ਆਪਣੇ ਸੰਗਠਨਾਂ ਵਿਚ ਵਿਸ਼ੇਸ਼ ਵਫ਼ਦਾਂ ਰਾਹੀਂ ਧਰਮਰਾਜ ਦੀ ਕਚਹਿਰੀ ਪਹੁੰਚਕੇ ਮਨੁੱਖ ਦੀ ਉਨ੍ਹਾਂ ਪ੍ਰਤੀ ਵਿਨਾਸ਼ ਕਰਨ ਦੀ ਰੁਚੀ ਦੀ ਸ਼ਿਕਾਇਤ ਕਰਦੇ ਹਨ। ਕਹਾਣੀ ਵਿਚ ਤਰੱਕੀ ਦੇ ਨਾਮ ‘ਤੇ ਜੋ ਤਬਾਹੀ (ਬਰਬਾਦੀ) ਮਨੁੱਖ ਨੇ ਧਰਤੀ ‘ਤੇ ਪੈਦਾ ਕੀਤੀ ਹੈ, ਇਸ ਦਾ ਬੜੇ ਮਾਰਮਿਕ ਸ਼ਬਦਾਂ ਵਿਚ ਵਰਨਣ ਕੀਤਾ ਗਿਆ। ਇਸ ਉਪਰੰਤ ਡਾ. ਸਵੈਰਾਜ ਸੰਧੂ ਨੇ ਬਹੁਤ ਹੀ ਸੰਖੇਪ ਵਿੱਚ ਨੋਬਲ ਇਨਾਮ ਜੇਤੂ ਨਾਵਲ ‌“ਬੁੱਢਾ ਤੇ ਸਮੁੰਦਰ” ਜਿਸ ਦੇ ਲੇਖਕ ਅਮਰੀਕਨ ਬਾਸ਼ਿੰਦੇ ਅਰਨੈਸਟ ਹੈਮਿੰਗਵੇ ਹਨ, ਦਾ ਵਿਸ਼ਲੇਸ਼ਣ ਪੇਸ਼ ਕੀਤਾ।
ਨਾਵਲ ਵਿਚ ਇਕ ਪ੍ਰੌੜ ਬਜ਼ੁਰਗ ‘ਸਤਿਆਂਗੋ’ ਜੋ ਕਿਊਬਾ ਦੇ ‘‘ਹਵਾਨਾ” ਸ਼ਹਿਰ ਦੇ ਸਮੁੰਦਰੀ ਸਾਹਿਲ ਦਾ ਵਸਨੀਕ ‌ਹੈ, ਦੀ ਕਹਾਣੀ ਹੈ ਜੋ ਅੱਸੀ ਦਿਨਾਂ ਦੀ ਨਾਕਾਮੀ ਤੋਂ ਬਾਅਦ ਆਪਣੀ ‌ਬੇੜੀ ‘ਤੇ ਮੱਛੀਆਂ ਮਾਰਨ ਵਾਲੇ ਹਥਿਆਰਾਂ ਸਮੇਤ ਡੂੰਘੇ ਸਮੁੰਦਰ ਵਿਚ ਬਹੁਤ ਵੱਡੀ ਮੱਛੀ ਫੜਨ ਵਿਚ ਕਾਮਯਾਬ ਹੋ ਜਾਂਦਾ ਹੈ। ਜਦੋਂ ਉਹ ਮੱਛੀ ਲੈ ਕੇ ਵਾਪਸ ਪਰਤਦਾ ਹੈ ਤਾਂ ਸ਼ਾਰਕਾਂ ਨਾਲ ਉਸਦਾ ਸਾਹਮਣਾ ਹੁੰਦਾ ਹੈ ਜੋ ਉਸ ਫ਼ੜੀ ਮੱਛੀ ਨੂੰ ਖਾਣ ‌ਲਈ ਵਾਰ ਵਾਰ ਹਮਲਾ ਕਰਦੇ ਹਨ। ਮੱਛੀ ਨੂੰ ਬਚਾਉਣ ਦੀ ਜੱਦੋ-ਜਹਿਦ ਬਹੁਤ ਲੰਮੀ ਹੋ ਜਾਂਦੀ ਹੈ। ਅੰਤ ਜਦੋਂ ਉਹ ਕਿਨਾਰੇ ‘ਤੇ ਪਹੁੰਚਦਾ ਹੈ ਤਾਂ ਵੱਡੀ ਮੱਛੀ ਦਾ ਪਿੰਜਰ ਹੀ ਬਾਕੀ ਬਚਦਾ ਹੈ।
ਨਾਵਲ ਦਾ ਨਿਚੋੜ ਹੈ, “ਮਨੁੱਖ ਬੇਸ਼ੱਕ ਮਰ ਸਕਦਾ ਹੈ, ਪਰ ਹਾਰ ਨਹੀਂ ਸਕਦਾ।” ਗੁਰਬਾਣੀ ਵਿੱਚ, “ਸੀਸ ਦੀਆ, ਪਰ ਸਿਰਰ ਨਾ ਦੀਆ”, ਪੂਰੀ ਤਰ੍ਹਾਂ ਢੁੱਕਦਾ ਹੈ। ਆਖਰੀ ਕਵਿਤਾਵਾਂ ਦੇ ਦੌਰ ਵਿੱਚ ‌ਭੁਪਿੰਦਰ ਮੌਟਰੀਆ ਵੱਲੋਂ ਸੱਦੇ ਵੱਖ ਵੱਖ ਕਵੀਆਂ ਬਲਵਿੰਦਰ ਸਿੰਘ ਢਿੱਲੋ, ਡਾ਼ ਸੁਰਿੰਦਰ ਗਿੱਲ, ਸਰਬਜੀਤ ਸਿੰਘ, ਡਾ. ਅਮਨ ਰਾਜਪੁਰਾ, ਅਮਰਜੀਤ ਸਿੰਘ ਸੁਖਗੜ੍ਹ, ਅਵਤਾਰ ਜੀਤ ਸਿੰਘ, ਰਘਬੀਰ ਭੁੱਲਰ, ਅੰਸ਼ਕੂਰ ਮਹੇਸ਼, ਮਹਿੰਦਰ ਸਿੰਘ ਗੋਸਲ,  
ਕੰਵਲ ਨੈਣ ਸੇਖੌਂ, ਹਰਬੰਸ ਸੌਢੀ,‌ ਪਰਮਜੀਤ ਮਾਨ, ਇੰਦਰਜੀਤ ਸਿੰਘ ਜਾਵਾ ਅਤੇ ਚਰਨਜੀਤ ਕੌਰ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਆਖਿਰ ਵਿੱਚ ਇੰਜੀਨੀਅਰ ਸਰਦਾਰਾ ਸਿੰਘ ਚੀਮਾ ਨੇ ਪ੍ਰਧਾਨਗੀ ਭਾਸ਼ਣ ਵਿੱਚ ਸਮੁੱਚੇ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਆਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *