ਉੱਪਰੋਂ ਮੌਸਮ ਦੀ ਕਰੋਪੀ, ਸਰਕਾਰ ਤੇ ਪ੍ਰਸ਼ਾਸਨ ਦੀ ਢਿੱਲ ਮੱਠ ਨੇ ਕਿਸਾਨਾਂ, ਮਜ਼ਦੂਰਾਂ ਤੇ ਆੜਤੀਆਂ ਦੇ ਸ਼ਾਹ ਸੂਤੇ – ਸੰਤਾ ਉਮੈਦਪੁਰੀ, ਬਿਕਰਮਜੀਤ ਖਾਲਸਾ, ਰਾਜੂ ਖੰਨਾ
ਮੰਡੀਗੌਬਿੰਦਗੜ ਅਨਾਜ਼ ਮੰਡੀ ਦਾ ਦੌਰਾ ਕਰਕੇ ਕਿਸਾਨਾਂ, ਮਜ਼ਦੂਰਾਂ ਤੇ ਆੜਤੀਆਂ ਦੀਆਂ ਸੁਣੀਆਂ ਸਮੱਸਿਆਂਵਾਂ
ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿੱਚ ਮੱਚੀ ਹਾਹਾਕਾਰ
ਮੰਡੀਗੌਬਿੰਦਗੜ (ਸੁਰ ਸਾਂਝ ਡਾਟ ਕਾਮ ਬਿਊਰੋ) ,29 ਅਪ੍ਰੈਲ:
ਮੌਸਮ ਦੀ ਕਰੋਪੀ ਅਨਾਜ ਮੰਡੀ ਵਿੱਚ ਕਣਕ ਲੈ ਕੇ ਆਏ ਕਿਸਾਨਾਂ ਨੂੰ ਜਿੱਥੇ ਸਤਾ ਰਹੀ ਹੈ, ਉਥੇ ਆਪ ਸਰਕਾਰ ਤੇ ਪ੍ਰਸ਼ਾਸਨ ਦੀ ਢਿੱਲ ਮੱਠ ਨੇ ਕਿਸਾਨਾਂ, ਮਜ਼ਦੂਰਾਂ ਤੇ ਆੜਤੀਆਂ ਦੇ ਸ਼ਾਹ ਸੂਤ ਕੇ ਰੱਖ ਦਿੱਤੇ ਹਨ। ਇਸ ਗੱਲ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਆਬਜ਼ਰਵਰ ਜਥੇਦਾਰ ਸੰਤਾ ਸਿੰਘ ਉਮੈਦਪੁਰੀ, ਲੋਕ ਸਭਾ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਅਨਾਜ ਮੰਡੀ ਮੰਡੀਗੌਬਿੰਦਗੜ ਦਾ ਦੌਰਾ ਕਰਕੇ ਕਿਸਾਨਾਂ, ਮਜ਼ਦੂਰਾਂ ਤੇ ਆੜਤੀਆਂ ਦੀਆਂ ਸਮੱਸਿਆਂਵਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਪਰੋਕਤ ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਦੀ ਕੋਈ ਵੀ ਅਜਿਹਾ ਦਾਣਾ ਮੰਡੀ ਨਹੀਂ, ਜਿਥੇ ਭਰੀਆਂ ਬੋਰੀਆਂ ਦੇ ਅੰਬਾਰ ਲੱਗੇ ਦਿਖਾਈ ਨਾ ਦੇਣ। ਇਸ ਸਮੇਂ ਮੰਡੀਆਂ ਵਿੱਚ ਇਹ ਹਾਲਾਤ ਹਨ ਕਿ ਥਾਂ ਨਾ ਹੋਣ ਕਾਰਨ ਕਿਸਾਨਾਂ ਨੂੰ ਕਣਕ ਦੀਆਂ ਭਰੀਆਂ ਟਰਾਲੀਆਂ ਘਰੇ ਖ਼ੜੇ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਰ ਸਰਕਾਰ ਨੇ ਪ੍ਰਸ਼ਾਸਨ ਦੇ ਕੰਨਖ ਤੱਕ ਜੂੰ ਨਹੀਂ ਸਰਕ ਰਹੀ। ਆਗੂਆਂ ਨੇ ਕਿਹਾ ਕਿ ਆਪ ਸਰਕਾਰ ਤੇ ਪ੍ਰਸ਼ਾਸਨ ਨੂੰ ਲਿਫਟਿੰਗ ਦੇ ਅਗਾਊਂ ਪ੍ਰਬੰਧ ਕਰਨੇ ਚਾਹੀਦੇ ਸਨ। ਪਰ ਜੋ ਇਹ ਨਹੀਂ ਕਰ ਪਾਏ, ਜਿਸ ਕਾਰਨ ਅੱਜ ਮੰਡੀਆਂ ਵਿੱਚ ਬੋਰੀਆਂ ਹੀ ਬੋਰੀਆਂ ਨਜ਼ਰ ਆ ਰਹੀਆਂ ਹਨ। ਰਾਜੂ ਖੰਨਾ ਨੇ ਕਿਹਾ ਖੁੱਲ੍ਹੇ ਅਸਮਾਨ ਹੇਠ ਕਣਕ ਦੀਆਂ ਭਰੀਆਂ ਪਈਆਂ ਬੋਰੀਆਂ ਜਿਥੇ ਆੜਤੀਆ ਤੇ ਮਜ਼ਦੂਰਾਂ ਲਈ ਸਿਰਦਰਦੀ ਹਨ। ਉਥੇ ਇਹਨਾਂ ਬੋਰੀਆਂ ਦਾ ਵਜ਼ਨ ਵੀ ਹਰ ਰੋਜ਼ ਘੱਟ ਰਿਹਾ ਹੈ, ਜਿਸ ਦਾ ਘਾਟਾ ਖ੍ਰੀਦ ਏਜੰਸੀਆਂ ਵੱਲੋਂ ਆੜਤੀਆਂ ਤੋਂ ਪੂਰੀਆ ਜਾ ਰਿਹਾ ਹੈ, ਜਦੋਂ ਕਿ ਲਿਫਟਿੰਗ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੈ। ਜੋ ਪ੍ਰੇਸਾਨੀ ਕਣਕ ਲੈ ਕਿ ਆਏ ਕਿਸਾਨਾਂ ਨੂੰ ਮੰਡੀਆਂ ਵਿੱਚ ਆ ਰਹੀ ਹੈ। ਉਸ ਦੀ ਸਿੱਧੇ ਤੌਰ ਤੇ ਜਿੰਮੇਵਾਰ ਸਰਕਾਰ ਤੇ ਪ੍ਰਸ਼ਾਸਨ ਹੈ।
ਉਪਰੋਕਤ ਆਗੂਆਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇੱਕ ਦੋ ਦਿਨਾਂ ਵਿੱਚ ਹਲਕਾ ਅਮਲੋਹ ਦੀਆਂ ਮੰਡੀਆਂ ਵਿੱਚੋਂ ਲਿਫਟਿੰਗ ਨਾ ਕਰਵਾਈ ਗਈ ਤਾ ਸ੍ਰੋਮਣੀ ਅਕਾਲੀ ਦਲ ਕਿਸਾਨਾਂ, ਮਜ਼ਦੂਰਾਂ ਤੇ ਆੜਤੀਆਂ ਦੇ ਹੱਕਾਂ ਤੇ ਪਹਿਰਾ ਦਿੰਦਾ ਹੋਇਆ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਸਘੰਰਸ਼ ਲਈ ਮਜਬੂਰ ਹੋਵੇਂਗਾ। ਅੱਜ ਦੇ ਇਸ ਦੌਰੇ ਸਮੇਂ ਸੂਬਾ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ, ਆੜ੍ਹਤੀਆਂ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਹਰਮਿੰਦਰ ਸਿੰਘ ਕੁੰਭੜਾ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਜਰਨੈਲ ਸਿੰਘ ਮਾਜਰੀ, ਪ੍ਰਧਾਨ ਡਾ ਅਰੁਜਨ ਸਿੰਘ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਰਵਿੰਦਰਜੀਤ ਸਿੰਘ ਭੰਗੂ, ਯੂਥ ਆਗੂ ਸਤਨਾਮ ਸਿੰਘ ਡਡਹੇੜੀ, ਗੁਰਜੀਤ ਸਿੰਘ ਮੰਗਾ, ਗੁਰਜੀਤ ਸਿੰਘ ਕੋਟਲਾ, ਮੁਕੰਦ ਸਿੰਘ ਲੁਹਾਰਮਾਜਰਾ, ਗੁਰਜੀਤ ਸਿੰਘ ਬੱਬੂ ਤੇ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਤੇ ਆੜਤੀਏ ਮੌਜੂਦ ਸਨ।
ਫੋਟੋ ਕੈਪਸ਼ਨ: (1) ਅਨਾਜ਼ ਮੰਡੀ ਮੰਡੀਗੌਬਿੰਦਗੜ ਵਿਖੇ ਲਿਫਟਿੰਗ ਨਾ ਹੋਣ ਕਾਰਨ ਬੋਰੀਆਂ ਦੇ ਅੰਬਾਰ ਪੱਤਰਕਾਰਾਂ ਨੂੰ ਦਿਖਾਉਣ ਸਮੇਂ ਜਥੇਦਾਰ ਸੰਤਾਂ ਸਿੰਘ ਉਮੈਦਪੁਰ, ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਹੋਰ ਆਗੂ;
ਫੋਟੋ ਕੈਪਸ਼ਨ: (2) ਅਨਾਜ਼ ਮੰਡੀ ਮੰਡੀਗੌਬਿੰਦਗੜ ਵਿਖੇ ਦੌਰੇ ਸਮੇਂ ਕਿਸਾਨਾਂ ਦੀਆਂ ਸਮੱਸਿਆਂਵਾਂ ਸੁਣਨ ਸਮੇਂ ਜਥੇਦਾਰ ਸੰਤਾਂ ਸਿੰਘ ਉਮੈਦਪੁਰ, ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਹੋਰ।