ਚੰਡੀਗੜ੍ਹ 29 ਜੂਨ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪਿਛਲੇ ਦਿਨੀ ਉਘੇ ਗੀਤਕਾਰ, ਡਾਇਰਕਟਰ, ਮੰਚ ਸੰਚਾਲਕ ਸੰਨੀ ਗਿੱਲ ਬੜੌਦੀ ਦਾ ਨੌਜਵਾਨ ਬੇਟਾ ਗੁਰਸ਼ਾਨ ਸਿੰਘ ਇੱਕ ਸੜਕ ਹਾਦਸੇ ਵਿੱਚ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਿਆ ਸੀ। ਉਸ ਦੀ ਅੰਤਿਮ ਅਰਦਾਸ ਮੌਕੇ ਅੱਜ ਪਿੰਡ ਬੜੌਦੀ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੇ ਰਿਸ਼ਤੇਦਾਰਾਂ ਤੇ ਰਾਜਨੀਨਿਕ, ਸੰਗੀਤਕ ਖੇਤਰ ਸਮੇਤ ਮਿੱਤਰਾਂ ਨੇ ਸ਼ਰਧਾਂਜਲੀ ਦਿੱਤੀ। ਭਾਈ ਹਰਜੀਤ ਸਿੰਘ ਹਰਮਨ ਮੁੱਖ ਰਾਗੀ ਗੜੀ ਭੌਰਖਾ ਸਾਹਿਬ ਮਾਜਰੀ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਉਪਰੰਤ ਕਾਂਗਰਸ ਦੇ ਹਲਕਾ ਇੰਚਾਰਜ ਵਿਜੈ ਸ਼ਰਮਾ ਟਿੰਕੂ ਨੇ ਸੰਬੋਧਨ ਕਰਦਿਆਂ ਜਿੱਥੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ, ਉਥੇ ਹੀ ਗੁਰਸ਼ਾਨ ਸਿੰਘ ਦੀ ਹੋਈ ਬੇਵਦਤੀ ਮੌਤ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ ਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ ਹੈ।
ਇਸ ਮੌਕੇ ਉੱਘੇ ਗਾਇਕ ਜਰਨੈਲ ਜੈਲੀ, ਸੰਗੀਤਕਾਰ ਤਰਸੇਮ ਵਾਲੀਆ, ਗੀਤਕਾਰ ਸੁੰਮੀ ਟੱਪਰੀਆਂ, ਸੰਗੀਤਕਾਰ ਪਰਮਜੀਤ ਪੰਮੀ, ਸੰਗੀਤਕਾਰ ਸੋਨੂ ਖਾਨਪੁਰੀ, ਗਾਇਕ ਰਾਹੀ ਮਾਣਕਪੁਰੀ ਹਰਮਨ ਸਹੋਤਾ, ਅਮਰਜੀਤ ਧੀਮਾਨ ਗੀਤਕਾਰ, ਸੰਚਾਲਕ ਇੱਕਬਾਲ ਗੁੰਨੋ ਮਾਜਰਾ, ਬਿੱਲਾ ਕੁਰਾਲੀ, ਨੰਬਰਦਾਰ ਰਾਜ ਕੁਮਾਰ ਸਿਆਲਬਾ, ਸਰਪੰਚ ਚਰਨਦਾਸ ਬੜੌਦੀ, ਸਾਬਕਾ ਸਰਪੰਚ ਮਦਨ ਸਿੰਘ ਮਾਣਕਪੁਰ ਸ਼ਰੀਫ਼, ਸਾਬਕਾ ਸਰਪੰਚ ਮਨਮੋਹਨ ਸਿੰਘ ਮਾਵੀ, ਦਲਵਿੰਦਰ ਸਿੰਘ ਬੈਨੀਪਾਲ, ਸਾਬਕਾ ਸਰਪੰਚ ਕੁਲਦੀਪ ਸਿੰਘ ਸਿਆਲਬਾ, ਭਿੰਦਰ ਸਿੰਘ ਭੰਗੂ, ਗਾਇਕ ਕੁਮਾਰ ਰਾਣਾ, ਪਿੰਕਾ ਸ਼ਾਬਰੀ, ਮਨਜੀਤ ਸਿੰਘ ਭੜੌਜੀਆਂ, ਜਗਤਾਰ ਸਿੰਘ ਖਿਜ਼ਰਾਬਾਦ, ਗਾਇਕ ਦਵਿੰਦਰ ਬੈਂਸ, ਰਾਵਿੰਦਰ ਬਿੱਲਾਂ, ਬਿੱਟੂ ਰਾਜੇਮਾਜਰਾ, ਚਰਨਜੀਤ ਸਿੰਘ ਚੰਨੀ, ਐਮ. ਐਸ. ਮਾਨ ਸਮੇਤ ਹੋਰ ਸਾਕ-ਸੰਬੰਧੀ ਹਾਜ਼ਰ ਸਨ।

