www.sursaanjh.com > ਅੰਤਰਰਾਸ਼ਟਰੀ > ਕੁਸ਼ਤੀ ਦੰਗਲ : ਮਾਣਕਪੁਰ ਸ਼ਰੀਫ਼ ਦੀ ਕੁਸ਼ਤੀ ਰਹੀ ਬਰਾਬਰ

ਕੁਸ਼ਤੀ ਦੰਗਲ : ਮਾਣਕਪੁਰ ਸ਼ਰੀਫ਼ ਦੀ ਕੁਸ਼ਤੀ ਰਹੀ ਬਰਾਬਰ

ਚੰਡੀਗੜ੍ਹ 10 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਮਾਣਕਪੁਰ ਵਿਖੇ 31ਵਾਂ ਕੁਸ਼ਤੀ ਦੰਗਲ ਕਰਵਾਇਆ ਗਿਆ, ਪਰ ਬਰਸਾਤ ਦੇ ਚਲਦਿਆਂ ਮੀਂਹ ਨੇ ਪਹਿਲਵਾਨਾਂ ਤੇ ਖੇਡ ਪ੍ਰੇਮੀਆਂ ਨੂੰ ਨਿਰਾਸ਼ ਹੀ ਕੀਤਾ। ਮੁੱਖ ਝੰਡੀ ਦੇ ਪਹਿਲਵਾਨਾਂ ਗੁਰਜੀਤ ਸਿੰਘ ਮਗਰੋੜ ਅਤੇ ਪ੍ਰਵੀਨ ਰੋਹਤਕ ਵਿਚਕਾਰ ਕੁਸ਼ਤੀ ਬਰਾਬਰ ਰਹੀ ਦੂਜੀ ਝੰਡੀ ਦੇ ਪਹਿਲਵਾਨ ਵਿਜੈ ਚੰਡੀਗੜ੍ਹ ਅਤੇ ਮਨਦੀਪ ਚਮਕੌਰ ਸਾਹਿਬ ਵਿਚਕਾਰ ਵੀ ਕੁਸ਼ਤੀ  ਬਰਾਬਰ ਰਹੀ। ਸਪੈਸ਼ਲ ਝੰਡੀਆਂ ਵਿੱਚ ਜੋਤ ਮਗਰੋੜ ਅਤੇ ਕਰਨ ਸਿਆਲਬਾ, ਹਰਪ੍ਰੀਤ ਖੂਨੀ ਮਾਜਰਾ ਅਤੇ ਮਿੱਠੂ ਮਗਰੋੜ, ਅੰਮ੍ਰਿਤ ਮਗਰੋੜ ਅਤੇ ਮਮੁਸਤਾਰ ਚਮਕੌਰ ਸਾਹਿਬ ਅਸਲਮ ਚਮਕੌਰ ਸਾਹਿਬ ਅਤੇ ਸਾਹਿਬ ਬਾਬਾ ਫਲਾਹੀ, ਸਦੀਕ ਸ਼੍ਰੀ ਚਮਕੌਰ ਸਾਹਿਬ ਅਤੇ ਅਦਿੱਤਯ ਬਾਬਾ ਫਲਾਹੀ ਵਲੋਂ ਵੀ ਕੁਸ਼ਤੀ ਕਲਾ ਦੇ ਜ਼ੌਹਰ ਦਿਖਾਏ ਗਏ। ਇਹ ਛਿੰਝ ਮੇਲਾ ਸਾਬਕਾ ਸਰਪੰਚ ਅਤੇ ਬਲਾਕ ਕਾਂਗਰਸ ਮਾਜਰੀ ਪ੍ਰਧਾਨ ਮਦਨ ਸਿੰਘ, ਬਾਬਾ ਰਾਮ ਸਿੰਘ, ਨੰਬਰਦਾਰ ਸੁਖਦੇਵ ਕੁਮਾਰ, ਹਰਜਿੰਦਰ ਸਿੰਘ ਸਾਬਕਾ ਪੰਚ ਅਤੇ ਪਹਿਲਵਾਨ ਭੋਲਾ ਸਿੰਘ ਦੀ ਅਗਵਾਈ ਚ ਹੋਇਆ।
ਇਸ ਸਮਾਗਮ ਦੇ ਮੁੱਖ ਮਹਿਮਾਨ ਕਾਂਗਰਸ ਪਾਰਟੀ ਤੋਂ ਸ਼੍ਰੀ ਵਿਜੈ ਸ਼ਰਮਾ ਟਿੰਕੂ ਹਲਕਾ ਖਰੜ ਇੰਚਾਰਜ, ਸਰਦਾਰ ਰਣਜੀਤ ਸਿੰਘ ਜੀਤੀ ਪਡਿਆਲਾ ਜ਼ਿਲ੍ਹਾ ਮੁਹਾਲੀ ਨੇ ਵਿਸ਼ੇਸ਼ ਹਾਜ਼ਰੀ ਲਗਵਾਈ। ਇਸ ਮੌਕੇ ਦੀਪਕ ਕੁਮਾਰ ਦੀਪੂ ਕੁਰਾਲੀ ਯੂਥ ਆਗੂ, ਨਵੀਨ ਬਾਂਸਲ ਖਿਜ਼ਰਾਬਾਦ ਵਾਈਸ ਪ੍ਰਧਾਨ ਮੁਹਾਲੀ, ਤਰੁਣ ਬਾਂਸਲ, ਮਾਮਦੀਨ, ਗੁਰਮੀਤ ਸਿੰਘ ਵਾਈਸ ਪ੍ਰਧਾਨ ਕਿਸਾਨ ਸੈੱਲ ਪੰਜਾਬ, ਗੁਰਦੀਪ ਸਿੰਘ ਕੁੱਬਾਹੇੜੀ, ਬਲਜਿੰਦਰ ਸਿੰਘ ਕਰਤਾਰਪੁਰ, ਪੰਚ ਕੁਲਦੀਪ ਸਿੰਘ, ਕਮੇਟੀ ਮੈਬਰਾਂ ਵਿਚ ਪ੍ਰਧਾਨ ਨੇਤਰ ਸਿੰਘ ਕਲੇਰ, ਵਾਈਸ ਪ੍ਰਧਾਨ ਮੇਜਰ ਸਿੰਘ, ਠੇਕੇਦਾਰ  ਦਲਵਿੰਦਰ ਸਿੰਘ ਖਜ਼ਾਨਚੀ, ਕੁਲਵਿੰਦਰ ਸਿੰਘ, ਦਲਜੀਤ ਸਿੰਘ ਸੋਨੀ, ਦਰਸ਼ਨ ਸਿੰਘ, ਪੰਚ ਨਾਜਰ ਸਿੰਘ ਹਰਪ੍ਰੀਤ ਸਿੰਘ ਬੱਬੂ ਪ੍ਰਧਾਨ, ਹਰਪ੍ਰੀਤ ਸਿੰਘ ਹਰੀਆਂ, ਲਖਵੀਰ ਸਿੰਘ ਲੱਖਾ, ਜਸ਼ਨਦੀਪ ਸਿੰਘ, ਰਣਜੋਧ ਸਿੰਘ USA ਅਤੇ ਗ੍ਰਾਮ ਪੰਚਾਇਤ ਸਰਪੰਚ ਦਲਵੀਰ ਸਿੰਘ, ਪੰਚ ਸੰਦੀਪ ਸਿੰਘ, ਪੰਚ ਅਰੁਣ ਕੁਮਾਰ, ਪੰਚ ਲਖਮੀਰ ਸਿੰਘ, ਪੰਚ ਹਰਜੀਤ ਸਿੰਘ, ਪੰਚ ਪਰਮਿੰਦਰ ਸਿੰਘ, ਪੰਚ ਦਲਜੀਤ ਕੌਰ, ਪੰਚ ਜਗਦੀਪ ਕੌਰ ਅਤੇ ਪੰਚ ਬਲਜਿੰਦਰ ਕੌਰ ਤੋਂ ਇਲਾਵਾ ਪਿੰਡ ਦੇ ਸਹਿਜੋਗੀ ਸੱਜਣ ਨੰਬਰਦਾਰ  ਸ਼ਿਵਤਾਰ ਸਿੰਘ, ਬਾਬਾ ਜਸਵਿੰਦਰ ਸਿੰਘ, ਸਾਬਕਾ ਪੰਚ ਨਵਦੀਪ ਸਿੰਘ, ਸਾਬਕਾ ਪੰਚ ਯਾਦਵਿੰਦਰ ਸਿੰਘ, ਇੰਦਰਜੀਤ ਸਿੰਘ ਇੰਦੀ, ਸੁਰਿੰਦਰ ਸਿੰਘ ਗੋਗੀ, ਬਾਬਾ ਸਰਦਾਰਾ ਸਿੰਘ, ਸਾਬਕਾ ਸਰਪੰਚ ਗੁਰਸ਼ਰਨ ਸਿੰਘ, ਰਾਜਿੰਦਰ ਸਿੰਘ ਰਾਜੂ, ਸਾਬਕਾ ਪੰਚ ਹਰਜਿੰਦਰ ਸਿੰਘ, ਜਸਵੀਰ ਸਿੰਘ , ਬਾਬਾ ਗੁਰਦਿਆਲ ਸਿੰਘ, ਡਾਕਟਰ ਮੇਵਾ ਸਿੰਘ, ਜਤਿੰਦਰ ਸਿੰਘ ਆਦਿ ਪ੍ਰਬੰਧਕ ਹਾਜ਼ਰ ਸਨ।

Leave a Reply

Your email address will not be published. Required fields are marked *