ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 28 ਜੂਨ:


ਵਿਗਿਆਨ ਕੇਂਦਰ (ਰਜਿ.) ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ 28 ਏ ਚੰਡੀਗੜ੍ਹ ਵਿਖੇ ਹੋਈ, ਜਿਸ ਵਿਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਦੇ ਜਨਰਲ ਸਕੱਤਰ ਅਤੇ ਸਿੱਖ ਇਤਹਾਸ ਦੇ ਪ੍ਰਸਿੱਧ ਵਿਦਵਾਨ ਡਾ. ਖੁਸ਼ਹਾਲ ਸਿੰਘ, ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਹਨਾਂ ਤੋਂ ਇਲਾਵਾ ਡਾ. ਅਵਤਾਰ ਸਿੰਘ ਪਤੰਗ, ਗੁਰਦਰਸ਼ਨ ਸਿੰਘ ਮਾਵੀ, ਪਰਮਜੀਤ ਕੌਰ ਪਰਮ ਅਤੇ ਦਵਿੰਦਰ ਕੌਰ ਢਿਲੋਂ ਵੀ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਨ। ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਸਭ ਨੂੰ “ਜੀ ਆਇਆਂ ” ਆਖਿਆ ਅਤੇ ਜੁਲਾਈ ਵਿਚ ਸਾਵਣ ਮਹੀਨੇ ਦੇ ਪ੍ਰੋਗਰਾਮਾਂ ਦੀ ਰੁਪ-ਰੇਖਾ ਦੱਸੀ। ਡਾ. ਪਤੰਗ ਨੇ ਡਾ. ਖੁਸ਼ਹਾਲ ਸਿੰਘ ਨਾਲ ਪੁਰਾਣੇ ਸੁਖਾਵੇਂ ਸਬੰਧਾਂ ਬਾਰੇ ਜਾਣੂ ਕਰਾਇਆ। ਪ੍ਰੋਗਰਾਮ ਦੀ ਸ਼ੁਰੂਆਤ ਬਲਵਿੰਦਰ ਸਿੰਘ ਢਿਲੋਂ ਵਲੋਂ ਧਾਰਮਿਕ ਗੀਤ ਗਾਉਣ ਨਾਲ ਹੋਈ। ਬਲਦੇਵ ਸਿੰਘ ਬਿੰਦਰਾ, ਰੇਖਾ ਮਿੱਤਲ, ਚਰਨਜੀਤ ਕੌਰ ਬਾਠ, ਪਾਲ ਅਜਨਬੀ, ਡਾ. ਸਾਹਿਬ ਸਿੰਘ ਅਰਸ਼, ਭਰਪੂਰ ਸਿੰਘ, ਸੰਦੀਪ ਸਿੰਘ, ਨਰਿੰਦਰ ਕੌਰ ਲੌਂਗੀਆ, ਬਹਾਦਰ ਸਿੰਘ ਗੋਸਲ, ਰਾਜਵਿੰਦਰ ਸਿੰਘ ਗੱਡੂ, ਪ੍ਰੋ. ਕੇਵਲਜੀਤ ਸਿੰਘ ਕੰਵਲ, ਆਸ਼ੂ ਮਹੇਸ਼, ਪਰਮਜੀਤ ਕੌਰ ਪਰਮ, ਗੁਰਦਰਸ਼ਨ ਸਿੰਘ ਮਾਵੀ ਨੇ ਸਮਾਜਿਕ ਸਰੋਕਾਰ ਵਾਲੀਆਂ ਕਵਿਤਾਵਾਂ ਸੁਣਾਈਆਂ। ਨਿੰਮੀ ਵਸ਼ਿਸ਼ਟ, ਰਤਨ ਬਾਬਕਵਾਲਾ, ਤਰਸੇਮ ਰਾਜ, ਲਾਭ ਸਿੰਘ ਲਹਿਲੀ, ਪ੍ਰਲਾਦ ਸਿੰਘ, ਗੁਰਦਾਸ ਸਿੰਘ ਦਾਸ ਨੇ ਧਾਰਮਿਕ ਗੀਤ ਸਾਜ਼ਾਂ ਨਾਲ ਪੂਰੇ ਵਜਦ ਵਿਚ ਗਾਏ। ਆਸ਼ਾ ਸ਼ਰਮਾ ਨੇ ਹਿੰਦੀ ਵਿਚ ਕਵਿਤਾ ਸੁਣਾ ਕੇ ਇਕ ਵੱਖਰਾ ਰੰਗ ਪੇਸ਼ ਕੀਤਾ।ਧਿਆਨ ਸਿੰਘ ਕਾਹਲੋਂ, ਸਰਬਜੀਤ ਸਿੰਘ ਪੱਡਾ ਨੇ ਆਪਣੇ ਅੰਦਾਜ਼ ਵਿਚ ਵਧੀਆ ਗੀਤ ਗਾਏ। ਇਸ ਮੌਕੇ ਸਾਹਿਤ ਵਿਗਿਆਨ ਕੇਂਦਰ ਦੇ ਚੰਗੀ ਕਾਰਗੁਜ਼ਾਰੀ ਵਾਲੇ ਮੈਂਬਰ ਸਾਹਿਬਾਨ ਨੂੰ ਸਨਮਾਨਿਤ ਕੀਤਾ ਗਿਆ।
ਡਾ. ਖੁਸ਼ਹਾਲ ਸਿੰਘ ਨੇ ਦੱਸਿਆ ਕਿ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਬਹੁਤ ਪੁਰਾਣੀ ਸੰਸਥਾ ਹੈ, ਜਿਸ ਨੇ ਵਿੱਦਿਆ ਦੇ ਖੇਤਰ ਵਿਚ ਵੱਡਾ ਯੋਗਦਾਨ ਪਾਇਆ ਹੈ। ਹੁਣ ਵੀ ਇਸ ਦੀਆਂ ਵੱਖ ਵੱਖ ਸ਼ਹਿਰਾਂ ਵਿਚ ਸ਼ਾਖਾਵਾਂ ਆਈ. ਏ. ਐੱਸ, ਪੀ.ਸੀ. ਐੱਸ, ਡਾਕਟਰੀ, ਇੰਜਨੀਅਰਿੰਗ ਆਦਿ ਦੇ ਦਾਖਲੇ ਵਾਸਤੇ ਬੱਚਿਆਂ ਨੂੰ ਮੁਫਤ ਕੋਚਿੰਗ ਦੇ ਰਹੀਆਂ ਹਨ। ਇਹਨਾਂ ਨੇ ਲੇਖਕਾਂ ਨੂੰ ਪੰਜਾਬ ਦੇ ਸਮਾਜਿਕ, ਰਾਜਨੀਤਕ ਅਤੇ ਸਭਿਆਚਾਰਕ ਉਥਲ-ਪੁਥਲ ਬਾਰੇ ਲਿਖਣ ਦੀ ਤਾਕੀਦ ਕੀਤੀ। ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ। ਡਾ. ਅਵਤਾਰ ਸਿੰਘ ਪਤੰਗ ਨੇ ਪ੍ਰੋਗਰਾਮ ਨੂੰ ਨਿਵੇਕਲਾ ਦੱਸਦੇ ਹੋਏ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਪ੍ਰੇਮ ਭਾਰਗਵ, ਰਾਜਿੰਦਰ ਸਿੰਘ, ਨਰਿੰਦਰ ਸਿੰਘ ਦੌੜਕਾ, ਪ੍ਰੀਤਮ ਰੁਪਾਲ, ਹਰਬੰਸ ਸੋਢੀ, ਰੀਨਾ, ਦਮਨਪ੍ਰੀਤ ਕੌਰ, ਗੁਰਦਿਆਲ ਸਿੰਘ ਹਾਜ਼ਰ ਸਨ।
ਗੁਰਦਰਸ਼ਨ ਸਿੰਘ ਮਾਵੀ – ਫੋਨ 98148 51298

