ਅਰੁਣਜੋਤ ਸੋਢੀ ਨੇ ਜਿੱਤਿਆ ਚਾਂਦੀ ਦਾ ਤਮਗਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 28 ਅਗਸਤ:
ਉੱਤਰਾਖੰਡ ਰਾਇਫਲ ਐਸੋਸੀਏਸ਼ਨ ਵੱਲੋਂ ਕਰਵਾਏ ਰਾਜ ਪੱਧਰੀ ਸ਼ੂਟਿੰਗ ਮੁਕਾਬਲਿਆਂ ਵਿੱਚ ਅਰੁਣਜੋਤ ਸਿੰਘ ਸੋਢੀ ਨੇ 25 ਮੀਟਰ ਸਟੈਂਡਰਡ ਪਿਸਟਲ, ਮਾਸਟਰ ਮੈਨ ਵਰਗ ਵਿੱਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਮਗਾ ਜਿੱਤਿਆ।
ਇਥੇ ਜਿਕਰਯੋਗ ਹੈ ਕਿ ਅਰੁਣਜੋਤ ਸੋਢੀ ਦਾ ਪੁੱਤਰ ਟਿੱਕਾ ਜੈ ਸਿੰਘ ਸੋਢੀ ਅੰਤਰਰਾਸ਼ਟਰੀ ਖਿਡਾਰੀ ਹੈ ਜੋ ਇਸ ਸਮੇਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵੈਨਕੂਵਰ, ਕੈਨੇਡਾ ਵਿਖੇ ਪੜ੍ਹ ਰਿਹਾ ਹੈ ਅਤੇ ਯੂਨੀਵਰਸਿਟੀ ਦੇ ਸ਼ੂਟਿੰਗ ਕਲੱਬ ਦਾ ਪ੍ਰਧਾਨ ਹੈ।