www.sursaanjh.com > ਸਾਹਿਤ > ਸਾਹਿਤ ਵਿਗਿਆਨ ਕੇਂਦਰ ਵਲੋਂ ਸਾਵਣ ਕਵੀ ਦਰਬਾਰ ਦਾ ਆਯੋਜਨ

ਸਾਹਿਤ ਵਿਗਿਆਨ ਕੇਂਦਰ ਵਲੋਂ ਸਾਵਣ ਕਵੀ ਦਰਬਾਰ ਦਾ ਆਯੋਜਨ

ਸਾਹਿਤ ਵਿਗਿਆਨ ਕੇਂਦਰ ਵਲੋਂ ਸਾਵਣ ਕਵੀ ਦਰਬਾਰ ਦਾ ਆਯੋਜਨ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 30 ਜੁਲਾਈ:
ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਵਲੋਂ ਮਾਸਿਕ ਇਕੱਤਰਤਾ ਵਿੱਚ ਸਾਵਣ ਕਵੀ ਦਰਬਾਰ ਕਰਵਾਇਆ ਗਿਆ। ਇਸ ਪਰੋਗਰਾਮ ਦੇ ਪ੍ਰਧਾਨਗੀ ਮੰਡਲ ਵਿਚ ਸਾਰੀਆਂ ਹੀ ਇਸਤਰੀ ਮੈਂਬਰ ਹੀ ਸ਼ਾਮਲ ਸਨ ਅਤੇ ਮੰਚ ਸੰਚਾਲਨ ਸ੍ਰੀਮਤੀ ਮਲਕੀਤ ਬਸਰਾ ਨੇ ਕੀਤਾ। ਪ੍ਰਧਾਨ ਸੇਵੀ ਰਾਇਤ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਪ੍ਰੋਗਰਾਮ ਦੀ ਸੰਖੇਪ ਰੂਪ ਰੇਖਾ ਬਿਆਨ ਕੀਤੀ। ਸੁਰਜੀਤ ਕੌਰ ਬੈਂਸ ਨੇ ਸਾਵਣ ਮਹੀਨੇ ਬਾਰੇ ਕਲਾਸੀਕਲ ਰਚਨਾ ਗਾ ਕੇ ਸਭ ਨੂੰ ਝੂਮਣ ਲਾ ਦਿੱਤਾ।ਦਵਿੰਦਰ ਕੌਰ ਢਿੱਲੋਂ ਨੇ ਸਾਵਣ ਦੇ ਕਹਿਰ ਬਾਰੇ ਗੀਤ ਪੇਸ਼ ਕੀਤਾ।
ਮਲਕੀਤ ਨਾਗਰਾ, ਬਲਵਿੰਦਰ ਸਿੰਘ ਢਿੱਲੋਂ, ਜਸਪਾਲ ਕਮਲ, ਕੰਵਲਦੀਪ ਕੌਰ ਅਤੇ ਸੁਖਜੀਤ ਸਿੰਘ ਨੇ ਸਾਵਣ ਮਹੀਨੇ ਬਾਰੇ ਰਲਵੇਂ-ਮਿਲਵੇਂ ਗੀਤ ਗਾਏ। ਪਰਮਜੀਤ ਪਰਮ, ਸੁਭਾਸ਼ ਭਾਸਕਰ, ਜੀ. ਐਸ. ਮੋਜੋਵਾਲ, ਰਾਜਵਿੰਦਰ ਸਿੰਘ ਗੱਡੂ, ਪਰਲਾਦ ਸਿੰਘ (ਪੱਤਰਕਾਰ), ਸੁਰਿੰਦਰ ਕੁਮਾਰ, ਚਰਨਜੀਤ ਕੌਰ ਬਾਠ, ਰਜਿੰਦਰ ਧੀਮਾਨ, ਪਾਲ ਅਜਨਬੀ, ਜੋਗਿੰਦਰ ਸਿੰਘ ਜੱਗਾ, ਧਿਆਨ ਸਿੰਘ ਕਾਹਲੋਂ ਨੇ ਕਵਿਤਾਵਾਂ ਰਾਹੀਂ ਭਾਰਤ ਵਿਚ ਹੜ੍ਹਾਂ ਬਾਰੇ ਅਤੇ ਮਨੀਪੁਰ ਸੂਬੇ ਦੇ ਹਾਲਾਤ ਬਾਰੇ ਦੁੱਖੀ ਮਨ ਨਾਲ ਗੱਲ ਕੀਤੀ। ਜਨਕ ਰਾਜ ਸਿੰਘ ਨੇ ਆਪਣੇ ਲੰਬੇ ਵਿਦੇਸ਼ੀ ਦੌਰੇ ਦੇ ਤਜਰਬੇ ਸਾਂਝੇ ਕੀਤੇ। ਸਵਰਨ ਸਿੰਘ ਅਤੇ ਜੁਧਵੀਰ ਸਿੰਘ ਜੋੜੀ ਨੇ ਗੀਤ ਗਾ ਕੇ ਸਾਵਣ ਵਿਚ ਬਿਰਹੋਂ ਦਾ ਬਿਆਨ ਕੀਤਾ।
ਹਰਭਜਨ ਕੌਰ ਢਿਲੋਂ ਨੇ ਬੋਲੀਆਂ ਪਾ ਕੇ ਗਿੱਧੇ ਵਾਲਾ ਮਾਹੌਲ ਬਣਾ ਦਿੱਤਾ। ਭਰਪੂਰ ਸਿੰਘ, ਦਰਸ਼ਨ ਤਿਊਣਾ, ਲਾਭ ਸਿੰਘ ਲਹਿਲੀ, ਕੁਲਵਿੰਦਰ ਸਿੰਘ, ਰਤਨ ਬਾਬਕਵਾਲਾ ਨੇ ਗੀਤ ਸੁਣਾ ਕੇ ਵਾਹ ਵਾਹ ਖੱਟੀ। ਸੁਖਦੇਵ ਸਿੰਘ ਕਾਹਲੋਂ ਨੇ ਗਜਲ ਸੁਣਾ ਕੇ ਸੋਹਣਾ ਰੰਗ ਬੰਨ੍ਹਿਆ। ਅਮਰਜੀਤ ਸਿੰਘ ਨੇ ਖੁਰਲ ਸਾਹਿਬ ਬਾਰੇ ਆਪਣੇ ਜਜ਼ਬਾਤ ਸਾਂਝੇ ਕੀਤੇ। ਗੁਰਦਾਸ ਸਿੰਘ (ਪਿੰਜੌਰ ਤੋਂ), ਡਾ: ਨੀਨਾ ਸੈਣੀ, ਰਜਿੰਦਰ ਰੇਨੂ, ਸੁਮੀਤ ਸਿੰਘ, ਸੇਵੀ ਰਾਇਤ ਨੇ ਵੀ ਸਮਾਜਿਕ ਸਰੋਕਾਰ ਵਾਲੀਆ ਕਵਿਤਾਵਾਂ ਪੇਸ਼ ਕੀਤੀਆਂ। ਕੇਂਦਰ ਦੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ ਨੇ ਸਾਵਣ ਮਹੀਨੇ ਦੀ ਪੰਜਾਬੀ ਸਭਿਆਚਾਰ ਵਿਚ ਮਹੱਤਤਾ ਤੋਂ ਜਾਣੂ ਕਰਵਾਇਆ ਅਤੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਡਾ: ਗੁਰਦੇਵ ਸਿੰਘ ਗਿੱਲ, ਹਰਬੰਸ ਕੌਰ ਗਿੱਲ, ਗੁਰਦਰਸ਼ਨ ਸਿੰਘ ਮਾਵੀ, ਸੁਰਿੰਦਰ ਸਿੰਘ ਦਿਓਲ, ਅਜੀਤ ਸਿੰਘ, ਹਰਮਿੰਦਰ ਕਾਲੜਾ, ਡੀ.ਪੀ. ਕਪੂਰ, ਜਗਰੂਪ ਸਿੰਘ, ਰਿਚਾ, ਹਰਮਿੰਦਰ ਸਿੰਘ ਖੁਰਲ, ਪੰਕਜ ਸ਼ਰਮਾ, ਐਸ.ਕੇ. ਸ਼ਰਮਾ ਵੀ ਹਾਜ਼ਰ ਸਨ।
ਪੇਸ਼ਕਸ਼: ਗੁਰਦਰਸ਼ਨ ਸਿੰਘ ਮਾਵੀ, ਜਨਰਲ ਸਕੱਤਰ, ਸਾਹਿਤ ਵਿਗਿਆਨ ਕੇਂਦਰ, ਚੰਡੀਗੜ੍ਹ -98148 51298

Leave a Reply

Your email address will not be published. Required fields are marked *