ਚੰਡੀਗੜ 15 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਮਾਜਰੀ ਅਧੀਨ ਪੈਂਦੇ ਇਤਿਹਾਸਿਕ ਕਸਬਾ ਖਿਜ਼ਰਾਬਾਦ ਦਾ ਸਦੀਆ ਪੁਰਾਣਾ ਕੁਸ਼ਤੀ ਦੰਗਲ ਛਿੰਝ ਕਮੇਟੀ ਵੱਲੋਂ ਗਰਾਮ ਪੰਚਾਇਤਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ 100 ਦੇ ਕਰੀਬ ਪਹਿਲਵਾਨਾਂ ਨੇ ਜ਼ੋਰ ਅਜ਼ਮਾਈ ਕੀਤੀ। ਕੁਸ਼ਤੀਆਂ ਦੌਰਾਨ ਕਪਿਲ ਪਟਿਆਲਾ ਨੇ ਸੁਮਿਤ ਖੰਨਾ ਨੂੰ, ਅਮਿਤ ਮਗਰੋੜ ਨੇ ਰਾਹੁਲ ਨੱਡਾ ਨੂੰ, ਅਭਿਸ਼ੇਕ ਗੁੱਜਰ ਨੇ ਪਵਨ ਮੁੱਲਾਂਪੁਰ ਨੂੰ, ਘੋੜਾ ਮੁੱਲਾਂਪੁਰ ਨੇ ਸੱਚਮ ਹਨੂੰਮਾਨ ਅਖਾੜਾ ਨੂੰ, ਨਾਨਾ ਬਾਬਾ ਫਲਾਹੀ ਨੇ ਸਚਿਨ ਰਾਈਵਾਲ ਨੂੰ, ਸ਼ੋਭਤ ਯੂ.ਪੀ ਨੇ ਦੀਪਕ ਖੰਨਾ ਨੂੰ, ਰੋਹਿਤ ਚੰਡੀਗੜ੍ਹ ਨੇ ਸਹਿਜ ਮੁੱਲਾਂਪੁਰ ਨੂੰ, ਹਰਮਨ ਮੁੱਲਾਂਪੁਰ ਨੇ ਨਰਿੰਦਰ ਬਾਬਾ ਫਲਾਹੀ ਨੂੰ, ਸੂਜਲ ਫਗਵਾੜਾ ਨੇ ਨਾਦੀਮ ਬਾਬਾ ਫਲਾਹੀ ਨੂੰ, ਕਰਨ ਸਿਆਲਬਾ ਨੇ ਗੁਰਮਿੰਦਰ ਗੱਗੜਵਾਲ ਨੂੰ, ਰਿਤੂ ਪਟਿਆਲਾ ਨੇ ਰਜਤ ਭੂਟਾ ਨੂੰ, ਅਸ਼ੋਕ ਪੰਚਕੁਲਾ ਨੇ ਗੁਰਮਿੰਦਰ ਚੰਡੀਗੜ੍ਹ ਨੂੰ, ਅੰਗਦ ਮਲਕਪੁਰ ਨੇ ਯੁਵਰਾਜ ਸਾਰੰਗਪੁਰ ਨੂੰ, ਫੌਜੀ ਮੁੱਲਾਂਪੁਰ ਨੇ ਰਾਹੁਲ ਕੰਸਾਲਾ ਨੂੰ, ਜਸ਼ਨ ਭਾਰਟਾ ਨੇ ਨੂਰ ਮੁੱਲਾਂਪੁਰ ਨੂੰ, ਹਰਪ੍ਰੀਤ ਚੰਡੀਗੜ੍ਹ ਨੇ ਦਿਨੇਸ਼ ਕੰਸਾਲਾ ਨੂੰ, ਤਰਸੇਮ ਹਮੀਰਪੁਰ ਨੇ ਪਰਵਿੰਦਰ ਰੋਪੜ ਨੂੰ, ਰਮਨ ਮਾਮੂਪੁਰ ਨੇ ਸਾਹਿਲ ਚੰਡੀਗੜ੍ਹ ਨੂੰ, ਬੋਬੀ ਮਲਕਪੁਰ ਨੇ ਗੁਰਲਾਲ ਪਟਿਆਲਾ ਨੂੰ, ਵਿਸ਼ਾਲ ਪਟਿਆਲਾ ਨੇ ਮਹਾਂਵੀਰ ਮਾਮੂਪੁਰ ਨੂੰ, ਹੁਸ਼ਨ ਰਾਮਪੁਰ ਨੇ ਜੱਸਾ ਅਕਬਰਪੁਰ ਨੂੰ, ਅਮਨਿੰਦਰ ਤੀੜਾ ਨੇ ਜੈਅੰਤ ਮੁੱਲਾਂਪੁਰ ਨੂੰ ਚਿੱਤ ਕੀਤਾ।


ਇਨਾਮੀ ਕੁਸ਼ਤੀਆਂ ਵਿਚ ਹੂਸੇਨ ਨੇ ਸਾਨਵੀਰ ਕੁਹਾਲੀ ਨੂੰ, ਸੁਕੇਸ਼ ਪਟਿਆਲਾ ਨੇ ਚਿੰਨੂ ਰਾਏਵਾਲ ਨੂੰ, ਲੱਕੀ ਕੁਹਾਲੀ ਨੇ ਪਰਵਿੰਦਰ ਪੱਟੀ ਨੂੰ, ਮਿਰਜਾ ਇਰਾਨ ਨੇ ਸ਼ੇਰਾ ਬਾਬਾ ਫਲਾਹੀ ਨੂੰ, ਆਸੀਮ ਝੰਜਰ ਨੇ ਲਵਪ੍ਰੀਤ ਖੰਨਾ ਨੂੰ, ਨਰਿੰਦਰ ਖੰਨਾ ਨੇ ਬੀਨਾ ਮਾਨੌਡੀ ਨੂੰ ਚਿੱਤ ਕੀਤਾ ਝੰਡੀ ਦੀ 1.50 ਲੱਖ ਦੀ ਪਹਿਲੀ ਕੁਸ਼ਤੀ ਵਿਚ ਦਿਨੇਸ਼ ਗੂਲੀਆ ਨੇ ਤਾਲਿਬ ਬਾਬਾ ਫਲਾਹੀ ਨੂੰ ਪੁਆਇੰਟਾਂ ਦੇ ਅਧਾਰ ਤੇ ਅਤੇ ਝੰਡੀ ਦੀ ਦੂਜੀ 1.50 ਲੱਖ ਦੀ ਕੁਸ਼ਤੀ ਵਿਚ ਜੋਂਟੀ ਗੁੱਜਰ ਦਿੱਲੀ ਨੇ ਭੁਪਿੰਦਰ ਅਜਨਾਲਾ ਨੂੰ ਪਆਇੰਟਾਂ ਦੇ ਅਧਾਰ ਤੇ ਚਿੱਤ ਕਰਕੇ ਝੰਡੀ ਅਤੇ ਇਨ੍ਹਾਂਮੀ ਰਾਸ਼ੀ ਆਪਣੇ ਨਾਮ ਕੀਤੀ।ਕੁਸ਼ਤੀ ਦੰਗਲ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਸਾਬਕਾ ਮੰਤਰੀ ਜਗਮੋਹਣ ਸਿੰਘ ਕੰਗ, ਬੀਜੇਪੀ ਤੋਂ ਰਾਣਾ ਰਣਜੀਤ ਸਿੰਘ ਗੱਲ, ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਰਵਿੰਦਰ ਸਿੰਘ ਖੇੜਾ, ਕਾਂਗਰਸੀ ਆਗੂ ਵਿਜੇ ਸ਼ਰਮਾਂ ਟਿੰਕੂ, ਤਰਨਜੀਤ ਸਿੰਘ ਬਾਵਾ, ਜਤਿੰਦਰ ਸਿੰਘ ਸੈਣੀ, ਯਾਦਵਿੰਦਰ ਸਿੰਘ ਬੰਨੀ ਕੰਗ, ਰੋਮੀ ਕੰਗ, ਅਜੇਪਾਲ ਸਿੰਘ ਬਰਾੜ ਮਿਸ਼ਲ ਸੱਤਲੁਜ, ਦਵਿੰਦਰ ਸਿੰਘ ਬਾਜਵਾ ਆਦਿ ਨੇ ਸਮੂਲੀਅਤ ਕੀਤੀ ਅਤੇ ਛਿੰਝ ਕਮੇਟੀ ਦੀ ਮਾਲੀ ਮਦਦ ਵੀ ਕੀਤੀ।
ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਸੱਤਾ, ਬਲਦੇਵ ਸਿੰਘ, ਸਮਾਜ ਸੇਵੀ ਜਸਵਿੰਦਰ ਸਿੰਘ ਕਾਲਾ, ਸਰਪੰਚ ਨਿਰਪਾਲ ਰਾਣਾ, ਸਾਬਕਾ ਸਰਪੰਚ ਗੁਰਿੰਦਰ ਸਿੰਘ, ਸਾਬਕਾ ਸਰਪੰਚ ਹਰਦੀਪ ਸਿੰਘ, ਪੰਚ ਬਲਜਿੰਦਰ ਸਿੰਘ ਭੇਲੀ, ਪਵਨ ਕੁਮਾਰ, ਮਾਸਟਰ ਪਰਮਜੀਤ ਸਿੰਘ, ਨਰਿੰਦਰਪਾਲ ਪਾਲੀ, ਹਰਚਰਨ ਸਿੰਘ, ਮੇਜਰ ਸਿੰਘ ਸੰਗਤਪੁਰਾ, ਪਾਲਇੰਦਰਜੀਤ ਸਿੰਘ ਬਾਠ, ਵਰਿੰਦਰ ਕੌਸ਼ਲ, ਬਲਵੀਰ ਸਿੰਘ ਮੰਗੀ, ਸਤਨਾਮ ਸਿੰਘ ਸੱਤੀ ਲੋਗੀਆਂ, ਗਗਨਦੀਪ ਸਿੰਘ, ਜਸਪਾਲ ਸਿੰਘ ਖਿਜ਼ਰਾਬਾਦ, ਗੋਲਡੀ ਕੰਸਾਲਾ, ਲੱਕੀ ਬਜੀਦਪੁਰ, ਪਿੰਕਾ ਬਜੀਦਪੁਰ, ਲਖਵਿੰਦਰ ਸਿੰਘ ਜੋਨੀ, ਜਤਿੰਦਰ ਸਿੰਘ ਲਾਡੀ, ਦਵਿੰਦਰ ਸਿੰਘ ਰਾਜੂ, ਪ੍ਰਧਾਨ ਪੁਸ਼ਪਿੰਦਰ ਕੁਮਾਰ,ਅਵਤਾਰ ਪਾਬਲਾ, ਰਵੀਇੰਦਰ ਸਿੰਘ ਰਵੀ, ਗੁਰਨੇਕ ਸਿੰਘ ਨਰਿੰਦਰਪਾਲ ਸਿੰਘ, ਮਨਜੀਤ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਦਰਸ਼ਕ ਹਾਜ਼ਰ ਸਨ।ਪਹਿਲੇ ਦਿਨ ਦੇ ਕੁਸ਼ਤੀ ਦੰਗਲ ਦੇ ਪੈਸਿਆਂ ਨਾਲ ਹੜ ਪੀੜਤਾਂ ਦੀ ਕੀਤੀ ਜਾਵੇਗੀ ਮਦਦ ਖਿਜ਼ਰਾਬਾਦ ਕੁਸ਼ਤੀ ਦੰਗਲ ਹਮੇਸ਼ਾ ਦੋ ਦਿਨਾਂ ਦਾ ਕਰਵਾਇਆ ਜਾਂਦਾ ਸੀ ਪਹਿਲੇ ਦਿਨ ਮੈਟਾਂ ਤੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਸਨ ਅਤੇ ਦੂਜੇ ਦਿਨ ਮਿੱਟੀ ਵਿਚ ਕੁਸ਼ਤੀਆਂ ਕਰਵਾਈਆਂ ਜਾਂਦੀਆਂ ਸਨ। ਪਰ ਇਸ ਸਾਲ੍ਹ ਪੰਜਾਬ ਵਿਚ ਆਏ ਹੜ੍ਹਾਂ ਨੂੰ ਵੇਖਦੇ ਹੋਏ ਛਿੰਝ ਕਮੇਟੀ ਤੇ ਪਿੰਡ ਦੀਆਂ ਪੰਚਾਇਤਾਂ ਨੇ ਪਿੰਡ ਵਾਸੀਆਂ ਦੀ ਮੰਗ ਤੇ ਫੈਸਲਾ ਕੀਤਾ ਕਿ ਇਸ ਸਾਲ ਪਹਿਲੇ ਦਿਨ ਕੁਸ਼ਤੀ ਦੰਗਲ ਨਹੀਂ ਕਰਵਾਇਆ ਗਿਆ ਅਤੇ ਜੋ ਪੈਸੇ ਪਹਿਲੇ ਦਿਨ ਦੇ ਕੁਸ਼ਤੀ ਦੰਗਲ ਤੇ ਖਰਚ ਹੋਣੇ ਸੀ ਉਹ ਪੈਸੇ ਲਗਭਗ 5 ਲੱਖ ਰੁਪਏ ਹੜ੍ਹ ਪੀੜਤਾਂ ਦੀ ਮਦਦ ਲਈ ਵਰਤੇ ਜਾਣਗੇ।

