www.sursaanjh.com > ਅੰਤਰਰਾਸ਼ਟਰੀ > “ਸ਼ਿਵਾਲਿਕ” ਮੈਗਜ਼ੀਨ, ਸ਼ਿਵਾਲਿਕ ਦੀਆਂ ਪਹਾੜੀਆਂ ‘ਚ  ਕੀਤਾ ਗਿਆ ਰਿਲੀਜ਼ – ਜੇ.ਐਸ. ਮਹਿਰਾ

“ਸ਼ਿਵਾਲਿਕ” ਮੈਗਜ਼ੀਨ, ਸ਼ਿਵਾਲਿਕ ਦੀਆਂ ਪਹਾੜੀਆਂ ‘ਚ  ਕੀਤਾ ਗਿਆ ਰਿਲੀਜ਼ – ਜੇ.ਐਸ. ਮਹਿਰਾ

ਨਿਊ ਚੰਡੀਗੜ੍ਹ (ਅਵਤਾਰ ਨਗਲ਼ੀਆ-ਸੁਰ ਸਾਂਝ ਡਾਟ ਕਾਮ ਬਿਊਰੋ), 10 ਜੁਲਾਈ:
ਪੰਜਾਬੀ ਦੇ ਨਾਮਵਰ ਸਾਹਿਤਕਾਰ ਅਤੇ “ਸ਼ਿਵਾਲਿਕ” ਮੈਗਜ਼ੀਨ ਦੇ ਸਰਪ੍ਰਸਤ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਦਾ ਜਨਮ ਦਿਨ ਮੌਕੇ, ਕਈ ਨਾਮਵਰ ਲੇਖਕ ਜਿਨ੍ਹਾਂ ਵਿੱਚ ਡਾ.ਲਾਭ ਸਿੰਘ ਖੀਵਾ, ਸੁਰਜੀਤ ਸੁਮਨ, ਪਰਮਜੀਤ ਮਾਨ, ਇੰਦਰਜੀਤ ਪ੍ਰੇਮੀ, ਅਵਤਾਰ ਨਗਲੀਆਂ ਤੇ ਜੇ.ਐੱਸ.ਮਹਿਰਾ ਆਦਿ ਸ਼ਾਮਿਲ ਸਨ, ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿੱਚ ਵਸਦੇ ਉਨ੍ਹਾਂ ਦੇ ਪਿੰਡ “ਹੁਸ਼ਿਆਰਪੁਰ” ਨਿਊ ਚੰਡੀਗੜ੍ਹ ਪਹੁੰਚੇ ਹੋਏ ਸਨ। ਇਸ ਮੌਕੇ ਇਨ੍ਹਾਂ ਲੇਖਕਾਂ ਵੱਲੋਂ ਅਮਨ ਅਲਬੇਲਾ ਤੇ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਦੀ ਸਰਪ੍ਰਸਤੀ ਅਤੇ ਜੇ.ਐੱਸ.ਮਹਿਰਾ ਦੀ ਸੰਪਾਦਨਾ ਹੇਠ ਛਪਦੇ ਪੰਜਾਬੀ ਮੈਗਜ਼ੀਨ “ਸ਼ਿਵਾਲਿਕ” (ਤ੍ਰੈ-ੑਮਾਸਿਕ, ਪੁਸਤਕ ਲੜੀ ਅੰਕ-6, ਜੁਲਾਈ-ਸਤੰਬਰ, ਸਾਲ ਦੂਜਾ) ਰਿਲੀਜ਼ ਕੀਤਾ ਗਿਆ। ਇਹ ਮੈਗਜ਼ੀਨ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਪ੍ਰੇਮੀਆਂ ਲਈ ਇੱਕ ਖਾਸ ਤੋਹਫ਼ਾ ਹੈ, ਜੋ ਵੱਖ-ਵੱਖ ਵਿਸ਼ਿਆਂ ’ਤੇ ਗਿਆਨ ਭਰਪੂਰ ਅਤੇ ਮਨੋਰੰਜਕ ਸਮੱਗਰੀ ਪੇਸ਼ ਕਰਦਾ ਹੈ। ਮੈਗਜ਼ੀਨ ਦੇ ਸ਼ੁਰੂਆਤੀ ਅਤੇ ਪਿਛਲੇ ਪੰਨਿਆਂ ’ਤੇ ਬਾਲ ਕਲਾਕਾਰਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ ਜੋ ਕਿ ਇੱਕ ਸ਼ਲਾਘਾਯੋਗ ਪਹਿਲ ਹੈ, ਜੋ ਬੱਚਿਆਂ ਨੂੰ ਉਤਸ਼ਾਹਿਤ ਕਰਦੀ ਹੈ।
ਇਸ ਅੰਕ ਵਿੱਚ ਉਰਦੂ ਅਦਬ, ਮੈਂ ਤੇ ਮੇਰੀ ਸਿਰਜਣ ਪ੍ਰਕਿਰਿਆ, ਨਾਵਲ ਸੂ਼ਤਰਧਾਰ, ਗ਼ਜ਼ਲਾਂ, ਕਵਿਤਾਵਾਂ, ਕਹਾਣੀਆਂ, ਪੁਸਤਕ ਰਿਵਿਊ, ਸਕਿੱਟ, ਫਿਲਮ “ਦੋਸਤੀ” ਦੀ ਸਮੀਖਿਆ, ਵਿਗਿਆਨ (ਡੀ.ਐੱਨ.ਏ. ਦੀ ਜਾਣਕਾਰੀ) ਅਤੇ ਥਾਇਰਾਇਡ ਬਿਮਾਰੀ ਬਾਰੇ ਜਾਣਕਾਰੀ ਆਦਿ ਦਿਲਚਸਪ ਸਾਹਿਤਕ ਲੇਖ ਸ਼ਾਮਲ ਹਨ। ਇਹ ਆਮ ਲੋਕਾਂ ਲਈ ਬਹੁਤ ਲਾਭਦਾਇਕ ਜਾਣਕਾਰੀ ਹੈ। ਮੈਗਜ਼ੀਨ ਪਿਛਲੇ ਪੰਨੇ ‘ਤੇ ਪ੍ਰਾਪਤ ਪੁਸਤਕਾਂ ਦੀਆਂ ਤਸਵੀਰਾਂ ਵੀ ਸ਼ਾਮਲ ਹਨ ਜੋ ਮੈਗਜ਼ੀਨ ਦਿੱਖ ਨੂੰ ਹੋਰ ਵੀ ਵਧੀਆ ਬਣਾਉਂਦੀਆਂ ਹਨ। ਕੁੱਲ ਮਿਲਾ ਕੇ, ‘ਸ਼ਿਵਾਲਿਕ’ (ਜੁਲਾਈ-ਸਤੰਬਰ 2025) ਦਾ ਅੰਕ ਇੱਕ ਸੰਤੁਲਿਤ ਅਤੇ ਗਿਆਨਵਰਧਕ ਪੰਜਾਬੀ ਮੈਗਜ਼ੀਨ ਹੈ। ਇਹ ਸਾਹਿਤਕ ਰਚਨਾਵਾਂ, ਸਿਹਤ ਸੰਬੰਧੀ ਜਾਣਕਾਰੀ ਅਤੇ ਬਾਲ ਕਲਾਕਾਰਾਂ ਨੂੰ ਪ੍ਰੇਰਿਤ ਕਰਨ ਵਾਲੇ ਤੱਤਾਂ ਦਾ ਸੁਮੇਲ ਹੈ। ਇਸ ਦੀ ਪੇਸ਼ਕਾਰੀ ਸਾਫ਼-ਸੁਥਰੀ ਅਤੇ ਪੜ੍ਹਨਯੋਗ ਹੈ। ਪੰਜਾਬੀ ਪਾਠਕਾਂ ਨੂੰ ਇਸ ਮੈਗਜ਼ੀਨ ਤੋਂ ਕਾਫੀ ਕੁੱਝ ਸਿੱਖਣ ਅਤੇ ਮਨੋਰੰਜਨ ਕਰਨ ਦਾ ਮੌਕਾ ਮਿਲੇਗਾ। ਪਾਠਕਾਂ ਅਤੇ ਲਾਇਬ੍ਰੇਰੀਆਂ ਦੀ ਮੰਗ ਅਨੁਸਾਰ ਮੈਗਜ਼ੀਨ ਦਾ ਸਾਈਜ਼ ਭਾਵੇਂ ਪਹਿਲਾਂ ਦੇ ਮੁਕਾਬਲੇ ਘੱਟ ਕਰ ਦਿੱਤਾ ਗਿਆ ਹੈ, ਪਰ ਇਸ ਦੇ ਪੰਨੇ 52 ਤੋਂ ਵਧਾਕੇ 72 ਕਰ ਦਿੱਤੇ ਗਏ ਹਨ। ਸਿਰਫ 100 ਰੁਪਏ ਦੀ ਕੀਮਤ ’ਤੇ ਇਹ ਮੈਗਜ਼ੀਨ ਵਧੀਆ ਸਾਹਿਤਕ ਅਤੇ ਦਿਲਚਸਪ ਸਮੱਗਰੀ ਪ੍ਰਦਾਨ ਕਰਦਾ ਹੈ। ਮੈਗਜ਼ੀਨ ਦੀ ਕਾਪੀ ਪ੍ਰਾਪਤ ਕਰਨ ਜਾਂ ਅਗਲੇ ਅੰਕ ਲਈ ਰਚਨਾਵਾਂ ਭੇਜਣ ਲਈ ਸੰਪਾਦਕ ਜੇ.ਐੱਸ.ਮਹਿਰਾ ਨਾਲ ਫੋਨ ਨੰੰਬਰ 95924-30420 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *