ਚੰਡੀਗੜ੍ਹ 6 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਕੁਸ਼ਤੀ ਅਖਾੜਾ ਮੁੱਲਾਂਪੁਰ ਗਰੀਬਦਾਸ ਤੇ ਪਹਿਲਵਾਨ ਗੋਲੂ ਸ਼ਰਮਾ ਦੀ ਹੋਣਹਾਰ ਬੇਟੀ ਅਤੇ ਪਹਿਲਵਾਨ ਰਵੀ ਸ਼ਰਮਾ ਦੀ ਭਤੀਜੀ ਪਹਿਲਵਾਨ ਪੂਰਵੀ ਸ਼ਰਮਾ ਨੇ ਦੇਸ਼ ਕਿਰਗਿਜ਼ਸਤਾਨ ਦੇ ਵਿਸ਼ਕੇਕ ਵਿਖੇ ਅੰਡਰ 15 ਤੇ 66 ਕਿਲੋ ਵਰਗ ਵਿਚ ਹੋਏ ਮੁਕਾਲਿਾਂ ਵਿਚ ਗੋਲਡ ਮੈਡਲ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਹਿਲਵਾਨ ਰਵੀ ਸ਼ਰਮਾ ਨੇ ਦੱਸਿਆ ਕਿ ਪੂਰਵੀ ਦਾ ਸਖਤ ਸੈਮੀਫਾਈਨਲ ਮੁਕਾਬਲਾ ਜਪਾਨ, ਚਾਈਨਾ, ਮੰਗੋਲੀਆ ਤੇ ਕਿਰਗਿਜ਼ਸਤਾਨ ਦੀਆਂ ਪਹਿਲਵਾਨਾਂ ਨਾਲ ਹੋਇਆ ਤੇ ਪੂਰਵੀ ਨੇ ਜਿੱਤ ਪ੍ਰਾਪਤ ਕੀਤੀ। ਇਸ ਉਪਰੰਤ ਫਾਈਨਲ ਮੁਕਾਬਲਾ ਜਪਾਨ ਨਾਲ ਹੋਇਆ ਹੈ, ਜਿਸ ਵਿਚ ਪੂਰਵੀ ਸਾਰੇ ਰੌਡਾਂ ਵਿਚ ਜੇਤੂ ਰਹੀ ਹੈ। ਪੂਰਵੀ ਦੇ ਹੌਸਲੇ ਤੇ ਇਰਾਦੇ ਦੇ ਚੱਲਦਿਆ ਉਹ ਗੋਲਡ ਮੈਡਲ ਜਿੱਤਣ ਵਿਚ ਕਾਮਯਾਬ ਹੋਈ ਹੈ। ਇਸ ਮੌਕੇ ਕੋਚ ਜੋਗਿੰਦਰ, ਰੈਫਰੀ ਸ਼ਿਵਾਜੀ ਤੇ ਸਵੀਤਾ ਭਾਰਤੀ ਟੀਮ ਦੇ ਮੈਂਬਰ ਸਨ। ਅਖਾੜਾ ਮੁੱਲਾਂਪੁਰ ਦੇ ਪ੍ਰਬੰਧਕਾਂ ਤੇ ਪਹਿਲਵਾਨਾਂ ‘ਚ ਖੁਸ਼ੀ ਦਾ ਮਾਹੌਲ ਹੈ।

