www.sursaanjh.com > News > ਮਾਸਿਕ ਇਕੱਤਰਤਾ ਵਿਚ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕੀਤਾ

ਮਾਸਿਕ ਇਕੱਤਰਤਾ ਵਿਚ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕੀਤਾ

ਮਾਸਿਕ ਇਕੱਤਰਤਾ ਵਿਚ ਸ਼ਿਵ ਕੁਮਾਰ ਬਟਾਲਵੀ  ਨੂੰ ਯਾਦ ਕੀਤਾ  
ਮੋਹਾਲੀ (ਸੁਰ ਸਾਂਝ ਬਿਊਰੋ), 30 ਮਈ,
ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਹੋਈ ਜਿਸ ਵਿਚ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਨੂੰ ਤਰੰਨਮ ਵਿਚ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਸ: ਗੁਰਵਿੰਦਰ ਸਿੰਘ ਜੌਹਲ ( ਐਸ, ਡੀ, ਐਮ ,ਬੱਸੀ ਪਠਾਣਾਂ) ਸ਼ਾਮਲ ਹੋਏ ।ਪ੍ਰਧਾਨਗੀ  ਸ: ਭੁਪਿੰਦਰ ਸਿੰਘ ਮਲਿਕ ( ਆਲ ਇੰਡੀਆ ਰੇਡੀਓ) ਜੀ ਨੇ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮਨਜੀਤ ਕੌਰ ਮੋਹਾਲੀ  ਵੱਲੋ ਸ਼ਿਵ ਦੀ ਸਖਸ਼ੀਅਤ ਬਾਰੇ ਕਵਿਤਾ ਪੇਸ਼ ਕੀਤੀ ਗਈ ।ਸਿਰੀ ਰਾਮ ਅਰਸ਼ ਜੀ ਨੇ ਸ਼ਿਵ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਸੁਖਦੇਵ ਸਿੰਘ ਕਾਹਲੋਂ ਨੇ “ਅਜ ਦਿਲ ਗਰੀਬ ਪਾਉਂਦਾ ਹੈ ਵਾਸਤਾ” ਗੀਤ ਨੂੰ ਵਧੀਆ ਸੁਰ-ਲੈਅ ਵਿਚ ਸੁਣਾਇਆ।ਨਵਨੀਤ ਮਠਾੜੂ, ਤਰਸੇਮ ਰਾਜ,ਸਾਹਿਬਾ ਨੂਰ,ਸ਼ਰਨਜੀਤ ਨੱਈਅਰ ਆਦਿ ਨੇ ਖੂਬਸੂਰਤ ਆਵਾਜ਼ ਵਿਚ ਸ਼ਿਵ ਦੇ ਵੱਖੋ ਵੱਖਰੇ ਗੀਤ ਸੁਣਾ ਕੇ ਸਮਾਂ ਬੰਨ੍ਹ ਦਿੱਤਾ ।ਦਵਿੰਦਰ ਕੌਰ ਢਿੱਲੋਂ, ਆਸ਼ਾ ਕਮਲ,ਨਰਿੰਦਰ ਨਸਰੀਨ, ਦਵਿੰਦਰ ਕੌਰ ਬਾਠ,ਸਿਮਰਜੀਤ ਗਰੇਵਾਲ,ਮਲਕੀਤ ਬਸਰਾ ਨੇ ਆਵਾਜ਼ ਦਾ ਜਾਦੂ ਬਖੇਰਿਆ।ਪ੍ਰਸਿਧ ਗਜਲ-ਗੋ ਆਰ,ਡੀ ਕੈਲੇ,ਜਸਪਾਲ ਦੇਸੂਵੀ, ਸਵਰਨ ਸਿੰਘ, ਜੁਧਵੀਰ ਸਿੰਘ, ਸੁਰਜੀਤ ਧੀਰ,ਜਸਪਾਲ ਕਮਲ,ਸਤਵਿੰਦਰ ਮੜੌਲਵੀ, ਦੀ ਗਾਇਕੀ ਨੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ।
ਸ਼ਰਨਦੀਪ ਕੌਰ, ਯਤਿੰਦਰ ਮਾਹਲ,ਹਰਸਿਮਰਨ ਕੌਰ ,ਹਰਿੰਦਰ ਹਰ,ਐਮ,ਐਲ,ਅਰੋੜਾ,ਪਰਮਿੰਦਰ ਪ੍ਰੇਮ, ਸਤਵਿੰਦਰ ਸਿੰਘ,ਅਮ੍ਰਿਤ ਪਾਲ ਸਿੰਘ,ਨੇ ਵੀ ਸ਼ਿਵ ਦੇ ਗੀਤ ਤਰੰਨਮ ਵਿਚ ਗਾ ਕੇ ਨਵਾਂ, ਰੰਗ ਪੇਸ਼ ਕੀਤਾ।ਪ੍ਰਸਿਧ ਅੰਗਰੇਜ਼ੀ ਲੇਖਿਕਾ ਲਾਲੀ ਸਵਰਨ ਨੇ ਪਰੋਗਰਾਮ ਦੀ ਸ਼ਲਾਘਾ ਕਰਦਿਆਂ ਇਕ ਰਚਨਾ ਅੰਗਰੇਜ਼ੀ ਵਿਚ  ਸਾਂਝੀ ਕੀਤੀ ।ਹਿੱਸਾ ਲੈਣ ਵਾਲੇ ਹਰ ਗਾਇਕ ਨੂੰ ਸਰਟੀਫਿਕੇਟ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ । ਗੁਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਅਜਿਹੇ ਯਾਦਗਾਰੀ ਸਮਾਗਮ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਅਗਲੀ ਪੀੜ੍ਹੀ ਆਪਣੇ ਵਿਰਸੇ ਨਾਲ ਜੁੜੀ ਰਹੇ।ਉਹਨਾਂ ਨੇ ਆਪਣੀ ਲਿਖੀ ਜਨਮ ਵੀ ਸੁਣਾਈ।ਮਲਿਕ ਜੀ ਨੇ ਸ਼ਿਵ ਦੇ  ਲਿਖੇ ਗੀਤ, ਗਜਲਾਂ, ਕਵਿਤਾਵਾਂ ਬਾਰੇ ਦੱਸਿਆ ਕਿ ਉਹ ਸਪਸ਼ਟ ਤੇ ਸਿੱਧਾ ਲੋਕਾਂ ਦੇ ਦਿਲ ਦੀ ਆਵਾਜ਼ ਬਣ ਲਿਖਦਾ ਸੀ। ਉਸਨੇ ਵਧੀਆ ਠੇਠ ਸ਼ਬਦ ਵਰਤ ਕੇ ਲਿਖਤਾਂ ਅਮਰ ਬਣਾ ਦਿਤੀਆਂ ।ਮਲਿਕ ਜੀ ਨੇ ਸ਼ਿਵ ਦੀ ਗਜਲ ਗਾ ਕੇ ਸੁਣਾਈ ।
ਸਟੇਜ ਦੀ ਕਾਰਵਾਈ ਨੂੰ ਗੁਰਦਰਸ਼ਨ ਸਿੰਘ ਮਾਵੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸੰਭਾਲਿਆ।ਇਸ ਮੌਕੇ ਬਲਕਾਰ ਸਿੰਘ ਸਿੱਧੂ ,ਹਰਬੰਸ ਸੋਢੀ, ਕਰਮਜੀਤ ਬੱਗਾ, ਵਕੀਲ ਲਾਭ ਸਿੰਘ, ਕਿਸ਼ੋਰੀ ਲਾਲ, ਲਾਭ ਸਿੰਘ ਲਹਿਲੀ, ਸ਼ਾਇਰ ਭੱਟੀ, ਡਾ: ਸੁਨੀਤਾ ਰਾਣੀ, ਕਸ਼ਮੀਰ ਕੌਰ ਸੰਧੂ, ਪਰਮਜੀਤ ਪਰਮ, ਗਿਆਨ ਸਿੰਘ ਦਰਦੀ, ਹਰਜੀਤ ਸਿੰਘ, ਜੋਗਿੰਦਰ ਜੱਗਾ, ਬਲਜਿੰਦਰ ਸਿੰਘ ਧਾਲੀਵਾਲ, ਆਰ, ਕੇ, ਭਗਤ,ਬਲਜੀਤ ਸਿੰਘ ਪਪਨੇਜਾ ਅਤੇ ਹੋਰ ਬਹੁਤ ਸਾਰੇ ਲੇਖਕ ,ਕਵੀ ਅਤੇ ਬੁੱਧੀਜੀਵੀ ਹਾਜਰ ਸਨ। ਅੰਤ ਵਿਚ ਡਾ: ਅਵਤਾਰ ਸਿੰਘ ਪਤੰਗ ਜੀ ਨੇ ਸਭ ਦਾ ਧੰਨਵਾਦ ਕੀਤਾ ।

Leave a Reply

Your email address will not be published. Required fields are marked *