ਪੰਜਾਬ ਸਿਵਲ ਸਕੱਤਰੇਤ ਦੇ ਨਿੱਜੀ ਅਮਲਾ ਕਾਡਰ ਵਿੱਚ ਹੋਈਆਂ ਤਰੱਕੀਆਂ – ਸ਼੍ਰੀਮਤੀ ਅਨੀਤਾ ਅਤੇ ਸ਼੍ਰੀਮਤੀ ਸੁਖਵਿੰਦਰ ਕੌਰ ਬਣੀਆਂ ਨਿੱਜੀ ਸਹਾਇਕ-ਮਲਕੀਤ ਸਿੰਘ ਔਜਲਾ
ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਦੇ ਮੈਂਬਰ ਅਧਿਕਾਰੀਆਂ/ ਕਰਮਚਾਰੀਆਂ ਵੱਲੋਂ ਦਿੱਤੀਆਂ ਗਈਆਂ ਵਧਾਈਆਂ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 3 ਜਨਵਰੀ:
ਪੰਜਾਬ ਸਿਵਲ ਸਕੱਤਰੇਤ ਵੱਲੋਂ ਅੱਜ ਨਿੱਜੀ ਅਮਲਾ ਕਾਡਰ ਵਿੱਚ ਦੋ ਕਰਮਚਾਰਨਾਂ ਦੀਆਂ ਤਰੱਕੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਹਨਾਂ ਵਿੱਚ ਸ੍ਰੀਮਤੀ ਅਨੀਤਾ ਪੁੱਤਰੀ ਸ੍ਰੀ ਹੁਕਮ ਚੰਦ ਅਤੇ ਸ੍ਰੀਮਤੀ ਸੁਖਵਿੰਦਰ ਕੌਰ ਪੁੱਤਰੀ ਸ੍ਰੀ ਬਲਬੀਰ ਸਿੰਘ ਨੂੰ ਸੀਨੀਅਰ ਸਕੇਲ ਸਟੈਨੋਗ੍ਰਾਫਰ ਤੋਂ ਲੈੱਵਲ 12 ਦੇ ਪੇਅ ਸਕੇਲ ਵਿੱਚ ਬਤੌਰ ਨਿੱਜੀ ਸਹਾਇਕ ਪਦ-ਉਨਤ ਕੀਤਾ ਗਿਆ। ਪਦ-ਉਨਤ ਹੋਣ ਵਾਲ਼ੀਆਂ ਇਹਨਾਂ ਕਰਮਚਾਰਨਾਂ ਦੀਆਂ ਪੋਸਟਿੰਗਾਂ ਦੇ ਹੁਕਮ ਸਕੱਤਰੇਤ ਪ੍ਰਸ਼ਾਸ਼ਨ ਵੱਲੋਂ ਬਾਅਦ ਵਿੱਚ ਜਾਰੀ ਕੀਤੇ ਜਾਣਗੇ। ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਵੱਲੋਂ ਪਦ-ਉਨਤੀਆਂ ਕਰਨ ਲਈ ਸਕੱਤਰੇਤ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ ਗਿਆ ਅਤੇ ਪਦ-ਉਨਤ ਹੋਣ ਵਾਲੇ ਕਰਮਚਾਰੀਆਂ ਨੂੰ ਵਧਾਈ ਦਿੱਤੀ।
ਪਦ-ਉਨਤ ਹੋਈਆਂ ਇਹਨਾਂ ਕਰਮਚਾਰਨਾਂ ਨੁੰ ਵਧਾਈ ਦੇਣ ਵਾਲਿਆਂ ਵਿੱਚ ਸੁਦੇਸ਼ ਕੁਮਾਰੀ, ਜਸਬੀਰ ਕੌਰ, ਗੁਰਚਰਨ ਸਿੰਘ, ਬਲਜਿੰਦਰ ਕੌਰ, ਰਵਜੀਤ ਕੌਰ, ਉਰਮਿਲਾ ਦੇਵੀ, ਤਰਸੇਮ ਸਿੰਘ, ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ ਕੈਂਥ, ਭੁਪਿੰਦਰ ਸਿੰਘ, ਮੀਨਾਕਸ਼ੀ ਕੌਸ਼ਲ, ਬਲਜਿੰਦਰ ਸਿੰਘ, ਰਮਨ ਸ਼ਰਮਾਂ, ਸੇਵਕ ਸਿੰਘ, ਨਿਰਮਲ ਸਿੰਘ, ਕੇ.ਐਲ.ਨਫਰੀ, ਵੀਨਾ ਰਾਣੀ, ਸੁਖਵਿੰਦਰ ਕੌਰ, ਪਰਮਜੀਤ ਸਿੰਘ, ਹਰਜੀਤ ਕੌਰ, ਭੁਪਿੰਦਰ ਸੰਧੂ, ਬਲਵੀਰ ਸਿੰਘ, ਸਤਬੀਰ ਕੌਰ, ਮਹਿੰਦਰ ਪਾਲ, ਕੁਲਦੀਪ ਚੰਦ, ਸੁਰਿੰਦਰ ਕੁਮਾਰ, ਹਰਮਿੰਦਰ ਸਿੰਘ ਖੁਰਮੀ, ਜਰਨੈਲ ਸਿੰਘ, ਕਰਤਾਰ ਛੀਨਾ, ਸੁਮਨ ਧੀਰ ਮਰਵਾਹਾ, ਮਨਮੋਹਨ ਕੌਰ, ਸੁਖਦੇਵ ਸਿੰਘ, ਪੂਨਮ ਸ਼ਰਮਾਂ, ਰਕੇਸ਼ ਛਤਵਾਲ, ਰੰਜਨ ਬਾਲਾ, ਕਰਮਜੀਤ ਕੌਰ, ਜਸਪਾਲ ਸਿੰਘ ਬੇਗੜਾ, ਹਰਵਿੰਦਰ ਸਿੰਘ, ਰਵਿੰਦਰ ਕੁਮਾਰ, ਹਰਦੇਵ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਸਰਬਜੀਤ ਕੌਰ, ਨਰਿੰਦਰ ਸਿੰਘ, ਕੌਤਕ ਹਰੀ, ਅਰਵਿੰਦ ਭਾਟੀਆ, ਰੀਤੂ ਸਚਦੇਵਾ, ਮਨਜੀਤ ਕੌਰ, ਗੁਰਮੀਤ ਸਿੰਘ, ਰਮਨ ਰਾਣੀ, ਭੁਪਿੰਦਰ ਕੁਮਾਰ ਸਰਪਾਲ, ਮਨਜੀਤ ਸਿੰਘ, ਸੁਖਬੀਰ ਸਿੰਘ, ਸੁਨੀਤਾ ਵਿਰਦੀ, ਕੀਮਤੀ ਲਾਲ, ਕੁਲਵੰਤ ਸਿੰਘ, ਹਰਭਜਨ ਸਿੰਘ, ਰਾਜਿੰਦਰ ਕੌਰ ਧਨੋਆ, ਹਰਪ੍ਰੀਤ ਬਲੱਗਣ, ਜਸਮਿੰਦਰ ਸਿੰਘ, ਜਸਵਿੰਦਰ ਕੌਰ, ਨੀਰਜ, ਮਮਤਾ ਰਾਣੀ, ਨੀਲਮ ਰਾਣੀ, ਕੁਲਦੀਪ ਕੌਰ, ਸੁਨੀਤਾ ਰਾਣੀ, ਜਸਵੀਰ ਸਿੰਘ, ਗੁਰਵਿੰਦਰ ਕੌਰ, ਪ੍ਰਵੀਨ ਲਤਾ ਅਰੋੜਾ, ਗੁਰਮੀਤ ਕੌਰ, ਪ੍ਰਵੀਨ ਗਰਗ ਆਦਿ ਸ਼ਾਮਿਲ ਹੋਏ।