www.sursaanjh.com > ਚੰਡੀਗੜ੍ਹ/ਹਰਿਆਣਾ > ਦਿਨ ਦਿਹਾੜੇ ਦੁਕਾਨ ਵਿੱਚ ਚੋਰੀ, ਚੋਰ ਜਾਂਦੇ ਹੋਏ ਦੁਕਾਨ ਦਾ ਸ਼ਟਰ ਵੀ ਪੁੱਟ ਕੇ ਨਾਲ ਲਏ ਗਏ

ਦਿਨ ਦਿਹਾੜੇ ਦੁਕਾਨ ਵਿੱਚ ਚੋਰੀ, ਚੋਰ ਜਾਂਦੇ ਹੋਏ ਦੁਕਾਨ ਦਾ ਸ਼ਟਰ ਵੀ ਪੁੱਟ ਕੇ ਨਾਲ ਲਏ ਗਏ

ਦਿਨ ਦਿਹਾੜੇ ਦੁਕਾਨ ਵਿੱਚ ਚੋਰੀ, ਚੋਰ ਜਾਂਦੇ ਹੋਏ ਦੁਕਾਨ ਦਾ ਸ਼ਟਰ ਵੀ ਪੁੱਟ ਕੇ ਨਾਲ ਲਏ ਗਏ
ਅਮਲੋਹ, 30 ਅਪ੍ਰੈਲ (ਰਿਸ਼ੂ ਗੋਇਲ-ਸੁਰ ਸਾਂਝ ਡਾਟ ਕਾਮ ਬਿਊਰੋ):
ਸ਼ਹਿਰ ਅਮਲੋਹ ਦੇ ਢੋਲਾਂ ਵਾਲ਼ਾ ਚੌਂਕ ਵਿੱਚ ਸਥਿਤ ਇੱਕ ਦੁਕਾਨ ਵਿੱਚ ਦਿਨ ਦਿਹਾੜੇ ਵੱਡੀ ਚੋਰੀਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਮੌਕੇ ਦੁਕਾਨਦਾਰ ਵਿਨੋਦ ਕੁਮਾਰ ਵਾਸੀ ਅਮਲੋਹ ਨੇ ਦੱਸਿਆ ਕਿ ਉਹ ਮੇਨ ਬਜ਼ਾਰ ਅਮਲੋਹ ਵਿਖੇ ਖੇਤੀਬਾੜੀ ਦੇ ਸਮਾਨ ਦਾ ਕੰਮ ਕਰਦੇ ਹਨ, ਜਿਨ੍ਹਾਂ ਦੀ ਢੋਲਾਂ ਵਾਲ਼ਾ ਚੌਂਕ ਅਮਲੋਹ ਵਿਖੇ ਖੰਨਾ ਰੋਡ ਤੇ ਇੱਕ ਦੁਕਾਨ ਹੈ, ਜਿੱਥੇ ਕਿ ਦੁਕਾਨ ਦਾ ਵਾਧੂ ਸਮਾਨ ਤੇ ਹੋਰ ਜ਼ਰੂਰੀ ਆਈਟਮਾਂ ਸਟੋਰ ਕੀਤੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰ 3 ਵਜੇ ਉਨ੍ਹਾਂ ਦੇ ਗੁਆਂਢੀ ਵਿਪਨ ਕੁਮਾਰ ਕੁੱਕੂ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ, ਜਿੱਥੇ ਕਿ ਸਾਰਾ ਸਮਾਨ ਖਿੱਲਰਿਆ ਪਿਆ ਹੈ ਅਤੇ ਚੋਰ ਜਾਂਦੇ ਹੋਏ ਦੁਕਾਨ ਦਾ ਸ਼ਟਰ ਵੀ ਪੁੱਟ ਕੇ ਆਪਣੇ ਨਾਲ਼ ਲੈ ਗਏ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਚੋਰੀ ਦੀ ਘਟਨਾ ਦਾ ਉਸ ਸਮੇਂ ਪਤਾ ਲੱਗਾ, ਜਦੋਂ ਚਿੱਟੇ ਰੰਗ ਦੀ ਸਕੂਟਰੀ ‘ਤੇ ਸਵਾਰ 2 ਨੌਜਵਾਨ ਸਕੂਟਰੀ ‘ਤੇ ਸ਼ਟਰ ਲੱਦ ਕੇ ਢੋਲਾਂ ਵਾਲ਼ਾ ਚੌਂਕ ਵੱਲ ਜਾਣ ਲੱਗੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਚੋਰੀ ਕਰਨ ਵਾਲ਼ੇ ਨੌਜਵਾਨ ਵਾਰਡ ਨੰਬਰ 2 ਦੇ ਵਾਸੀ ਹਨ, ਜਿਨ੍ਹਾਂ ਵਿੱਚੋਂ  ਇੱਕ ਦੀ ਪਛਾਣ ਮਨਪ੍ਰੀਤ ਸਿੰਘ ਮਨੀ ਵਜੋਂ ਹੋਈ ਹੈ ਜੋ ਕਿ ਅਕਸਰ ਪਹਿਲਾਂ ਵੀ ਚੋਰੀ ਦੀਆਂ ਕਈ ਵਾਰਦਾਤਾਂ ਕਰ ਚੁੱਕੇ ਹਨ।
ਇਸ ਮੌਕੇ ਜਦੋਂ ਉਕਤ ਪੀੜਤ ਦੁਕਾਨਦਾਰ ਵਲੋਂ ਆਪਣੀ ਦੁਕਾਨ ਵਿੱਚ ਜਾ ਕੇ ਦੇਖਿਆ ਗਿਆ ਤਾਂ ਦੁਕਾਨ ਵਿੱਚ ਪਈਆਂ ਕਈ ਚੀਜ਼ਾਂ ਤੇ ਸ਼ਟਰ ਗਾਇਬ ਸੀ ਅਤੇ ਸਾਰੀ ਦੁਕਾਨ ਦਾ ਸਮਾਨ ਇਧਰ-ਉਧਰ ਖਿਲਾਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਤੁਰੰਤ ਇਸ ਘਟਨਾ ਦੀ ਸੂਚਨਾ ਡੀ.ਐਸ.ਪੀ. ਅਮਲੋਹ ਤੇ ਥਾਣਾ ਅਮਲੋਹ ਦੇ ਮੁਖੀ ਨੂੰ ਲਿਖਤੀ ਤੌਰ ਤੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਘਟਨਾ ਸਥਾਨ ਦਾ ਦੌਰਾ ਕਰਕੇ ਚੋਰਾਂ ਨੂੰ ਜਲਦ ਕਾਬੂ ਕਰਕੇ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਇਸ ਮੌਕੇ ਡੀ.ਐਸ.ਪੀ ਅਮਲੋਹ ਰਜੇਸ਼ ਛਿੱਬਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਜਲਦ ਚੋਰਾਂ ਨੂੰ ਕਾਬੂ ਕਰਕੇ ਕਾਰਵਾਈ ਕੀਤੀ ਜਾਵੇਗੀ। ਥਾਣਾ ਅਮਲੋਹ ਦੇ ਮੁੱਖੀ ਅ੍ਰੰਮਿਤਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਤੁਰੰਤ ਘਟਨਾ ਸਥਾਨ ਤੇ ਪੁਲਿਸ ਪਾਰਟੀ ਭੇਜ ਦਿੱਤੀ ਗਈ ਹੈ ਅਤੇ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਦੱਸਿਆ ਕਿ ਉਨ੍ਹਾਂ ਵਲੋਂ ਤੁਰੰਤ ਇਸ ਘਟਨਾ ਪ੍ਰਤੀ ਕਾਨੂੰਨੀ ਕਾਰਵਾਈ ਜਾਵੇਗੀ।
ਫੋਟੋ :- ਫੋਲਾ ਵਾਲਾਂ ਚੌਂਕ ਵਿੱਚ ਸਥਿਤ ਦੁਕਾਨ ਦੇ ਟੁੱਟੇ ਸਟਰ ਤੇ ਖਿਲਰੇ ਸਮਾਨ ਦਾ ਦ੍ਰਿਸ਼।

Leave a Reply

Your email address will not be published. Required fields are marked *