ਗ਼ਦਰੀ ਬਾਬੇ ਕੌਣ ਸਨ? ਬੱਚਿਆਂ ਨੂੰ ਗ਼ਦਰੀ ਬਾਬਿਆਂ ਬਾਰੇ ਕਰਵਾਇਆ ਗਿਆ ਜਾਣੂ-ਗੋਰਾ ਹੁਸ਼ਿਆਰਪੁਰੀ
ਮਾਸਟਰ ਮਨੋਜ ਮਲਿਕ ਚੰਡੀਗੜ, ਕਹਾਣੀਕਾਰ ਸਰੂਪ ਸਿਆਲਵੀ, ਜਸਵੀਰ ਸਿੰਘ ਮਹਿਰਾ ਨੇ ਬੱਚਿਆਂ ਨਾਲ ਸਾਂਝੀਆਂ ਕੀਤੀਆਂ ਆਪਣੀਆਂ ਕਵਿਤਾਵਾਂ


ਨੌਜਵਾਨ ਭਾਰਤ ਸਭਾ ਇਕਾਈ ਚੰਡੀਗੜ੍ਹ ਦੀ ਟੀਮ ਵੱਲੋਂ ਸ੍ਰੀ ਮਾਨਵ ਨੇ ਬੱਚਿਆਂ ਨੂੰ ਗ਼ਦਰ ਅੰਦੋਲਨ ਨਾਲ ਸਬੰਧਿਤ ਗ਼ਦਰੀ ਬਾਬਿਆਂ ਦੀਆਂ ਤਸਵੀਰਾਂ ਵਿਖਾ ਕੇ ਜਾਣੂ ਕਰਵਾਇਆ
ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮਬਿਊਰੋ), 31 ਅਕਤੂਬਰ:
ਪਿਛਲੇ ਦਿਨੀ ਪਿੰਡ ਹੁਸ਼ਿਆਰਪੁਰ (ਨਿਊ ਚੰਡੀਗੜ੍ਹ) ਵਿਖੇ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਦੇ ਸਹਿਯੋਗ ਨਾਲ ਗੋਰਾ ਹੁਸ਼ਿਆਰਪੁਰੀ ਦੇ ਘਰ ਬੱਚਿਆਂ ਲਈ ਪ੍ਰੋਗਰਾਮ ‘ਗ਼ਦਰੀ ਬਾਬੇ ਕੌਣ ਸਨ‘ ਕਰਵਾਇਆ ਗਿਆ। ਇਸ ਮੌਕੇ ਨੌਜਵਾਨ ਭਾਰਤ ਸਭਾ ਇਕਾਈ ਚੰਡੀਗੜ੍ਹ ਦੀ ਟੀਮ ਵੱਲੋਂ ਸ੍ਰੀ ਮਾਨਵ ਨੇ ਬੱਚਿਆਂ ਨੂੰ ਗ਼ਦਰ ਅੰਦੋਲਨ ਨਾਲ ਸਬੰਧਿਤ ਗ਼ਦਰੀ ਬਾਬਿਆਂ ਦੀਆਂ ਤਸਵੀਰਾਂ ਵਿਖਾ ਕੇ ਜਾਣੂ ਕਰਵਾਇਆ ਗਿਆ।
ਇਸ ਪ੍ਰੋਗਰਾਮ ‘ਤੇ ਵਿਸ਼ੇਸ ਤੌਰ ਤੇ ਪਹੁੰਚੇ ਮਾਸਟਰ ਮਨੋਜ ਮਲਿਕ ਚੰਡੀਗੜ, ਕਹਾਣੀਕਾਰ ਸਰੂਪ ਸਿਆਲਵੀ, ਜਸਵੀਰ ਸਿੰਘ ਮਹਿਰਾ ਨੇ ਬੱਚਿਆਂ ਨਾਲ ਆਪਣੀਆਂ ਕਵਿਤਾਵਾਂ ਤੇ ਵਿਚਾਰ ਸਾਂਝੇ ਕੀਤੇ। ਇਸ ਉਪਰੰਤ ਬੱਚਿਆਂ ਤੋਂ ਗ਼ਦਰ ਅੰਦੋਲਨ ਅਤੇ ਗਦਰੀ ਬਾਬਿਆਂ ਦੇ ਜੀਵਨ ਤੇ ਗ਼ਦਰ ਅੰਦੋਲਨ ਨਾਲ ਸਬੰਧਿਤ ਅਹਿਮ ਘਟਨਾਵਾਂ ਬਾਰੇ ਕੁਇਜ਼ ਕੰਪੀਟੀਸ਼ਨ ਕਰਵਾਇਆ ਗਿਆ ਤੇ ਇਸ ਪਤੀਯੋਗਤਾ ਦੇ ਜੇਤੂ ਦਸ ਬੱਚਿਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰੇ ਹਾਜ਼ਰ ਬੱਚਿਆਂ ਨੂੰ ਹਰਵਿੰਦਰ ਸਿੰਘ ਹੁਸ਼ਿਆਰਪੁਰ ਵੱਲੋਂ ਬਾਲ ਪੈੱਨ ਵੰਡੇ ਗਏ ਅਤੇ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਗੋਰਾ ਹੁਸ਼ਿਆਰਪੁਰੀ ਵੱਲੋਂ ਪਹੁੰਚੇ ਬੁਲਾਰਿਆਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ ਗਿਆ।

