ਪਿੰਡ ਫਤਹਿਪੁਰ ਟੱਪਰੀਆਂ ਦੇ ਲੋਕ ਬਿਜਲੀ ਤੋਂ ਹੋਏ ਪ੍ਰੇਸ਼ਾਨ
ਚੰਡੀਗੜ੍ਹ 24 ਮਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਬਲਾਕ ਮਾਜਰੀ ਅਧੀਨ ਪੈਂਦੇ ਫਤਹਿਪੁਰ ਟੱਪਰੀਆਂ ਦੇ ਸਰਪੰਚ ਜਗਤਾਰ ਸਿੰਘ ਵੱਲੋਂ ਇੱਕ ਮੰਗ ਪੱਤਰ ਬਿਜਲੀ ਗਰਿੱਡ ਖਿਜਰਾਬਾਦ ਤੇ ਉਪ ਮੰਡਲ, ਐੱਸਡੀਓ ਮੁੱਖ ਦਫ਼ਤਰ ਮਾਜਰਾ ਨੂੰ ਦਿੱਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਪਿੰਡ ਫਤਿਹਪੁਰ ਟੱਪਰੀਆਂ ਦੇ ਨਾਲ ਲੱਗਦੇ ਪਿੰਡਾਂ ਵਿੱਚ ਬਿਜਲੀ ਸਪਲਾਈ ਚੌਵੀ ਘੰਟੇ ਦਿੱਤੀ ਜਾ ਰਹੀ ਹੈ, ਪਰ ਸਾਡੇ ਪਿੰਡ ਵਿੱਚ ਕਾਫੀ ਦਿਨਾਂ ਤੋਂ ਬਿਜਲੀ ਸਪਲਾਈ ਸਹੀ ਨਹੀਂ ਆ ਰਹੀ। ਜੇਕਰ ਆਉਂਦੀ ਵੀ ਹੈ ਤਾਂ ਬਹੁਤ ਡਿੰਮ੍ਹ (ਘੱਟ), ਜਿਸ ਨਾਲ ਬਿਜਲੀ ਪੂਰੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਉੱਤੋਂ ਗਰਮੀਆਂ ਦੇ ਮੌਸਮ ਵਿੱਚ ਬਿਜਲੀ ਬਿਨਾਂ ਬੱਚਿਆਂ, ਬਜ਼ੁਰਗਾਂ ਤੇ ਪਿੰਡ ਵਾਸੀਆ ਦਾ ਬਹੁਤ ਬੁਰਾ ਹਾਲ ਹੈ। ਇਸ ਬਾਰੇ ਅਸੀਂ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਕਹਿ ਚੁੱਕੇ ਹਾਂ ,ਪਰ ਸਾਡੇ ਪਿੰਡ ਦੀ ਬਿਜਲੀ ਸਪਲਾਈ ਦਾ ਓਹੀ ਹਾਲ ਹੈ, ਜਿਸ ਕਾਰਨ ਸਾਰਾ ਪਿੰਡ ਪ੍ਰੇਸ਼ਾਨੀ ਝੱਲਣ ਲਈ ਮਜਬੂਰ ਹੈ। ਸਾਡਾ ਪਿੰਡ ਕੰਢੀ ਖੇਤਰ ਅਤੇ ਗਰੀਬੀ ਤਬਕੇ ਵਾਲਾ ਪਿੰਡ ਹੈ, ਇੰਨਵੇਟਰ ਦੀ ਵਿਵਸਥਾ ਵੀ ਨਹੀਂ ਕੀਤੀ ਜਾ ਸਕਦੀ।
ਇਸ ਲਈ ਸਾਡੀ ਮਜਬੂਰੀ ਨੂੰ ਮੁੱਖ ਰੱਖਦਿਆਂ ਪਿੰਡ ਫਤਹਿਪੁਰ ਟੱਪਰੀਆਂ ਦੀ ਬਿਜਲੀ ਸਪਲਾਈ ਨਿਰੰਤਰ ਅਤੇ ਸੁਚਾਰੂ ਢੰਗ ਨਾਲ ਦਿੱਤੀ ਜਾਵੇ। ਇਸ ਮੌਕੇ ਸਰਪੰਚ ਜਗਤਾਰ ਸਿੰਘ ਤੋਂ ਇਲਾਵਾ ਪੰਚ ਸੁਰਮੁੱਖ ਸਿੰਘ, ਪੰਚ ਸਰਬਜੀਤ ਕੌਰ, ਸੁਖਵਿੰਦਰ ਕੌਰ, ਪੰਚ ਮਨਜੀਤ ਸਿੰਘ, ਪੰਚ ਕ੍ਰਿਸ਼ਨਾ, ਰਮਨਦੀਪ ਕੌਰ, ਰਾਜਰਾਣੀ ਅਤੇ ਹੋਰ ਬਹੁਤ ਸਾਰੇ ਪਿੰਡ ਦੇ ਮੋਹਤਬਰ ਹਾਜ਼ਰ ਸਨ।
ਇਸ ਸੰਬੰਧੀ ਮਾਜਰਾ ਦੇ ਐਸ. ਡੀ. ਓ ਨਾਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਚੌਵੀ ਘੰਟੇ ਬਿਜਲੀ ਦੀ ਸਮੱਸਿਆ ਕਈ ਪਿੰਡਾਂ ਦੀ ਹੈ ਤੇ ਅਸੀਂ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਸੰਬੰਧੀ ਜਾਣੂ ਕਰਵਾ ਦਿੱਤਾ ਹੈ ਤੇ ਜਲਦੀ ਕੋਈ ਹੱਲ ਹੋਵੇਗਾ।

