Breaking
www.sursaanjh.com > Articles by: SURJIT SINGH

SURJIT SINGH

ਪੰਜਾਬੀ ਨੂੰ ਪਹਿਲੀ, ਪ੍ਰਸ਼ਾਸਕੀ ਅਤੇ ਦਫ਼ਤਰੀ ਕੰਮਕਾਰ ਦੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਕੌਮਾਂਤਰੀ ਮਾਂ-ਬੋਲੀ ਦਿਵਸ ਮੌਕੇ ਰੋਸ ਧਰਨਾ 21 ਫਰਵਰੀ ਨੂੰ – ਦੀਪਕ ਸ਼ਰਮਾ ਚਨਾਰਥਲ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 20 ਫਰਵਰੀ: ਪੰਜਾਬੀ ਲੇਖਕ ਸਭਾ ਰਜਿ. ਚੰਡੀਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਮਲਿਕ ਵੱਲੋਂ ਪੁਰਜ਼ੋਰ ਅਪੀਲ ਕੀਤੀ ਗਈ ਕਿ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਚੰਡੀਗੜ੍ਹ ਵਿੱਚ ਪੰਜਾਬੀ ਨੂੰ ਪਹਿਲੀ, ਪ੍ਰਸ਼ਾਸਕੀ ਅਤੇ ਦਫ਼ਤਰੀ ਕੰਮਕਾਰ ਦੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਕੌਮਾਂਤਰੀ ਮਾਂ-ਬੋਲੀ ਦਿਵਸ ਮੌਕੇ ਮਿਤੀ 21 ਫਰਵਰੀ, 2025, ਦਿਨ ਸ਼ੁੱਕਰਵਾਰ, ਸਮਾਂ ਸਵੇਰੇ 10.00 ਵਜੇ ਤੋਂ ਲੈ ਕੇ 1 ਵਜੇ ਤੱਕ ਸੈਕਟਰ 17 ਦੇ ਪੁਲ ਦੇ ਹੇਠਾਂ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ…

Read More

ਜ਼ਿਲ੍ਹਾ ਪ੍ਰਧਾਨ ਜੀਤੀ ਪਡਿਆਲ਼ਾ ਨੇ ਕੀਤੀ ਖਿਡਾਰੀਆਂ ਨਾਲ਼ ਮੁਲਾਕਾਤ

ਚੰਡੀਗੜ੍ਹ 20 ਫਰਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ): ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਵੱਲੋਂ ਹਲਕੇ ਦੇ ਖਿਡਾਰੀਆਂ ਨਾਲ ਲਗਾਤਾਰ ਮਿਲਣ-ਜੁਲਣ ਦੀ ਪਰੰਪਰਾ ਨਿਭਾਈ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਉਨ੍ਹਾਂ ਪਿੰਡ ਕੁੱਬਾਹੇੜੀ ਦੇ ਖੇਡ ਗਰਾਊਂਡ ਵਿੱਚ ਪਹੁੰਚ ਕੇ ਫੁੱਟਬਾਲ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਤੇ…

Read More

ਸਾਹਿਤ ਸਭਾ ਸਮਰਾਲਾ ਵੱਲੋਂ ਕਹਾਣੀਕਾਰ ਕਿਰਪਾਲ ਕਜ਼ਾਕ ਨੂੰ ਸਾਹਿਤ ਪ੍ਰਤੀ ਕੀਤੀ ਘਾਲਣਾ ਬਦਲੇ ਦਿੱਤਾ ਗਿਆ ਪਹਿਲਾ ਸੁਖਜੀਤ ਯਾਦਗਾਰੀ ਐਵਾਰਡ

ਅਮਿੱਟ ਯਾਦਾਂ ਛੱਡ ਗਿਆ ‘ਪਹਿਲਾ ਕਹਾਣੀਕਾਰ ਸੁਖਜੀਤ ਯਾਦਗਾਰੀ ਐਵਾਰਡ’ ਸਮਾਗਮ ਸਮਰਾਲਾ (ਸੁਰ ਸਾਂਝ ਡਾਟ ਕਾਮ ਬਿਊਰੋ), 18 ਫਰਵਰੀ: ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਸਭਾ ਦੇ ਬਾਨੀ ਚੇਅਰਮੈਨ ਕਹਾਣੀਕਾਰ ਸੁਖਜੀਤ ਯਾਦਗਾਰੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਸਰਵਸ੍ਰੀ ਐਡਵੋਕੇਟ ਨਰਿੰਦਰ ਸ਼ਰਮਾ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਰਿੰਦਰ ਕੁਮਾਰ ਦਵੇਸ਼ਵਰ, ਜੰਗ ਬਹਾਦਰ ਗੋਇਲ, ਡਾ. ਗੁਰਨਾਮ…

Read More

ਮੁੱਖ ਮੰਤਰੀ ਨੇ ਰਾਵੀ-ਬਿਆਸ ਜਲ ਟ੍ਰਿਬਿਊਨਲ ਅੱਗੇ ਜ਼ੋਰਦਾਰ ਢੰਗ ਨਾਲ ਉਭਾਰਿਆ ਸੂਬੇ ਦਾ ਪੱਖ 

ਪੰਜਾਬ ਕੋਲ ਹੋਰਨਾਂ ਸੂਬਿਆਂ ਨੂੰ ਦੇਣ ਲਈ ਇੱਕ  ਬੂੰਦ ਪਾਣੀ ਵੀ ਵਾਧੂ ਨਹੀਂ : ਮੁੱਖ ਮੰਤਰੀ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਪਾਣੀ ਦੀ ਉਪਲਬਧਤਾ  ਦਾ ਪੁਨਰ ਮੁਲਾਂਕਣ ਕਰਨ ‘ਤੇ ਦਿੱਤਾ ਜ਼ੋਰ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 19 ਫਰਵਰੀ: ਰਾਵੀ-ਬਿਆਸ ਜਲ ਟ੍ਰਿਬਿਊਨਲ ਅੱਗੇ ਸੂਬੇ ਦੇ ਹੱਕੀ ਪੱਖ ਦੀ ਜ਼ੋਰਦਾਰ ਵਕਾਲਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ…

Read More

ਪ੍ਰਵਾਸੀ ਪੰਜਾਬੀਆਂ ਨੇ ਇਸ ਵਿਲੱਖਣ ਪਹਿਲਕਦਮੀ ਲਈ ਸੂਬਾ ਸਰਕਾਰ ਦਾ ਕੀਤਾ ਧੰਨਵਾਦ

ਐਨ.ਆਰ.ਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਜਲਦ ਹੱਲ ਲਈ ਕਰਵਾਈ ਤੀਜੀ ਮਾਸਿਕ ਆਨਲਾਈਨ ਐਨ.ਆਰ.ਆਈ. ਮਿਲਨੀ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 19 ਫਰਵਰੀ: ਪ੍ਰਸ਼ਾਸਕੀ ਸੁਧਾਰਾਂ ਅਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪੰਜਾਬ ਸਿਵਲ ਸਕੱਤਰੇਤ-1 ਵਿਖੇ ਐਨ.ਆਰ.ਆਈ. ਪੰਜਾਬੀਆਂ ਦੀਆਂ ਸ਼ਿਕਾਇਤਾਂ ਅਤੇ ਚਿੰਤਾਵਾਂ ਦੇ ਹੱਲ…

Read More

ਅਮਰੀਕਾ ਤੋਂ ਭਾਰਤੀਆਂ ਦੀ ਵਤਨ ਵਾਪਸੀ: ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕਾਰਵਾਈ ਜਾਰੀ; ਪੰਜ ਨਵੀਆਂ ਐਫ.ਆਈ.ਆਰਜ਼  ਦਰਜ, ਦੋ ਹੋਰ ਟਰੈਵਲ ਏਜੰਟ ਗ੍ਰਿਫ਼ਤਾਰ

ਕੁੱਲ ਐਫ.ਆਈ.ਆਰਜ਼  ਦੀ ਗਿਣਤੀ 15 ਤੱਕ ਪਹੁੰਚੀ, ਗ੍ਰਿਫ਼ਤਾਰੀਆਂ ਦੀ ਗਿਣਤੀ ਤਿੰਨ ਹੋਈ ਪੰਜਾਬ ਪੁਲਿਸ ਧੋਖਾਧੜੀ ਕਰਨ ਵਾਲੇ ਇਮੀਗ੍ਰੇਸ਼ਨ ਸਿੰਡੀਕੇਟਾਂ ਨੂੰ ਠੱਲ੍ਹ ਪਾਉਣ ਲਈ ਪੂਰੀ ਤਰ੍ਹਾਂ ਵਚਨਬੱਧ : ਡੀਜੀਪੀ ਗੌਰਵ ਯਾਦਵ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 19 ਫਰਵਰੀ: ਭੋਲੇ-ਭਾਲੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਧੋਖੇਬਾਜ਼ ਇਮੀਗ੍ਰੇਸ਼ਨ ਏਜੰਟਾਂ ’ਤੇ ਆਪਣੀ ਕਾਰਵਾਈ ਜਾਰੀ ਰੱਖਦੇ ਹੋਏ, ਏ.ਡੀ.ਜੀ.ਪੀ. ਐਨ.ਆਰ.ਆਈ….

Read More

ਡਾ. ਬਲਬੀਰ ਸਿੰਘ ਨੇ ਮਾਨਸਿਕ ਸਿਹਤ ਨੀਤੀ ਬਣਾਉਣ ਲਈ ਮਾਹਿਰਾਂ ਨਾਲ ਕੀਤੀ ਵਿਚਾਰ-ਚਰਚਾ

ਨਸ਼ਿਆਂ ’ਤੇ ਕਾਬੂ ਪਾਉਣ ਵਿੱਚ ਪੰਜਾਬ ਬਣੇਗਾ ਮਾਡਲ ਸੂਬਾ : ਸਿਹਤ ਮੰਤਰੀ ਮਾਨਸਿਕ ਤੰਦਰੁਸਤੀ ਨੂੰ ਵਧਾਉਣ ਅਤੇ ਨਸ਼ਿਆਂ ਦੀ ਲਾਹਣਤ ਨੂੰ ਖਤਮ ਕਰਨ ਲਈ ਪ੍ਰਭਾਵੀ ਰਣਨੀਤੀ ਤਿਆਰ ਕਰੇਗਾ ਪੰਜਾਬ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 19 ਫਰਵਰੀ: ਸੂਬੇ ਵਿੱਚ ਨਸ਼ਿਆਂ ਦੀ ਲਾਹਣਤ ਦਾ ਡੱਟਵਾਂ ਮੁਕਾਬਲਾ ਕਰਨ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ…

Read More

ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚੋਂ 52 ਪੁਲਿਸ ਕਰਮੀਆਂ ਨੂੰ ਕੀਤਾ ਬਰਖ਼ਾਸਤ

ਪੰਜਾਬ ਪੁਲਿਸ ਨੇ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਟਾਲਰੈਂਸ ਨੀਤੀ ਡੀਜੀਪੀ ਗੌਰਵ ਯਾਦਵ ਵੱਲੋਂ ਸੀ.ਪੀਜ਼/ਐਸ.ਐਸ.ਪੀਜ਼ ਨੂੰ ਭ੍ਰਿਸ਼ਟਾਚਾਰ ’ਚ ਸ਼ਾਮਲ ਕਿਸੇ ਵੀ ਪੁਲਿਸ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ‘ਸਾਂਝ ਸੇਵਾਵਾਂ’ ਦਾ ਹੋਰ ਵਿਸਥਾਰ ਕਰਦੇ ਹੋਏ, ਮੋਟਰ ਵਾਹਨ ਦੀ ਚੋਰੀ ਲਈ ਈ-ਐਫ਼.ਆਈ.ਆਰ. ਦੀ ਸਹੂਲਤ ਜਲਦ ਸ਼ੁਰੂ ਕਰੇਗੀ ਪੰਜਾਬ ਪੁਲੀਸ :  ਡੀਜੀਪੀ ਪੰਜਾਬ ਚੰਡੀਗੜ੍ਹ (ਸੁਰ ਸਾਂਝ ਡਾਟ…

Read More

ਜਦੋਂ ਸੂਬੇ ਦਾ ਅੰਨਦਾਤਾ ਮਰਨ ਵਰਤ ‘ਤੇ ਬੈਠਾ ਹੈ ਤਾਂ ਉਸ ਸਮੇਂ ਸੁਖਬੀਰ ਤੇ ਜਾਖੜ ਦਾਅਵਤਾਂ ਦਾ ਆਨੰਦ ਮਾਣ ਰਹੇ ਹਨ: ਮੁੱਖ ਮੰਤਰੀ

ਇਸ ਨਾਲ ਇਸ ‘ਕੁਲੀਨ’ ਸਿਆਸੀ ਵਰਗ ਦੀ ਅਸੰਵੇਦਨਸ਼ੀਲਤਾ ਅਤੇ ਗੈਰ ਸੰਜੀਦਗੀ ਜੱਗ ਜ਼ਾਹਰ ਹੋਈ ਇਹ ਸਿਆਸੀ ਆਗੂ ਆਪਣੀਆਂ ਰੈਲੀਆਂ ਵਿੱਚ ਜ਼ਹਿਰ ਉਗਲ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ ਪਰ ਨਿੱਜੀ ਸਮਾਗਮਾਂ ਵਿੱਚ ਇਕ ਦੂਜੇ ਨੂੰ ਜੱਫੀਆਂ ਪਾਉਂਦੇ ਨੇ ਇਹ ਆਗੂ ਪੰਜਾਬ ਦੀ ਥਾਂ ਹਮੇਸ਼ਾ ਆਪਣੇ ਹਿੱਤਾਂ ਦੀ ਰਾਖੀ ਲਈ ਘਿਓ-ਖਿਚੜੀ ਰਹਿੰਦੇ ਹਨ ਚੰਡੀਗੜ੍ਹ (ਸੁਰ ਸਾਂਝ…

Read More

ਛੱਤਬੀੜ ਚਿੜੀਆਘਰ ਦਾ ਹਿੱਸਾ ਬਣੇ ਦੋ ਨੰਨ੍ਹੇ ਟਾਈਗਰ ‘ਅਭੈ’ ਤੇ ‘ਆਰਿਅਨ’

ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਸੈਮੀ ਓਪਨ ਏਰੀਏ ਵਿੱਚ ਛੱਡੇ ਗਏ ਨੰਨ੍ਹੇ ਟਾਈਗਰ ਵੈਟਰਨਰੀ ਹਸਪਤਾਲ ਦਾ ਨਵੀਨੀਕਰਨ ਸਮੇਤ ਹੋਰ ਪ੍ਰੋਜੈਕਟਾਂ ਦਾ ਉਦਘਾਟਨ ਜੰਗਲੀ ਜੀਵ ਸੁਰੱਖਿਆ ਵਿਭਾਗ ਵੰਨ ਸੁਵੰਨੀਆਂ ਗਤੀਵਿਧੀਆਂ ਰਾਹੀਂ  ਜੰਗਲੀ ਜੀਵਾਂ ਦੀ ਪ੍ਰਤੀ ਸੰਵੇਦਨਸ਼ੀਲਤਾ ਵਧਾਉਣ ਲਈ ਲਗਾਤਾਰ ਯਤਨਸ਼ੀਲ: ਲਾਲ ਚੰਦ ਕਟਾਰੂਚੱਕ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), ਫਰਵਰੀ 19:…

Read More