ਸੇਵਾ ਮੁਕਤ ਹੋਏ ਅਧਿਕਾਰੀਆਂ ਨੂੰ ਪੰਜਾਬ ਵਿੱਤੀ ਕਮਿਸ਼ਨਰਜ਼ ਸਕੱਤਰੇਤ ਐਸੋਸੀਏਸ਼ਨ ਵੱਲੋਂ ਵਿਦਾਇਗੀ ਪਾਰਟੀ ਦਾ ਆਯੋਜਨ
ਸ੍ਰੀਮਤੀ ਗੁਰਸ਼ਰਨ ਕੌਰ, ਅਧੀਨ ਸਕੱਤਰ ਮਾਲ ਅਤੇ ਸ੍ਰੀ ਸਤਬੀਰ ਸਿੰਘ ਮੋਤੀ, ਨਿੱਜੀ ਸਕੱਤਰ ਹੋਏ ਸੇਵਾ ਮੁਕਤ


ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਜਨਵਰੀ:
ਪੰਜਾਬ ਵਿੱਤੀ ਕਮਿਸ਼ਨਰਜ਼ ਸਕੱਤਰੇਤ ਐਸੋਸੀਏਸ਼ਨ ਵੱਲੋਂ ਵਿੱਤੀ ਕਮਿਸ਼ਨਰ ਸਕੱਤਰੇਤ ਵਿਖੇ ਸ਼੍ਰੀਮਤੀ ਗੁਰਸ਼ਰਨ ਕੌਰ, ਅਧੀਨ ਸਕੱਤਰ ਮਾਲ ਅਤੇ ਸ੍ਰੀ ਸਤਬੀਰ ਸਿੰਘ ਮੋਤੀ, ਨਿੱਜੀ ਸਕੱਤਰ ਦੀ ਸੇਵਾ-ਮੁਕਤੀ ਮੌਕੇ ਇੱਕ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਵਿਦਾਇਗੀ ਸਮਾਰੋਹ ਵਿੱਚ ਪੁੱਜੇ ਸਕੱਤਰੇਤ ਦੇ ਵੱਖ ਵੱਖ ਅਧਿਕਾਰੀਆਂ/ ਕਰਮਚਾਰੀਆਂ ਨੇ ਇਨ੍ਹਾਂ ਅਧਿਕਾਰੀਆਂ ਵੱਲੋਂ ਕੀਤੀ ਸ਼ਾਨਦਾਰ ਸੇਵਾ ਦੀ ਸ਼ਲਾਘਾ ਕੀਤੀ। ਐਸੋਸੀਏਸ਼ਨ ਵੱਲੋਂ ਸੇਵਾ-ਮੁਕਤ ਹੋ ਰਹੇ ਇਨ੍ਹਾਂ ਅਧਿਕਾਰੀਆਂ ਨੂੰ ਯਾਦ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰਪਾਲ ਰੂਪੀ ਅਤੇ ਕੁਲਵੰਤ ਸਿੰਘ ਨੇ ਸ਼੍ਰੀਮਤੀ ਜਸਵੰਤ ਕੌਰ ਨੂੰ ਨਿੱਜੀ ਸਕੱਤਰ, ਸ਼੍ਰੀਮਤੀ ਗੁਰਜੀਤ ਕੋਰ ਨੂੰ ਸੁਪਰਡੰਟ ਗਰੇਡ-1 ਅਤੇ ਸ੍ਰੀ ਕੁਲਦੀਪ ਸਿੰਘ ਸਿਆਣ ਨੂੰ ਬਤੌਰ ਅਧੀਨ ਸਕੱਤਰ ਪਰਮੋਟ ਹੋਣ ‘ਤੇ ਵਧਾਈ ਦਿੰਦਿਆਂ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਮੌਕੇ ਵਿੱਤੀ ਕਮਿਸ਼ਨਰ ਸਕੱਤਰੇਤ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

