ਰਾਜ ਪੱਧਰੀ ਬੈਡਮਿੰਟਨ ਮੁਕਾਬਲੇ: ਅਸੀਸਪ੍ਰੀਤ ਕੌਰ ਫਿਰੋਜ਼ਪੁਰ, ਸਿਜ਼ਾ ਸੰਗਰੂਰ, ਸਿਮਰਨ ਫਾਜ਼ਿਲਕਾ ਤੇ ਸਾਨਵੀ ਲੁਧਿਆਣਾ ਸੈਮੀਫਾਈਨਲ ਵਿੱਚ ਪੁੱਜੀਆਂ
ਚੰਡੀਗੜ੍ਹ ਨਗਰ 7 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਬਹੁਮੰਤਵੀ ਸਪੋਰਟਸ ਕੰਪਲੈਕਸ ਸੈਕਟਰ 78 ਵਿੱਚ ਚੱਲ ਰਹੇ ਸਕੂਲ ਸਿੱਖਿਆ ਵਿਭਾਗ ਦੇ ਰਾਜ ਪੱਧਰੀ ਬੈਡਮਿੰਟਨ ਮੁਕਾਬਲਿਆਂ ਦੇ ਦੂਜੇ ਦਿਨ 17 ਅਤੇ 19 ਸਾਲ ਵਰਗ ਦੀਆਂ ਲੜਕੀਆਂ ਦੇ ਕੁਆਰਟਰ ਫਾਈਨਲ ਗੇੜ ਦੇ ਮੈਚ ਖੇਡੇ ਗਏ। ਦੂਜੇ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਤਕ ਕੀਤੀ ਜਦਕਿ ਉੱਪ ਜ਼ਿਲ੍ਹਾ ਸਿੱਖਿਆ ਅਫਸ਼ਰ (ਸੈਕੰਡਰੀ) ਅੰਗਰੇਜ਼ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਉਨ੍ਹਾਂ ਖਿਡਾਰਨਾਂ ਨਾਲ ਜਾਣ-ਪਹਿਚਾਣ ਕੀਤੀ ਅਤੇ ਅਸ਼ੀਰਵਾਦ ਵੀ ਦਿੱਤਾ।


ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਇਸ ਰਾਜ ਪੱਧਰੀ ਬੈਡਮਿੰਟ ਮੁਕਾਬਲਿਆਂ ਸਬੰਧੀ ਅਧਿਆਤਮ ਪ੍ਰਕਾਸ਼ ਤਿਊੜ ਨੇ ਦੱਸਿਆ ਕਿ ਅੱਜ ਦੂਜੇ ਦਿਨ 17 ਸਾਲ ਵਰਗ ਦੇ ਸਿੰਗਲਜ਼ ਮੁਕਾਬਲਿਆਂ ਵਿੱਚ ਮਨਮੀਤ ਗੁਰਦਾਸਪੁਰ ਨੇ ਉਰਵਰਸ਼ੀ ਪਠਾਨਕੋਟ,ਅਸੀਸਪ੍ਰੀਤ ਫਿਰੋਜ਼ਪੁਰ ਨੇ ਗੌਰੰਗੀ ਬਰਨਾਲਾ, ਜੈਸਮੀਨ ਹੁਸ਼ਿਆਰਪੁਰ ਨੇ ਜ਼ਿਲਫ਼ਾ ਚੌਧਰੀ ਮਲੇਰਕੋਟਲਾ,ਲਿਆਸ਼ਦੀਪ ਫਾਜ਼ਿਲਕਾ ਨੇ ਵਾਨਿਕਾ ਨਵਾਂਸ਼ਹਿਰ ਤੇ ਸੀਜ਼ਾ ਸੰਗਰੂਰ ਨੇ ਮਨਮੀਤ ਗੁਰਦਾਸਪੁਰ ਨੂੰ ਹਰਾਇਆ। ਇਸ ਦੌਰਾਨ 19 ਸਾਲ ਵਰਗ ਦੇ ਸਿੰਗਲਜ਼ ਮਕਾਬਲਿਆਂ ਵਿੱਚ ਲਿਜ਼ਾ ਜਲੰਧਰ ਨੇ ਸੋਇਨਾਜ਼ ਸ੍ਰੀ ਅੰਮ੍ਰਿਤਸਰ ਨੂੰ ਖੁਸ਼ਦੀਪ ਬਰਨਾਲਾ ਨੇ ਡਿਜ਼ਾ ਮੋਗਾ ਨੂੰ, ਆਰਿਆ ਨੇਗੀ ਲੁਧਿਆਣਾ ਨੇ ਸੁਮਭਵੀ ਬਠਿੰਡਾ ਨੂੰ ਹਰਾ ਕੇ ਅਗਲੇ ਗੇੜ ਵਿੱਚ ਥਾਂ ਬਣਾਈ।
ਇਸ ਤੋਂ ਇਲਾਵਾ 17 ਸਾਲ ਵਰਗ ਦੇ ਡਬਲਜ਼ ਮੁਕਾਬਲਿਆਂ ਵਿੱਚ ਤਨਿਸ਼ਕਾ ਤੇ ਮਨਮੀਤ ਗੁਰਦਾਸਪੁਰ ਨੇ ਜਾਨਵੀਰ ਤੇ ਸਰੂਤੀ ਪਠਾਨਕੋਟ ਨੂੰ,ਜਸਮੀਨ ਤੇ ਲਕਸ਼ਿਤਾ ਹੁਸ਼ਿਆਰਪੁਰ ਨੇ ਜ਼ਿਲਫ਼ਾ ਚੌਧਰੀ ਤੇ ਅਨੁਸ਼ਾ ਮਲੇਰਕੋਟਲਾ ਨੂੰ,ਸਿਰਮਨ ਤੇ ਸੇਜ਼ਲ ਫਾਜ਼ਿਲਕਾ ਨੇ ਵਾਨਿਕਾ ਤੇ ਤਨਿਸ਼ਾ ਨਵਾਂਸ਼ਹਿਰ ਨੂੰ ਹਰਾ ਕੇ ਅਗਲੇ ਗੇੜ ਵਿੱਚ ਥਾਂ ਬਣਾਈ ਜਦਕਿ 19 ਸਾਲ ਵਰਗ ਦੇ ਡਬਲਜ਼ ਮੁਕਾਬਿਲਆਂ ਵਿੱਚ ਅਰਸ਼ਿਤਾ ਤੇ ਡਿਜ਼ਾ ਮੋਗਾ ਦੀ ਟੀਮ ਨੇ ਖੁਸ਼ਦੀਪ ਤੇ ਮਾਹੀ ਬਰਨਾਲਾ ਨੂੰ ਜਦਕਿ ਮਾਨਿਆ ਤੇ ਸਵਰਿਧੀ ਦੀ ਟੀਮ ਨੇ ਸੋਇਨਾਜ਼ ਤੇ ਆਰਿਸ਼ਾ ਸ੍ਰੀ ਅੰਮ੍ਰਿਤਸਰ ਦੀ ਟੀਮ ਨੂੰ ਹਰਾਇਆ।
ਕੁਆਰਟਰ ਫਾਈਨਲ ਗੇੜ ਦੇ 17 ਸਾਲ ਵਰਗ ਵਿੱਚ ਵਧੀਆ ਪ੍ਰਦਰਸ਼ਨ ਕਰਦਿਆਂ ਅਸੀਸਪ੍ਰੀਤ ਕੌਰ ਫਿਰੋਜ਼ਪੁਰ,ਸਿਜ਼ਾ ਸੰਗਰੂਰ,ਸਿਮਰਨ ਫਾਜ਼ਿਲਕਾ ਤੇ ਸਾਨਵੀ ਲੁਧਿਆਣਾ ਜਦਕਿ 19 ਸਾਲ ਵਰਗ ਵਿੱਚ ਲਿਜ਼ਾ ਜਲੰਧਰ ਨੇ ਸਿੰਗਲਜ਼ ਵਿੱਚ ਸੈਮੀਫਾਈਨਲ ਗੇੜ ਵਿੱਚ ਥਾਂ ਬਣਾ ਲਈ ਹੈ। ਡਬਲਜ਼ ਦੇ 17 ਸਾਲ ਵਰਗ ਵਿੱਚ ਅਸੀਸਪ੍ਰੀਤ ਕੌਰ ਤੇ ਇਨਾਇਤ ਫਿਰੋਜ਼ਪੁਰ,ਸਿਜ਼ਾ ਤੇ ਅਵੱਗਿਆ ਸੰਗਰੂਰ, ਸੇਜ਼ਲ ਤੇ ਲਿਆਨਦੀਪ ਕੌਰ ਫਾਜ਼ਿਲਕਾ ਅਤੇ ਲੁਧਿਆਣਾ ਦੀ ਸਾਨਵੀ ਤੇ ਅਰੂਸ਼ੀ ਸੈਮੀਫਾਈਨਲ ਵਿੱਚ ਪੁੱਜੀਆਂ ਹਨ। ਡਬਲਜ਼ ਦੇ 19 ਸਾਲ ਵਰਗ ਵਿੱਚ ਅਕਸ਼ਿਤਾ ਤੇ ਜਯੋਤੀ ਅਤੇ ਜਲੰਧਰ ਦੀ ਮਾਨਿਆ ਤੇ ਸਮਰਿਧੀ ਸੈਮੀਫਾਈਨਲ ਗੇੜ ਵਿੱਚ ਪੁੱਜ ਗਏ ਹਨ। ਇਸੇ ਦੌਰਾਨ ਡਾ: ਇੰਦੂ ਬਾਲਾ ਨੇ ਦੱਸਿਆ ਕਿ ਐਤਵਾਰ ਨੂੰ ਲੜਕੀਆਂ ਦੇ ਰਹਿੰਦੇ ਮੈਚਾਂ ਤੋਂ ਇਲਾਵ ਲੜਕਿਆਂ ਦੇ ਮੁਕਾਬਲੇ ਸ਼ੁਰੂ ਹੋਣਗੇ। ਇਸ ਮੌਕੇ ਦੂਜੇ ਦਿਨ ਮੁੱਖ ਅਧਿਆਪਕਾ ਸ਼ਿਖਾ ਸ਼ਰਮਾ ਤੇ ਮਨਪ੍ਰੀਤ ਕੌਰ ਮਾਂਗਟ,ਪਰਮਵੀਰ ਕੌਰ,ਸੰਜੀਵ ਕੁਮਾਰ, ਅਧਿਆਤਮ ਪ੍ਰਕਾਸ਼ ਤਿਊੜ,ਹਰਪ੍ਰੀਤ ਸਿੰਘ,ਸਰਬਜੀਤ ਕੌਰ,ਕਿਸ਼ਨ ਮਹਿਤਾ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।
ਫੋਟੋ: 1. ਰਾਜ ਪੱਧਰੀ ਬੈਡਮਿੰਟਨ ਮੁਕਾਬਲੇ ਦੇ ਦੂਜੇ ਦਿਨ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਗਿੰਨੀ ਦੁੱਗਲ ਤੇ ਉੱਪ ਜ਼ਿਲ੍ਹਾ ਸਿੱਖਿਆ ਆਫ਼ਸਰ ਅੰਗਰੇਜ਼ ਸਿੰਘ।

