ਸਾਹਿਤ ਵਿਗਿਆਨ ਕੇਂਦਰ ਵਲੋਂ ਬਸੰਤ ਰੁੱਤ ਕਵੀ-ਦਰਬਾਰ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਫਰਵਰੀ:
ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਡਾ: ਮੇਹਰ ਮਾਣਕ ਦੀ ਪ੍ਰਧਾਨਗੀ ਹੇਠ ਹੋਈ। ਮੁਖ ਮਹਿਮਾਨ ਦੇ ਤੌਰ ਤੇ ਪ੍ਰਸਿੱਧ ਕਵਿਤਰੀ ਸ੍ਰੀਮਤੀ ਸੁਰਜੀਤ ਕੌਰ ਬੈਂਸ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਵਲੋਂ ਬਸੰਤ ਰੁੱਤ ਬਾਰੇ ਸ਼ਬਦ ਗਾਉਣ ਨਾਲ ਹੋਈ। ਡਾ, ਮਨਜੀਤ ਸਿੰਘ ਮਝੈਲ ਅਤੇ ਰਾਜਵਿੰਦਰ ਸਿੰਘ ਗੱਡੂ ਵਲੋਂ ਕਿਸਾਨੀ ਨਾਲ ਜੁੜੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।
ਦਰਸ਼ਨ ਤਿਊਣਾ, ਬਲਵਿੰਦਰ ਸਿੰਘ ਢਿੱਲੋਂ, ਧਿਆਨ ਸਿੰਘ ਕਾਹਲੋਂ, ਸੁਖਵੀਰ ਸਿੰਘ, ਦਵਿੰਦਰ ਕੌਰ ਢਿਲੋਂ ਨੇ ਗੀਤਾਂ ਰਾਹੀਂ ਬਸੰਤ ਰੁੱਤ ਬਾਰੇ ਵਿਖਿਆਨ ਕੀਤਾ।ਗੁਰਦਰਸ਼ਨ ਸਿੰਘ ਮਾਵੀ, ਨਰਿੰਦਰ ਕੌਰ ਲੌਂਗੀਆ, ਤੇਜਾ ਸਿੰਘ ਥੂਹਾ, ਬਹਾਦਰ ਸਿੰਘ ਗੋਸਲ, ਜਸਪਾਲ ਸਿੰਘ ਕੰਵਲ, ਸਾਗਰ ਸਿੰਘ ਭੂਰੀਆ ਨੇ ਕਵਿਤਾਵਾਂ ਰਾਹੀਂ ਬਸੰਤ ਰੁੱਤ ਦੇ ਗੁਣ ਗਾਏ। ਗੁਰਦਾਸ ਸਿੰਘ ਦਾਸ, ਸੁਰਿੰਦਰ ਕੌਰ ਬਾੜਾ, ਮਲਕੀਤ ਨਾਗਰਾ, ਗੁਰਦੇਵ ਕੌਰ ਪਾਲ, ਰਤਨ ਬਾਬਕਵਾਲਾ ਨੇ ਸਮਾਜਿਕ ਸਰੋਕਾਰ ਵਾਲੇ ਗੀਤ ਸੁਣਾਏ। ਚਰਨਜੀਤ ਕਲੇਰ, ਨੀਲਮ ਨਾਰੰਗ ਨੇ ਹਿੰਦੀ ਰੰਗ ਦੀਆਂ ਕਵਿਤਾਵਾਂ ਨਾਲ ਰੰਗ ਬੰਨ੍ਹਿਆ। ਪ੍ਰਿੰਸੀਪਲ ੳ ਪੀ ਵਰਮਾ, ਗੁਰਨਾਮ ਕੰਵਰ, ਬਲਵਿੰਦਰ ਚਾਹਲ, ਸਾਹਿਬਜੀਤ ਸਿੰਘ, ਬਾਬੂ ਰਾਮ ਦੀਵਾਨਾ, ਭੁਪਿੰਦਰ ਬੇਕਸ ਨੇ ਕਵਿਤਾਵਾਂ, ਗਜਲਾਂ ਦੁਆਰਾ ਸਮਾਜਿਕ ਤਾਣੇ-ਬਾਣੇ ਦੀ ਗੱਲ ਕੀਤੀ।
ਮੁੱਖ ਮਹਿਮਾਨ ਸੁਰਜੀਤ ਬੈਂਸ ਨੇ ਕਿਹਾ ਕਿ ਅੱਜ ਰੂਹ ਦੀਆਂ ਗੱਲਾਂ ਹੋਈਆਂ ਹਨ ਜੋ ਸਤਿ-ਸੰਗ ਕਰਨ ਵਾਂਗ ਹੈ। ਪ੍ਰਧਾਨਗੀ ਭਾਸ਼ਨ ਵਿਚ ਡਾ. ਮਾਣਕ ਨੇ ਕਿਹਾ ਕਿ ਪਿੰਡ ਅਤੇ ਸ਼ਹਿਰ, ਸੁਭਾਅ ਪੱਖੋਂ ਬੜੀ ਛੇਤੀ ਨਾਲ ਬਦਲ ਰਹੇ ਹਨ। ਨਵੀਂ ਤਕਨੀਕ ਨੇ ਗਿਆਨ ਅਤੇ ਸਾਹਿਤ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਅਸਲੀ ਸਾਹਿਤਕਾਰ ਨੇ ਲੋਕਾਂ ਦਾ ਪੱਖ ਪੂਰਨਾ ਹੁੰਦਾ ਹੈ। ਡਾ. ਪਤੰਗ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੁੱਤਾਂ ਦਾ ਜੀਵ-ਜੰਤੂਆਂ ਉਤੇ ਗਹਿਰਾ ਪ੍ਰਭਾਵ ਪੈਂਦਾ ਹੈ।ਬਸੰਤ ਰੁੱਤ ਸਭ ਪ੍ਰਾਣੀਆਂ ਨੂੰ ਚੰਗੀ ਲੱਗਦੀ ਹੈ। ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬੜੀ ਖੂਬਸੂਰਤੀ ਨਾਲ ਕੀਤਾ। ਇਸ ਮੌਕੇ ਊਸ਼ਾ ਕੰਵਰ, ਡਾ. ਨਵਨੀਤ ਕੌਰ, ਰੀਨਾ, ਦਮਨਜੀਤ, ਅਜਾਇਬ ਔਜਲਾ, ਭੁਪਿੰਦਰ ਸਿੰਘ ਹੀਰਾ, ਪ੍ਰਮਿੰਦਰ ਸਿੰਘ ਮਦਾਨ, ਹਰਜੀਤ ਸਿੰਘ ਅਤੇ ਪ੍ਰਲਾਦ ਸਿੰਘ ਹਾਜ਼ਰ ਸਨ।
ਦਵਿੰਦਰ ਕੌਰ ਢਿੱਲੋਂ ( ਜਨ: ਸਕਤੱਰ), ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਫੋਨ : 98765 79761