ਦਿ ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵਿਖੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੀ ਅਗਵਾਈ ਅਧੀਨ ਚੱਲ ਰਹੇ ਮਾਨਸਾ ਜ਼ੋਨ ਦੇ ਖੇਤਰੀ ਯੁਵਕ ਅਤੇਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਤੀਜੇ ਦਿਨ ਇਕਾਂਗੀ ਨਾਟਕ, ਮਿਮਿਕਰੀ, ਲੋਕ-ਗੀਤ, ਲੋਕ-ਸਾਜ਼, ਫੋਕ ਆਰਕੈਸਟਰਾ, ਭਾਸ਼ਣ ਕਲਾ ਆਦਿ ਦੇ ਮੁਕਾਬਲੇ ਕਰਵਾਏ ਗਏ
ਬੋੜਾਵਾਲ਼ ਕਾਲਜ (ਸੁਰ ਸਾਂਝ ਬਿਊਰੋ), 29 ਅਕਤੂਬਰ:


ਦਿ ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵਿਖੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੀ ਅਗਵਾਈ ਅਧੀਨ ਚੱਲ ਰਹੇ ਮਾਨਸਾ ਜ਼ੋਨ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਤੀਜੇ ਦਿਨ ਇਕਾਂਗੀ ਨਾਟਕ, ਮਿਮਿਕਰੀ, ਲੋਕ-ਗੀਤ, ਲੋਕ-ਸਾਜ਼, ਫੋਕ ਆਰਕੈਸਟਰਾ, ਭਾਸ਼ਣ ਕਲਾ ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਦਿਨ ਸਵੇਰ ਦੇ ਸੈਸ਼ਨ ਦੇ ਮੁੱਖ ਮਹਿਮਾਨ ਸ. ਦਵਿੰਦਰ ਸਿੰਘ ਥਾਪਰ (ਮੈਨੇਜਿੰਗ ਡਾਇਰੈਕਟਰ ਐਲੀਨਾ ਗਰੁੱਪ, ਸੀ.ਈ.ਓ ਗੁਰੂ ਦੇਵ ਇੰਡਸਟਰੀਜ਼, ਜਨਰਲ ਸੈਕਟਰੀ ਆਫ਼ ਵਰਲਡ ਪੰਜਾਬੀ ਆਰਗੇਨਾਈਜ਼ੇਸਨ ਤੇ ਸਮਾਜ ਸੇਵਕ) ਸਨ । ਕਾਲਜ ਦੇ ਪ੍ਰਿੰਸੀਪਲ ਡਾ਼ ਕੁਲਵਿੰਦਰ ਸਿੰਘ ਸਰਾਂ ਨੇ ਉਹਨਾਂ ਦੀਆਂ ਪ੍ਰਾਪਤੀਆਂ ਅਤੇ ਸਮਾਜ ਨੂੰ ਉਨ੍ਹਾਂ ਦੀ ਦੇਣ ਦਾ ਜਿਕਰ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ । ਮੁੱਖ ਮਹਿਮਾਨ ਸ. ਦਵਿੰਦਰ ਸਿੰਘ ਥਾਪਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਦਿਆਰਥੀ ਨੂੰ ਮਿਹਨਤ ਕਰਨ ਲਈ ਪ੍ਰੇਰਿਆ, ਜਿਸ ਦਾ ਕੋਈ ਦੂਜਾ ਬਦਲ ਨਹੀਂ ਹੈ।
ਸਾਮ ਦੇ ਸ਼ੈਸਨ ਦੇ ਮੁੱਖ ਮਹਿਮਾਨ ਸ. ਚਰਨਜੀਤ ਸਿੰਘ ਗਰੇਵਾਲ (ਇੰਗਲੈਂਡ ਤੋਂ ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵਕ) ਉਹਨਾਂ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਕੰਮ ਕੋਈ ਛੋਟਾ ਵੱਡਾ ਨਹੀ ਹੁੰਦਾ, ਆਪਣੇ ਦੇਸ਼ ਦੀ ਤਰੱਕੀ ਲਈ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ। ਇਸ ਮੌਕੇ ‘ਤੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਅਤੇ ਕਾਲਜ ਦੇ ਸਲਾਹਕਾਰੀ ਬੋਰਡ ਦੇ ਮੈਂਬਰ ਡਾ. ਸਰਬਜੀਤ ਕੌਰ ਸੋਹਲ ਅਤੇ ਏ ਆਈ ਜੀ, ਪੰਜਾਬ ਪੁਲਿਸ ਡਾ. ਰਜਿੰਦਰ ਸਿੰਘ ਸੋਹਲ ਨੇ ਖ਼ਾਸ ਤੌਰ ‘ਤੇ ਸ਼ਿਰਕਤ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਤੋਂ ਵਿਜੇ ਯਮਲਾ ਜੀ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ ।
ਅੱਜ ਦੇ ਪ੍ਰੋਗਰਾਮ ਵਿੱਚ ਮਿਸ ਪੂਜਾ ਨੇਗੀ (ਐਪਲ ਔਰਚਾਰਡਿਸਟ), ਸ. ਹਰਮੀਤ ਸਿੰਘ, ਵਿਨੋਦ ਸਿੰਗਲਾ (ਪ੍ਰਧਾਨ ਮਿਉਂਸੀਪਲ ਕਮੇਟੀ) ਕਹਾਣੀਕਾਰ ਦਰਸ਼ਨ ਜੋਗਾ, ਪ੍ਰਿੰਸੀਪਲ ਵਿਜੈ ਕੁਮਾਰ, ਕਰਨੈਲ ਵੈਰਾਗੀ, ਗੁਰਚੇਤ ਫੱਤੇਵਾਲੀਆਂ ਅਤੇ ਸਵਰਨ ਰਾਹੀ ਨੇ ਬਤੌਰ ਵਿਸ਼ੇਸ ਮਹਿਮਾਨ ਹਾਜ਼ਰੀ ਲਗਵਾਈ। ਯੂਥ ਕੋਆਰਡੀਨੇਟਰ ਡਾ. ਭੁਪਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ੇਤਰੀ ਯੁਵਕ ਮੇਲੇ ਦੇ ਤੀਜੇ ਦਿਨ ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਨੇ ਲੋਕ ਗੀਤ ਵਿੱਚੋਂ ਪਹਿਲਾ, ਲੋਕ-ਸਾਜ਼ ਅਤੇ ਭਾਸ਼ਣ ਕਲਾ ਵਿੱਚ ਦੂਸਰਾ ਸਥਾਨ ਅਤੇ ਮਿਮਿਕਰੀ ਤੇ ਕਵਿਤਾ ਉਚਾਰਣ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਕਾਲਜ ਦੇ ਚੇਅਰਮੈਨ ਸ.ਏਕਮਜੀਤ ਸਿੰਘ ਸੋਹਲ ਨੇ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਅੱਗੇ ਹੋਰ ਪ੍ਰੇਰਨਾ ਦਿੱਤੀ । ਮੰਚ ਸੰਚਾਲਨ ਅਸਿ.ਪ੍ਰੋ.ਮਨਜਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਅਮਨਦੀਪ ਕੌਰ ਨੇ ਬਾਖੂਬੀ ਨਿਭਾਇਆ।

