www.sursaanjh.com > ਖੇਡਾਂ > ਨਾਢਾ ਦੇ ਕੁਸ਼ਤੀ ਦੰਗਲ ‘ਚ ਜੋਂਟੀ ਗੁੱਜਰ ਨੇ ਝੰਡੀ ਜਿੱਤੀ

ਨਾਢਾ ਦੇ ਕੁਸ਼ਤੀ ਦੰਗਲ ‘ਚ ਜੋਂਟੀ ਗੁੱਜਰ ਨੇ ਝੰਡੀ ਜਿੱਤੀ

ਚੰਡੀਗੜ੍ਹ 28 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬੀਤੇ ਦਿਨੀਂ  ਸ਼ਿਵਾਲਿਕ ਦੀਆਂ ਪਹਾੜੀਆ `ਚ ਵਸਿਆ ਪਿੰਡ ਨਾਢਾ ਵਿਖੇ ਹਰ ਸਾਲ ਦੀ ਤਰ੍ਹਾਂ ਗੁੱਗਾ ਮੈੜੀ ਦੇ ਮੇਲੇ ਨੂੰ ਸਮਰਪਿਤ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਕੁਸ਼ਤੀ ਦੰਗਲ ਵਿੱਚ ਪੰਜਾਬ ਦੇ ਨਾਮੀ ਅਖਾੜਿਆਂ ਦੇ ਪਹਿਲਵਾਨਾਂ ਨੇ ਆਪਣੇ ਜੌਹਰ ਵਿਖਾਏ। 1 ਲੱਖ 71 ਹਜ਼ਾਰ ਰੁਪਏ ਦੀ ਇਨਾਮੀ ਝੰਡੀ ਦੀ ਕੁਸ਼ਤੀ ਹੋਦੀ ਇਰਾਨ ਅਖਾੜਾ ਮੁੱਲਾਂਪੁਰ ਅਤੇ ਜੋਂਟੀ ਗੁੱਜਰ ਦਿੱਲੀ ਵਿਚਕਾਰ ਹੋਈ, ਜਿਸ ਵਿੱਚ ਪੁਆਇੰਟ ਦੇ ਅਧਾਰ ਤੇ ਜੋਂਟੀ ਗੁੱਜਰ ਨੂੰ ਜੇਤੂ ਐਲਾਨਿਆ ਗਿਆ।ਇਸ ਤੋਂ ਇਲਾਵਾ ਹੋਰ ਵੀ ਕੁਸ਼ਤੀਆਂ ਸ਼ਾਨਦਾਰ ਰਹੀਆਂ। ਇਸ ਮੌਕੇ ਅਕਾਲੀ ਦਲ ਦੇ  ਸੀਨੀਅਰ ਆਗੂ ਚੌਧਰੀ ਸ਼ਿਆਮ ਲਾਲ ਮਾਜਰੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ ਝੰਡੀ ਦੀ ਕੁਸ਼ਤੀ ਦੇ ਪਹਿਲਵਾਨਾਂ ਦੀ ਹੱਥ ਜੋੜੀ ਵੀ ਕਰਵਾਈ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਗੁੱਗਾ ਜਾਹਰ ਪੀਰ ਜੀ ਦੇ ਮੇਲੇ ਦੀਆਂ ਇਲਾਕਾ ਨਿਵਾਸੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਦਿਆਂ ਕਿਹਾ ਉਹ ਬਚਪਨ ਤੋ ਇਥੇ ਕੁਸ਼ਤੀਆਂ ਦਾ ਆਨੰਦ ਮਾਣਦੇ ਆ ਰਹੇ ਹਨ।
ਉਨ੍ਹਾਂ ਕੁਸ਼ਤੀ ਦੰਗਲ ਕਮੇਟੀ ਦੇ ਪ੍ਰਬੰਧਕਾਂ ਦੀ  ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪਿੰਡ ਦੇ ਲੋਕਾਂ ਵੱਲੋਂ ਹਰ ਸਾਲ ਇਸ ਕੁਸ਼ਤੀ ਦੰਗਲ ਨੂੰ ਵੱਡੇ ਪੱਧਰ ਤੇ ਪ੍ਰਮੋਟ ਕੀਤਾ ਜਾ ਰਿਹਾ ਹੈ। ਹਰ ਸਾਲ ਵੱਡੇ ਤੇ ਮਹਿੰਗੇ ਪਹਿਲਵਾਨਾਂ ਦੀ ਕੁਸ਼ਤੀਆਂ ਇਲਾਕੇ ਦੇ ਲੋਕਾਂ ਨੂੰ ਵੇਖਣ ਨੂੰ ਮਿਲਦੀਆਂ ਹਨ। ਅਜਿਹੀਆਂ ਖੇਡਾਂ ਨਾਲ ਜਿੱਥੇ ਭਾਈਚਾਰਕ ਸਾਂਝ ਕਾਇਮ ਰਹਿੰਦੀ ਹੈ, ਉੱਥੇ ਹੀ ਨੌਜਵਾਨ ਨਸ਼ਿਆਂ ਤੋਂ ਵੀ ਬਚੇ ਰਹਿੰਦੇ ਹਨ। ਚੌਧਰੀ ਸ਼ਿਆਮ ਲਾਲ ਮਾਜਰੀਆਂ ਵੱਲੋਂ ਛਿੰਝ ਕਮੇਟੀ ਨੂੰ ਇੱਕੀ ਹਜਾਰ ਰੁਪਏ ਦੀ ਮਾਲੀ ਮਦਦ ਵੀ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਆਏ ਹੋਏ ਇਲਾਕੇ ਦੇ ਲੋਕਾਂ ਨੂੰ ਇਲਾਕੇ ਦੀ ਸਮੱਸਿਆਵਾਂ ਹਲਕਾ ਵਿਧਾਇਕਾ ਮੈਡਮ ਅਨਮੋਲ ਗਗਨ ਮਾਨ ਨੂੰ ਸੁਣਾਉਣ ਲਈ, ਆਉਣ ਵਾਲੀ 3 ਸਤੰਬਰ ਨੂੰ ਮੁੱਲਾਂਪੁਰ ਬੈਰੀਅਰ ਤੇ ਲੱਗਣ ਵਾਲੇ ਜਨਤਾ ਦਰਬਾਰ ਵਿੱਚ ਪੁੱਜਣ ਦੀ ਅਪੀਲ ਵੀ ਕੀਤੀ। ਇਸ ਦੰਗਲ ਵਿਚ ਹੋਰ ਆਗੂਆਂ ਨੇ ਵੀ ਹਾਜ਼ਰੀ ਭਰੀ।

Leave a Reply

Your email address will not be published. Required fields are marked *