www.sursaanjh.com > News > ਨਹੀਂ ਰਹੇ ਕੁੱਤਿਆਂ ਵਾਲ਼ੇ ਸਰਦਾਰ ਨਾਵਲ ਦੇ ਲੇਖਕ – ਨਾਵਲਕਾਰ ਬੂਟਾ ਸਿੰਘ ਸ਼ਾਦ

ਨਹੀਂ ਰਹੇ ਕੁੱਤਿਆਂ ਵਾਲ਼ੇ ਸਰਦਾਰ ਨਾਵਲ ਦੇ ਲੇਖਕ – ਨਾਵਲਕਾਰ ਬੂਟਾ ਸਿੰਘ ਸ਼ਾਦ

ਨਹੀਂ ਰਹੇ ਕੁੱਤਿਆਂ ਵਾਲ਼ੇ ਸਰਦਾਰ ਨਾਵਲ ਦੇ ਲੇਖਕ – ਨਾਵਲਕਾਰ ਬੂਟਾ ਸਿੰਘ ਸ਼ਾਦ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 3 ਮਈ:

ਕੋਈ ਵਕਤ ਸੀ ਜਦੋਂ ਪੰਜਾਬੀ ਜ਼ੁਬਾਨ ਨਾਲ਼ ਮੋਹ ਰੱਖਣ ਵਾਲ਼ਾ ਹਰ ਬਹੁਤਾ ਪਾਠਕ ਵਰਗ ਨਾਵਲਕਾਰ ਬੂਟਾ ਸਿੰਘ ਸ਼ਾਦ ਦੇ ਨਾਮ ਤੋਂ ਭਲੀ-ਭਾਂਤ ਵਾਕਫ ਹੁੰਦਾ ਸੀ। ਪੰਜਾਬੀ ਦਾ ਇਹ ਨਾਵਲਕਾਰ ਤੇ ਫਿਲਮਕਾਰ ਅੱਜ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਿਆ ਹੈ।

ਬੂਟਾ ਸਿੰਘ ਸ਼ਾਦ ਨੇ ਕੁੱਤਿਆਂ ਵਾਲ਼ੇ ਸਰਦਾਰ, ਬੰਜਰ ਧਰਤੀ ਟਹਿਕਦਾ ਫੁੱਲ, ਰੋਹੀ ਬੀਆਬਾਨ, ਅੱਧੀ ਰਾਤ ਪਹਿਰ ਦਾ ਤੜਕਾ, ਲਾਲੀ, ਧਰਤੀ ਧੱਕ ਸਿੰਘ ਸਮੇਤ ਲਗਭਗ ਦੋ ਦਰਜਨ ਦੇ ਕਰੀਬ ਨਾਵਲ ਲਿਖੇ। ਇਨ੍ਹਾਂ ਨਾਵਲਾਂ ਦੀ ਰਚਨਾ ਕਰਕੇ ਬੂਟਾ ਸਿੰਘ ਸ਼ਾਦ ਨੇ ਆਪਣਾ ਇੱਕ ਵਿਸ਼ੇਸ਼ ਪਾਠਕ ਵਰਗ ਪੈਦਾ ਕਰ ਲਿਆ ਸੀ। ਨਾਵਲਾਂ ਦੇ ਨਾਲ਼ ਨਾਲ਼ ਉਨ੍ਹਾਂ ਕੁਝ ਕਹਾਣੀਆਂ ਵੀ ਲਿਖੀਆਂ, ਜਿਨ੍ਹਾਂ ਵਿੱਚੋਂ ਮੋਰਨੀ ਕਹਾਣੀ ਕਾਫੀ ਚਰਚਿਤ ਰਹੀ। ਇਹ ਤੱਥ ਵੀ ਵਰਨਣਯੋਗ ਹੈ ਕਿ ਸਾਹਿਤਕ ਹਲਕਿਆਂ ਵਿੱਚ ਬੂਟਾ ਸਿੰਘ ਸ਼ਾਦ ਦੀਆਂ ਰਚਨਾਵਾਂ ਨੂੰ ਬਹੁਤੀ ਮਾਨਤਾ ਨਹੀਂ ਮਿਲ਼ੀ। ਇਸ ਦੇ ਬਾਵਜੂਦ ਉਸ ਦਾ ਪਾਠਕ ਵਰਗ ਵਸੀਹ ਸੀ।

ਨਾਵਲਾਂ ਦੇ ਨਾਲ਼ ਨਾਲ਼ ਬੂਟਾ ਸਿੰਘ ਸ਼ਾਦ ਨੇ ਫਿਲਮਾਂ ਦੇ ਨਿਰਮਾਣ ਵਿੱਚ ਵੀ ਹੱਥ ਅਜ਼ਮਾਇਆ ਅਤੇ ਬਣਦਾ ਮਾਣ-ਸਨਮਾਨ ਵੀ ਪ੍ਰਾਪਤ ਕੀਤਾ। ਭਲੇ ਵੇਲ਼ਿਆਂ ਵਿੱਚ ਬੱਸ ਸਟੈਂਡਾਂ ਦੀਆਂ ਸਟਾਲਾਂ ਤੇ ਬੂਟਾ ਸਿੰਘ ਸ਼ਾਦ ਦੇ ਨਾਵਲ ਆਮ ਵੇਖੇ ਅਤੇ ਖਰੀਦੇ ਜਾਂਦੇ ਸਨ। ਜ਼ਿਕਰਯੋਗ ਹੈ ਕਿ ਬੂਟਾ ਸਿੰਘ ਸ਼ਾਦ 85 ਸਾਲਾਂ ਦੇ ਸਨ ਅਤੇ ਕੁਝ ਸਮਾਂ ਬਿਮਾਰ ਰਹਿਣ ਪਿੱਛੋਂ ਅਲਵਿਦਾ ਆਖ ਗਏ।  

 

Leave a Reply

Your email address will not be published. Required fields are marked *