ਉੱਘੀ ਲੇਖਿਕਾ ਡਾ. ਸਰਬਜੀਤ ਕੌਰ ਸੋਹਲ ਦੇ ਤਾਜ਼ਾਤਰੀਨ ਕਹਾਣੀ ਸੰਗ੍ਰਹਿ ਮੈਨੁੰ ਬੰਦਾ ਪਸੰਦ ਏ ਦਾ ਲੋਕ ਅਰਪਣ ਤੇ ਵਿਚਾਰ-ਚਰਚਾ ਅੱਜ 1 ਮਈ 2024 ਨੂੰ – ਬਲਕਾਰ ਸਿੱਧੂ
ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ਼ ਕਲਾ ਭਵਨ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ ਇਹ ਸਮਾਗਮ
ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ ਡਾ. ਰਵੇਲ ਸਿੰਘ, ਜਦਕਿ ਡਾ. ਅਮਰਜੀਤ ਸਿੰਘ ਗਰੇਵਾਲ਼ ਕਰਨਗੇ ਪ੍ਰਧਾਨਗੀ – ਭੁਪਿੰਦਰ ਮਲਿਕ
ਡਾ.ਪਰਵੀਨ ਸ਼ੇਰੋਂ ਵੱਲੋਂ ਪੜ੍ਹਿਆ ਜਾਵੇਗਾ ਮੁੱਖ ਪਰਚਾ ਅਤੇ ਡਾ. ਕੁਲਦੀਪ ਸਿੰਘ ਦੀਪ ਤੇ ਡਾ. ਅਮਰਜੀਤ ਸਿੰਘ ਛੇੜਨਗੇ ਚਰਚਾ
ਚੰਡੀਗੜ੍ਹ (ਸੁਰ ਸਾਂਝ ਟ ਕਾਮ ਬਿਊਰੋ), 29 ਅਪਰੈਲ:
ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ਼ ਉੱਘੀ ਲੇਖਿਕਾ ਡਾ. ਸਰਬਜੀਤ ਕੌਰ ਸੋਹਲ ਦੇ ਤਾਜ਼ਾਤਰੀਨ ਕਹਾਣੀ ਸੰਗ੍ਰਹਿ ਮੈਨੂੰ ਬੰਦਾ ਪਸੰਦ ਏ ਦਾ ਲੋਕ ਅਰਪਣ ਤੇ ਵਿਚਾਰ-ਚਰਚਾ ਅੱਜ 1 ਮਈ 2024 ਨੂੰ ਸਵੇਰੇ 10.30 ਵਜੇ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਰਵੇਲ ਸਿੰਘ ਸ਼ਾਮਿਲ ਹੋ ਰਹੇ ਹਨ, ਜਦਕਿ ਡਾ. ਅਮਰਜੀਤ ਸਿੰਘ ਗਰੇਵਾਲ਼ ਸਮਾਗਮ ਦੀ ਪ੍ਰਧਾਨਗੀ ਕਰਨਗੇ। ਡਾ. ਪ੍ਰਵੀਨ ਸ਼ੇਰੋਂ ਵੱਲੋਂ ਮੁੱਖ ਪਰਚਾ ਪੜ੍ਹਿਆ ਜਾਵੇਗਾ ਅਤੇ ਇਸ ਕਹਾਣੀ ਸੰਗ੍ਰਹਿ ਵਿੱਚਲੀਆਂ ਕਹਾਣੀਆਂ ਬਾਰੇ ਡਾ. ਕੁਲਦੀਪ ਸਿੰਘ ਦੀਪ ਤੇ ਡਾ. ਅਮਰਜੀਤ ਸਿੰਘ ਚਰਚਾ ਛੇੜਨਗੇ।
ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਜਨਰਲ ਸਕੱਤਰ ਭੁਪਿੰਦਰ ਮਲਿਕ ਵੱਲੋਂ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।