ਡਾਕਟਰ ਸੋਲਮਨ ਨਾਜ਼ ਤੇ ਰਮਿੰਦਰ ਰੰਮੀ ਦੀਆਂ ਕਿਤਾਬਾਂ ਪੀਸ ਆਨ ਅਰਥ ਚੌਦਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਮੌਕੇ ਲੋਕ ਅਰਪਨ ਹੋਈਆਂ
ਮਿਸੀਸਾਗਾ (ਸੁਰ ਸਾਂਝ ਬਿਊਰੋ), 31 ਅਕਤੂਬਰ:


ਪਿਛਲੇ ਦਿਨੀਂ ਸਤਿਕਾਰ ਬੈਂਕੁਟ ਹਾਲ ਮਿਸੀਸਾਗਾ ਵਿਖੇ ਪੀਸ ਆਨ ਅਰਥ 14ਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਬਹੁਤ ਕਾਮਯਾਬ ਹੋ ਨਿਬੜੀ। ਇਸ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਬਹੁਤ ਸਾਰੇ ਨਾਮਵਰ ਵਿਦਵਾਨਾਂ ਨੇ ਸ਼ਿਰਕਤ ਕੀਤੀ। ਡਾ: ਅਜੈਬ ਸਿੰਘ ਚੱਠਾ ਦੁਆਰਾ ਡਾਕਟਰ ਸੋਲਮਨ ਨਾਜ਼ ਤੇ ਸੰਪਾਦਿਤ ਕੀਤੀ ਪੁਸਤਕ “ਗੁਰੂ ਦੇਵ“ ਲੋਕ ਅਰਪਨ ਕੀਤੀ ਗਈ, ਜਿਸ ਉੱਪਰ ਬਹੁਤ ਵਿਦਵਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਰਮਿੰਦਰ ਰੰਮੀ ਦੀ ਕਿਤਾਬ “ਕਿਸਨੂੰ ਆਖਾਂ“ ਨੂੰ ਵੀ ਲੋਕ ਅਰਪਨ ਕੀਤਾ ਗਿਆ। ਰਮਿੰਦਰ ਰੰਮੀ ਦੀ ਕਿਤਾਬ ਤੇ ਵੀ ਸੀਨੀਅਰ ਮੀਤ ਪ੍ਰਧਾਨ ਸਰਦੂਲ ਸਿੰਘ ਥਿਆੜਾ ਅਤੇ ਪਿਆਰਾ ਸਿੰਘ ਕੁੱਦੋਵਾਲ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਕਿਤਾਬਾਂ ਲੋਕ ਅਰਪਨ ਸਮੇਂ ਡਾ. ਸੋਲਮਨ ਨਾਜ਼, ਡਾ ਅਜੈਬ ਸਿੰਘ ਚੱਠਾ ਚੇਅਰਮੈਨ, ਸਰਦੂਲ ਸਿੰਘ ਥਿਆੜਾ ਸੀ ਮੀਤ ਪ੍ਰਧਾਨ , ਪਿਆਰਾ ਸਿੰਘ ਕੁੱਦੋਵਾਲ, ਗੁਰਵਿੰਦਰ ਸਿੰਘ ਧਮੀਜਾ ਡਿਪਟੀ ਡਾਇਰੈਕਟਰ ਹਰਿਆਣਾ, ਕੁਲਦੀਪ ਸਿੰਘ ਬੇਦੀ ਸੀਨੀਅਰ ਪੱਤਰਕਾਰ ਤੇ ਲੇਖਕ, ਗੁਰਦਿਆਲ ਸਿੰਘ ਰੋਸ਼ਨ ਨਾਮਵਰ ਗ਼ਜ਼ਲਗੋ, ਡਾ ਡੀ ਪਾਲ ਸਿੰਘ, ਹਰਜੀਤ ਸਿੰਘ ਗਿੱਲ ਮੀਤ ਪ੍ਰਧਾਨ, ਪੁਸ਼ਪਿੰਦਰ ਜੋਸ਼ਨ ਤੇ ਮਿਸਿਜ਼ ਬਲਵਿੰਦਰ ਚੱਠਾ ਹਾਜ਼ਿਰ ਸਨ। ਸਭਨੇ ਡਾ ਸੋਲਮਨ ਨਾਜ਼ ਨੂੰ ਕਾਨਫ਼ਰੰਸ ਤੇ ਉਹਨਾਂ ਦੀ ਕਿਤਾਬ ਗੁਰੂ ਦੇਵ ਲਈ ਵਧਾਈਆਂ ਵੀ ਦਿੱਤੀਆਂ। ਰਮਿੰਦਰ ਰੰਮੀ ਨੂੰ ਵੀ ਉਹਨਾਂ ਦੀ ਕਿਤਾਬ ਕਿਸਨੂੰ ਆਖਾਂ ਦੇ ਲੋਕ ਅਰਪਨ ਹੋਣ ਤੇ ਵਧਾਈਆਂ ਦਿੱਤੀਆਂ।
ਰਮਿੰਦਰ ਰੰਮੀ ਮੀਡੀਆ, ਡਾਇਰੈਕਟਰ ਪੀਸ ਆਨ ਅਰਥ ਸੰਸਥਾ॥

